ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਸ਼ਿਸਾ ਸਦਕਾ ਬਰਸਾਤੀ ਪਾਣੀ ਦੇ ਨਿਕਾਸ ਲਈ ਸਟੋਰਮ ਸੀਵਰੇਜ਼ ਦੀ ਲਾਈਨ ਪਾਉਣਾ ਦਾ ਕੰਮ ਹੋਇਆ ਸ਼ੁਰੂ
*3 ਕਰੋੜ 22 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਪਵੇਗੀ 3957 ਮੀਟਰ ਦੀ
ਸਟੋਰਮ ਸੀਵਰੇਜ਼ ਲਾਈਨ
ਮਲੇਰੋਕੋਟਲਾ/ਸੰਗਰੂਰ, 4 ਜਨਵਰੀ:
ਸ਼ਹਿਰ ਮਲੇਰਕੋਟਲਾ ਵਿਖੇ ਬਰਸਾਤੀ ਪਾਣੀ ਦੇ ਢੁੱਕਵੇਂ ਨਿਕਾਸ ਲਈ ਕੈਬਨਿਟ ਮੰਤਰੀ ਰਜ਼ੀਆਂ ਸੁਲਤਾਨਾ ਵੱਲੋਂ ਕੀਤੇ ਉਪਰਾਲਿਆ ਸਦਕਾ ਸਟੋਰਮ ਸੀਵਰੇਜ਼ ਦੀ ਲਾਈਨ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਵਰੇਜ਼ ਲਾਈਨ ਦਾ ਕੰਮ ਪੀ.ਏ ਟੂ ਕੈਬਨਿਟ ਮੰਤਰੀ ਮੁਹੰਮਦ ਤਾਰਿਕ ਅਤੇ ਪੀ.ਏ ਦਰਬਾਰਾ ਸਿੰਘ ਨੇ ਸਰਹਿੰੰਦੀ ਗੇਟ ਤੋਂ ਸ਼ੁਰੂ ਕਰਵਾਇਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਮੁਹੰਮਦ ਤਾਰਿਕ ਅਤੇ ਦਰਬਾਰਾ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਲਾਈਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਜਰਗ ਚੋਂਕ, ਸਰਹਿੰਦੀ ਗੇਟ, ਕਲੱਬ ਚੋਂਕ, ਦਿੱਲੀ ਗੇਟ, ਕਾਲੀ ਮਾਤਾ ਮੰਦਰ ਰੋਡ ਤੋਂ ਦਿੱਲੀ ਗੇਟ ਹੁੰਦੇ ਹੋਏ ਸੱਟਾ ਚੋਂਕ, ਮਾਲਵਾ ਗੈਸ ਅਜੈੰਸੀ ਤੋਂ ਸੱਟਾ ਚੋਂਕ ਅਤੇ ਲੋਹਾ ਬਾਜ਼ਾਰ, ਕੈਲੋਂ ਗੇਟ, ਨਹਿਰੂ ਮਾਰਕਿਟ ਤੋਂ ਕੋਲੋਂ ਗੇਟ ਹੁੰਦੇ ਹੋਏ ਕਮਲ ਸਿਨੇਮਾ ਰੋਡ ਤੋਂ ਸੱਟਾ ਚੋਂਕ ਤੱਕ ਪਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਲਾਈਨ ਦੀ ਲੰਬਾਈ 3957 ਮੀਟਰ ਹੈ ਤੇ ਪਾਣੀ ਦੀ ਨਿਕਾਸੀ ਦੇ ਲਈ ਸੱਟਾ ਚੋਂਕ ਡਿਸਪੋਜ਼ਲ ਵਿਖੇ ਦੋ ਨਵੀਆਂ ਮੋਟਰਾਂ ਵੀ ਲਗਾਈਆਂ ਜਾਣਗੀਆਂ ਅਤੇ ਇਸ ਕੰਮ ਨੂੰ ਪੂਰਾ ਕਰਨ ਉੱਤੇ 357.22/ ਲੱਖ (ਤਿੰਨ ਕਰੋੜ, ਸਤਵੰਜਾ ਲੱਖ, ਬਾਈ ਹਜ਼ਾਰ) ਰੁਪਏ ਦੀ ਲਾਗਤ ਆਵੇਗੀ।
ਉਨਾਂ ਦੱਸਿਆ ਕਿ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਟੋਰਮ ਸੀਵਰੇਜ ਦਾ ਕੰਮ ਮੁਕੰਮਲ ਹੋ ਜਾਣ ਤੋਂ ਬਾਅਦ ਮਲੇਰਕੋਟਲਾ ਸ਼ਹਿਰ ਨਿਵਾਸੀਆਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਉਨਾਂ ਦੱਸਿਆ ਕਿ ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਸਟੋਰਮ ਵਾਟਰ ਸੀਵਰੇਜ ਤੋਂ ਇਲਾਵਾ ਸ਼ਹਿਰ ਦੇ ਜਿਹੜੇ ਇਲਾਕਿਆਂ ਵਿੱਚ ਸੀਵਰੇਜ ਅਤੇ ਪੀਣ ਦੇ ਪਾਣੀ ਦੀ ਲਾਈਨਾਂ ਨਹੀਂ ਸਨ ਉਹਨਾਂ ਇਲਾਕਿਆਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਲਾਈਨਾਂ ਪਵਾਈਆਂ ਗਈਆ ਹਨ।
ਇਸ ਮੌਕੇ ਸੀਵਰੇਜ ਬੋਰਡ ਦੇ ਐਸ. ਡੀ.ਓ. ਸਿੰਦਰਪਾਲ ਸਿੰਘ, ਨੋਸ਼ਾਦ ਅਨਵਰ, ਮੁਹੰਮਦ ਖਲੀਲ, ਮੁਹੰਮਦ ਯਾਸੀਨ ਘੁੱਗੀ, ਮੁਹੰਮਦ ਪ੍ਰਵੇਜ, ਮੁਹੰਮਦ ਸ਼ਕੀਲ ਪ੍ਰਧਾਨ ਸਬਜ਼ੀ ਮੰਡੀ ਸਮੇਤ ਹੋਰ ਆਗੂ ਅਤੇ ਇਲਾਕਾ ਨਿਵਾਸੀ ਮੋਜੂਦ ਸਨ।