Friday , July 10 2020
Breaking News

• ਲੁਧਿਆਣਾ ਵਿਖੇ 7 ਫਰਵਰੀ ਨੂੰ ਵਾਤਾਵਰਣ ਸਬੰਧੀ ਖੇਤਰੀ ਕਾਨਫਰੰਸ ਕਰਨ ਦਾ ਲਿਆ ਫੈਸਲਾ

ਐਨ.ਜੀ.ਟੀ. ਦੀ ਨਿਗਰਾਨ ਕਮੇਟੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲੁਧਿਆਣਾ ਵਿਖੇ 30 ਜੂਨ ਤੱਕ ਤਿੰਨ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਲਈ ਆਖਿਆ
• ਲੁਧਿਆਣਾ ਵਿਖੇ 7 ਫਰਵਰੀ ਨੂੰ ਵਾਤਾਵਰਣ ਸਬੰਧੀ ਖੇਤਰੀ ਕਾਨਫਰੰਸ ਕਰਨ ਦਾ ਲਿਆ ਫੈਸਲਾ
ਚੰਡੀਗੜ•, 23 ਦਸਬੰਰ:
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਨੇ ਸੋਮਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ) ਨੂੰ 30 ਜੂਨ, 2020 ਤੱਕ ਲੁਧਿਆਣਾ ਵਿਚ ਕੱਪੜਾ ਰੰਗਣ ਵਾਲੀਆਂ ਇਕਾਈਆਂ ਲਈ ਤਿੰਨ ਸਾਂਝੇ ਟ੍ਰੀਟਮੈਂਟ ਪਲਾਂਟ (ਸੀ.ਈ.ਟੀ.ਪੀਜ਼) ਸਥਾਪਤ ਕਰਨ ਦੇ ਹੁਕਮ ਦਿੰਦਿਆਂ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਮੱਦੇਨਜ਼ਰ ਦਰਿਆਵਾਂ ਦੇ ਨਾਲ ਲਗਦੇ ਖੇਤਰਾਂ ‘ਚ ਸਥਿਤ ਉਦਯੋਗਾਂ ਦਾ ਬਾਕਾਇਦਾ ਨਿਰੀਖਣ ਕਰਨ ਲਈ ਆਖਿਆ।
ਆਪਣੀ 8ਵੀਂ ਮੀਟਿੰਗ ਦੌਰਾਨ ਪੰਜਾਬ ਦੇ ਦਰਿਆਵਾਂ ਨੂੰ ਸਾਫ-ਸੁਥਰਾ ਰੱਖਣ ਲਈ ਲਾਗੂ ਕਰਨ ਵਾਲੀ ਕਾਰਜ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਐਨਜੀਟੀ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਸੀ.ਈ.ਟੀ.ਪੀਜ਼ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਨਿਰਦੇਸ਼ ਜਾਰੀ ਕਰਦਿਆਂ ਸਬੰਧਤ ਵਿਭਾਗਾਂ ਨੂੰ ਇਸ ਦੀ ਪਾਲਣਾ ਕਰਨ ਲਈ ਆਖਿਆ। ਪ੍ਰਦੂਸ਼ਣ ਰੋਕਥਾਮ ਸਬੰਧੀ ਕਾਰਜ ਯੋਜਨਾਵਾਂ ਦੇ ਨਿਸ਼ਚਤ ਸਮੇਂ, ਪ੍ਰਦੂਸ਼ਿਤ ਦਰਿਆਵਾਂ ਦੇ ਪਾਣੀ ਦੀ ਸੋਧ ਸਬੰਧੀ ਪ੍ਰਗਤੀ, ਵੱਖ-ਵੱਖ ਸੀਵਰੇਜ ਟਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਦਾ ਕੰਮਕਾਜ, ਉਦਯੋਗਾਂ ਵਿਚ ਸਥਾਪਤ ਟ੍ਰੀਟਮੈਂਟ ਪਲਾਂਟ (ਈ.ਟੀ.ਪੀ.) ਅਤੇ ਨਵੰਬਰ, 2019 ਦੌਰਾਨ ਉਦਯੋਗਿਕ, ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਇਲਾਜ ਸਹੂਲਤਾਂ ਸਥਾਪਤ ਕਰਨ ਲਈ ਵੱਖ-ਵੱਖ ਵਿਕਾਸ ਕਾਰਜਾਂ ਦਾ ਵੀ ਕਮੇਟੀ ਨੇ ਜਾਇਜ਼ਾ ਲਿਆ। ਸਬੰਧਤ ਵਿਭਾਗਾਂ ਵੱਲੋਂ ਕਮੇਟੀ ਦੇ ਖੇਤਰੀ ਦੌਰੇ ਦੌਰਾਨ ਫੈਸਲਿਆਂ/ਸਿਫ਼ਾਰਸ਼ਾਂ ‘ਤੇ ਕੀਤੀ ਗਈ ਕਾਰਵਾਈ ਦੀ ਵੀ ਸਮੀਖਿਆ ਕੀਤੀ ਗਈ।
ਨਿਗਰਾਨ ਕਮੇਟੀ ਨੇ ਜਾਣਕਾਰੀ ਦਿੱਤੀ ਕਿ ਐਸ.ਟੀ.ਪੀਜ਼ ਰਾਹੀਂ ਪਾਲਣਾ ਨਾ ਕਰਨ ਦੀ ਦਰ ਵਿੱਚ ਅਪ੍ਰੈਲ, 2019 ਵਿਚ 45% ਦੇ ਮੁਕਾਬਲੇ ਨਵੰਬਰ, 2019 ਵਿਚ 20% ਕਮੀ ਦਰਜ ਕੀਤੀ ਗਈ ਹੈ ਕਿਉਂਕਿ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਕਾਰਜਸ਼ੀਲ ਢੰਗਾਂ ਵਿਚ ਸੁਧਾਰ ਹੋਇਆ ਹੈ। ਆਈ.ਆਈ.ਟੀ. ਰੋਪੜ ਨੇ ਇਲੈਕਟ੍ਰੋਪਲੇਟਿੰਗ ਯੂਨਿਟਾਂ ਦੇ ਉਦਯੋਗਿਕ ਰਹਿੰਦ-ਖੂਹੰਦ ਦੇ ਪ੍ਰਬੰਧਨ ਯੋਜਨਾ ਅਤੇ ਲੁਧਿਆਣਾ ਵਿਖੇ ਸਥਾਪਤ ਸੀਈਟੀਪੀ ਦੇ ਕੰਮਕਾਜ ਸਬੰਧੀ ਪੇਸ਼ਕਾਰੀ ਦਿੱਤੀ। ਕਮੇਟੀ ਨੇ ਆਨਲਾਈਨ ਨਿਗਰਾਨੀ ਲਈ ਏਕੀਕ੍ਰਿਤ ਡੈਸ਼ਬੋਰਡ ਦੇ ਵਿਕਾਸ, 11 ਵਾਟਰ ਕੁਆਲਟੀ ਮੌਨੀਟਰਿੰਗ ਸਟੇਸ਼ਨਾਂ ਦੀ ਸਥਾਪਨਾ, ਈ.ਪੀ.ਐਮ.ਐਸ ਲਈ ਪਾਣੀ ਦੀ ਕੁਆਲਟੀ ਦੀ ਨਿਗਰਾਨੀ ਲਈ ਘੱਟ ਕੀਮਤ ਵਾਲੇ ਸੈਂਸਰਾਂ ਦੇ ਵਿਕਾਸ ਅਤੇ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐਮ.ਆਈ.ਐਸ) ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਪ੍ਰਦੂਸ਼ਣ ਦੇ ਮਾਰੂ ਪ੍ਰਭਾਵਾਂ ਅਤੇ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਗਰੂਕ ਕਰਨ ਲਈ 7 ਫਰਵਰੀ, 2020 ਨੂੰ ਲੁਧਿਆਣਾ ਵਿਖੇ ਵਾਤਾਵਰਣ ਸਬੰਧੀ ਖੇਤਰੀ ਕਾਨਫ਼ਰੰਸ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ।
ਇਸ ਮੀਟਿੰਗ ਵਿਚ ਮੌਜੂਦ ਕਮੇਟੀ ਦੇ ਮੈਂਬਰ ਵਿੱਚ ਸਾਬਕਾ ਮੁੱਖ ਸਕੱਤਰ (ਪੰਜਾਬ) ਸੁਬੋਧ ਅਗਰਵਾਲ, ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਪੀਪੀਸੀਬੀ ਦੇ ਸਾਬਕਾ ਮੈਂਬਰ ਸਕੱਤਰ ਬਾਬੂ ਰਾਮ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਵਰਮਾ, ਪ੍ਰਮੁੱਖ ਸਕੱਤਰ (ਸਥਾਨਕ ਸਰਕਾਰਾਂ ਵਿਭਾਗ) ਏ.ਵੇਨੂ ਪ੍ਰਸਾਦ, ਪੀ.ਪੀ.ਸੀ.ਬੀ. ਦੇ ਚੇਅਰਮੈਨ ਡਾ. ਐਸ ਐਸ ਮਾਰਵਾਹਾ ਅਤੇ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਸਨਿਆਮ ਅਗਰਵਾਲ ਸ਼ਾਮਲ ਸਨ।

About admin

Check Also

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ ਹੋਰ ਵਾਧਾ ਕਰਨ ਦਾ ਮਾਮਲਾ ਵਿੱਤ ਵਿਭਾਗ ਕੋਲ ਉਠਾਇਆ ਜਾਵੇਗਾ : ਆਸ਼ੂ

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ …

Leave a Reply

Your email address will not be published. Required fields are marked *