8.4 C
New York
Monday, January 30, 2023

Buy now

spot_img

14 ਸਾਲ ਦੇ ਲੜਕੇ ਤੋਂ 2 ਕਿਲੋ ਫੀਮ ਬਰਾਮਦ ਹੋਈ ..

ਸ੍ਰੀ ਸਤਿੰਦਰ ਸਿੰਘ ਪੀ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ ਏ ਐਸ ਨਗਰ ਜੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਪਹਿਲਾਂ ਵੀ ਨੇਪਾਲ ਤੋਂ ਨਸ਼ੇ ਦੀ ਤਸਕਰੀ ਆਮ ਕਰਕੇ ਆਉਂਦੀ ਰਹਿੰਦੀ ਹੈ ਅਤੇ ਤਸਕਰਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਜਾਂਦਾ ਹੈ ਜਿਸ ਦੀ ਲਗਾਤਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੀ ਰੋਕਥਾਮ ਲਈ ਅਤੇ ਮਾਦਕ ਪਦਾਰਥਾਂ ਦੀ ਤਸਕਰੀ ਵਿੱਚ ਬੱਚਿਆਂ ਨੂੰ ਬਤੌਰ ਕੋਰੀਅਰ ਬੋਆਇਸ ਇਸਤੇਮਾਲ ਕਰਨ ਤੇ ਰੋਕਣ ਸਬੰਧੀ ਦਿੱਤੀਆਂ ਹਦਾਇਤਾਂ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਡਾ ਰਵਜੋਤ ਕੌਰ ਗਰੇਵਾਲ ਆਈ ਪੀ ਐਸ ਕਪਤਾਨ ਪੁਲਿਸ ਦਿਹਾਤੀ ਸ਼੍ਰੀ ਗੁਰਬਖਸ਼ੀਸ਼ ਸਿੰਘ ਪੀ ਪੀ ਐੱਸ ਉਪ ਕਪਤਾਨ ਪੁਲਿਸ ਸਰਕਲ ਡੇਰਾਬੱਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫ਼ਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵਲੋਂ ਮਿਤੀ 19/03/2021 ਨੂੰ ਦੌਰਾਨੇ ਗਸ਼ਤ ਨੇੜੇ ਰਵਿਦਾਸ ਭਵਨ ਲਾਲੜੂ ਸਲਿੱਪ ਰੋਡ ਲਾਲੜੂ ਕੋਲੋਂ ਇਕ ਗੋਰਖਾ ਨੌਜਵਾਨ ਜਿਸਦੀ ਉਮਰ ਕਾਫੀ ਘੱਟ ਲੱਗ ਰਹੀ ਸੀ ਅਤੇ ਜਿਸ ਨੇ ਆਪਣੇ ਹੱਥ ਵਿਚ ਬੈਗ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਖਿਸਕਣ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਂ ਤੇ ਕਾਬੂ ਕੀਤਾ ਗਿਆ ਉਸ ਦਾ ਨਾਮ ਪੁੱਛਿਆ ਜਿਸ ਨੇ ਦੱਸਿਆ ਕਿ ਉਹ ਪਿੰਡ ਮਹਿਤ ਜ਼ਿਲ੍ਹਾ ਰੁਕਮ ਨੇਪਾਲ ਹਾਲ ਵਾਸੀ ਧੋਰਾਣੀ ਗੁਰਾਹੀ 18 ਡਾਂਗ ਨੇਪਾਲ ਦਾ ਰਹਿਣ ਵਾਲਾ ਹੈ ਉਸ ਦੀ ਉਮਰ 14 ਸਾਲ ਹੈ ਜਿਸ ਦੇ ਕਬਜ਼ੇ ਵਾਲੇ ਬੈਗ ਦੀ ਤਲਾਸ਼ੀ ਕਰਨ ਪਰ ਬੈਗ ਵਿਚੋਂ 2 ਕਿਲੋ ਅਫੀਮ ਬਰਾਮਦ ਹੋਈ ਜਿਸ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹ ਨੇਪਾਲ ਦੇ ਜ਼ਿਲ੍ਹਾ ਡਾਂਗ ਵਿਖੇ ਸ੍ਰੀ ਬਾਲ ਵਿਕਾਸ ਸੈਕੰਡਰੀ ਸਕੂਲ ਵਿਖੇ 8ਵੀ ਕਲਾਸ ਦਾ ਵਿਦਿਆਰਥੀ ਹੈ ਉਸ ਦੇ ਮਾਤਾ ਪਿਤਾ ਕਾਫ਼ੀ ਸਮੇਂ ਤੋਂ ਇਕ ਦੂਜੇ ਤੌ ਅੱਡ ਰਹਿੰਦੇ ਹਨ ਉਹ ਆਪਣੇ ਪਿਤਾ ਪਾਸ ਨੇਪਾਲ ਵਿਖੇ ਰਹਿੰਦਾ ਸੀ ਉਸ ਦੇ ਪਿਤਾ ਦੀ ਮੌਤ ਪਿਛਲੇ ਸਾਲ ਹੋ ਗਈ ਸੀ ਹੁਣ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਤਾ ਸ਼ਿਮਲਾ ਵਿਖੇ ਕੀਤੇ ਰਹਿੰਦੀ ਹੈ ਉਸ ਦੀ ਮਾਂ ਨੂੰ ਕੋਈ ਵਿਅਕਤੀ ਜਾਣਦਾ ਹੈ ਉਤਰਵਾਦੀ ਵਿਅਕਤੀ ਨੇ ਦੱਸਿਆ ਹੈ ਕਿ ਉਸ ਦੀ ਮੁਲਾਕਾਤ ਨੇਪਾਲ ਵਿਖੇ ਸੁਨੀਲ ਨਾਮ ਦੇ ਵਿਅਕਤੀ ਨਾਲ ਹੋਈ ਸੀ ਜਿਸ ਦਾ ਕੋਈ ਜਾਣਕਾਰ ਸ਼ਿਮਲਾ ਵਿਖੇ ਰਹਿੰਦਾ ਸੀ ਉਹ ਉੱਤਰਵਾਦੀ ਵਿਅਕਤੀ ਦੀ ਮਾ ਨੂੰ ਜਾਣਦਾ ਹੈ ਉਸ ਨੇ ਉੱਤਰਵਾਦੀ ਵਿਅਕਤੀ ਨੂੰ ਗੱਲਾਂ ਵਿੱਚ ਉਲਝਾ ਲਿਆ ਕਿ ਉਹ ਉਸਦੀ ਮਾਂ ਨਾਲ ਉਸ ਨੂੰ ਮਿਲਾ ਦੇਣਗੇ ਇਹ ਝੂਠਾ ਵਾਅਦਾ ਕਰਕੇ ਅਫ਼ੀਮ ਦਾ ਪਾਰਸਲ ਉੱਤਰਵਾਦੀ ਵਿਅਕਤੀ ਦੇ ਹੱਥ ਵਿਚ ਦੇ ਦਿੱਤਾ ਅਤੇ ਸ਼ਿਮਲਾ ਪਹੁੰਚਾਉਣ ਲਈ ਕਿਹਾ ਜਿਸ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਤਾ ਗਿਆ ਜਿਸ ਤੋਂ ਬਾਅਦ ਉਤਰਵਾਦੀ ਨੂੰ ਬਾ ਅਦਾਲਤ ਸ੍ਰੀਮਤੀ ਜੋਸ਼ੀਕਾ ਸੂਦ (JIMC MOHALI)ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਮਾਣਯੋਗ ਅਦਾਲਤ ਵੱਲੋਂ ਉੱਤਰਵਾਦੀ ਵਿਅਕਤੀ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਰੱਖਣ ਦਾ ਹੁਕਮ ਫਰਮਾਇਆ ਉੱਤਰਵਾਦੀ ਦੀ ਜੁਵਨਾਈਲ ਜਸਟਿਸ ਬੋਰਡ ਦੇ ਮੈਂਬਰ ਵੱਲੋਂ ਇੰਟਰਸੈਕਸ਼ਨ ਤੇ ਕੌਂਸਲਿੰਗ ਵੀ ਕੀਤੀ ਗਈ ਜੁਵਨਾਈਲ ਜਸਟਿਸ ਬੋਰਡ ਦੇ ਮੈਂਬਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਉੱਤਰਵਾਦੀ ਨੂੰ ਲੀਗਲ ਏਡ ਮੁਹੱਈਆ ਕਰਵਾਈ ਗਈ ਜੋ ਉਕਤ ਬੱਚੇ ਨੇ ਇਹ ਅਫੀਮ ਸ਼ਿਮਲਾ ਵਿਖੇ ਕਿਸੇ ਨੂੰ ਦੇਣੀ ਸੀ ਇਸ ਸੰਬੰਧ ਵਿਚ ਤਫ਼ਤੀਸ਼ ਕੀਤੀ ਜਾ ਰਹੀ ਹੈ ਦੌਰਾਨੇ ਤਫਤੀਸ਼ ਬੱਚਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਬਤੌਰ ਕੋਰੀਅਰ ਬੋਆਇਸ ਵਰਤਣ ਦੇ ਸਬੰਧ ਵਿੱਚ ਗਰੋਹ ਦੇ ਸਬੰਧ ਦੀ ਵੀ ਤਫਤੀਸ਼ ਜਾਰੀ ਹੈ

Related Articles

LEAVE A REPLY

Please enter your comment!
Please enter your name here

Stay Connected

0FansLike
3,687FollowersFollow
0SubscribersSubscribe
- Advertisement -spot_img

Latest Articles