Thursday , August 6 2020
Breaking News

65 ਸਾਲਾ ਬਜ਼ੁਰਗ ਅੌਰਤ ਨਿਕਲੀ ਕੋਰੋਨਾ ਪਾਜਿਟੇਵ….

65 ਸਾਲਾ ਬਜ਼ੁਰਗ ਅੌਰਤ ਨਿਕਲੀ ਕੋਰੋਨਾ ਪਾਜਿਟੇਵ
ਭਵਾਨੀਗੜ੍ਹ, 25 ਜੁਲਾਈ (ਨਵੀਨ ਮਿੱਤਲ): ਸ਼ਨੀਵਾਰ ਨੂੰ ਸ਼ਹਿਰ ਦੀ 65 ਸਾਲਾਂ ਬਜੁਰਗ ਮਹਿਲਾ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਇਸ ਸਬੰਧੀ ਡਾ.ਪ੍ਰਵੀਨ ਕੁਮਾਰ ਗਰਗ ਸੀਨੀਅਰ ਮੈਡੀਕਲ ਅਫਸਰ ਸਰਕਾਰੀ ਹਸਪਤਾਲ ਭਵਾਨੀਗੜ੍ਹ ਨੇ ਦੱਸਿਆ ਕਿ ਪੁਰਾਣੀ ਤਹਿਸੀਲ ਭਵਾਨੀਗੜ੍ਹ ਨੇੜੇ ਰਹਿਣ ਵਾਲੀ ਕਾਂਤਾ ਰਾਣੀ ਬੁਖ਼ਾਰ ਆਦਿ ਹੋਣ ਦੇ ਚੱਲਦਿਆਂ ਸੰਗਰੂਰ ਵਿਖੇ ਇੱਕ ਨਿੱਜੀ ਹਸਪਤਾਲ ਵਿਚ ਚੈੱਕਅਪ ਕਰਵਾਉਣ ਗਈ ਸੀ ਜਿੱਥੋਂ ਉਸ ਨੂੰ ਕੋਰੋਨਾ ਜਾਂਚ ਕਰਾਉਣ ਲਈ ਕਿਹਾ ਗਿਆ ਸੀ ਤੇ ਉਸਦੀ ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਡਾ. ਗਰਗ ਨੇ ਦੱਸਿਆ ਕਿ ਵਿਭਾਗ ਵੱਲੋਂ ਮਹਿਲਾ ਨੂੰ ਕੋਵਿਡ ਕੇਅਰ ਸੈੰਟਰ ਵਿਖੇ ਸ਼ਿਫਟ ਕੀਤਾ ਜਾ ਰਿਹਾ ਹੈ ਤੇ ਮਹਿਲਾ ਦੇ ਬਾਕੀ ਪਰਿਵਾਰਕ ਮੈੰਬਰਾਂ ਦੇ ਵੀ ਨਮੂਨੇ ਜਾਂਚ ਲਈ ਭੇਜੇ ਜਾਣਗੇ।

About admin

Check Also

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ..

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਸੰਗਰੂਰ, 6 ਅਗਸਤ: …

Leave a Reply

Your email address will not be published. Required fields are marked *