5 ਜਣਿਆ ਨੇ ਕੋਰੋਨਾ ’ਤੇ ਫਤਹਿ ਹਾਸਿਲ ਕਰਕੇ ਘਰ
ਵਾਪਸੀ ਕੀਤੀ-ਡਿਪਟੀ ਕਮਿਸ਼ਨਰ
*ਜ਼ਿਲੇ ਅੰਦਰ ਪਾਜ਼ਟਿਵ ਮਰੀਜ਼ਾ ਦੀ ਗਿਣਤੀ ਘੱਟ
ਕੇ 24 ਹੋਈ-ਰਾਮਵੀਰ
ਸੰਗਰੂਰ, 04 ਜਨਵਰੀ:
ਕੋਵਿਡ-19 ਦੀ ਮਹਾਂਮਾਰੀ ਦੇ ਚੱਲਦਿਆ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆ ਜਾ ਰਹੀਆਂ ਵਧੀਆਂ ਸੇਵਾਵਾਂ ਦੇ ਚੰਗੇ ਨਤੀਜੇ ਲਗਾਤਾਰ ਸਾਮਣੇ ਆ ਰਹੇ ਹਨ। ਜ਼ਿਲਾ ਸੰਗਰੂਰ ਦੇ ਲੋਕਾਂ ਲਈ ਖੁਸ਼ੀ ਦੀ ਖਬਰ ਹੈ ਅੱਜ 5 ਜਣਿਆਂ ਨੇ ਹੋਰ ਕੋਰੋਨਾ ਨੂੰ ਹਰਾ ਸਿਹਤਯਾਬ ਹੋਏ ਅਤੇ ਘਰਾਂ ਨੂੰ ਵਾਪਸੀ ਕੀਤੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ ’ਚੋਂ 1 ਪੀ.ਜੀ.ਆਈ ਚੰਡੀਗੜ ਤੋਂ, 1 ਮਰੀਜ਼ ਫੋਰਟਿਜ਼ ਲੁਧਿਆਣਾ ਤੋਂ, 1 ਮਰੀਜ ਸਿਬੀਆ ਹਸਪਤਾਲ ਸੰਗਰੂਰ ਤੋਂ ਅਤੇ 2 ਮਰੀਜ਼ਾਂ ਨੇ ਹੋਮਆਈਸੋਲੇਸ਼ਨ ਤੋਂ ਕੋਰੋਨਾ ਦੀ ਜੰਗ ਜਿੱਤ ਕੇ ਘਰਾਂ ਆਪਣੇ ਘਰਾਂ ਨੂੰ ਵਾਪਸੀ ਕੀਤੀ। ਉਨਾਂ ਦੱਸਿਆ ਕਿ ਅੱਜ ਆਏ ਨਤੀਜ਼ਿਆ ’ਚ ਭਾਵੇਂ ਜ਼ਿਲੇ ਅੰਦਰ 3 ਕੋਵਿਡ ਮਰੀਜ਼ ਰਿਪੋਰਟ ਹੋਏ ਹਨ, ਬਾਵਜੂਦ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ 26 ਤੋਂ 24 ਹੋਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੇ ਚੰਗੇ ਅੰਕੜੇ ਮਿਲ ਰਹੇ ਹਨ।
ਉਨਾਂ ਸੰਗਰੂਰ ਵਾਸੀਆਂ ਤੋਂ ਪਹਿਲਾ ਦੀ ਤਰਾਂ ਸਹਿਯੋਗ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।