ਜ਼ਿਲ੍ਹਾ ਪ੍ਰਧਾਨ ਝੂੰਦਾ ਅਤੇ ਹਲਕਾ ਇੰਚਾਰਜ ਮੁਹੰਮਦ ਓਵੈਸ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਤੇ ਆਗੂਆਂ ਦਾ ਭਾਰੀ ਜਥਾ ਦਿੱਲੀ ਰਵਾਨਾ
ਮਾਲੇਰਕੋਟਲਾ, ੦੨ ਦਸੰਬਰ (ਸ਼ਾਹਿਦ ਜ਼ੁਬੈਰੀ) ਮਾਲੇਰਕੋਟਲਾ ਤੋਂ ਸ੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾ ਅਤੇ ਮੁਹੰਮਦ ਯੂਨਸ ਸਿਆਸੀ ਸਲਾਹਕਾਰ ਹਲਕਾ ਇੰਚਾਰਜ ਮੁਹੰਮਦ ਓਵੈਸ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਵਰਕਰਾਂ ਤੇ ਆਗੂਆਂ ਦਾ ਇੱਕ ਭਾਰੀ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਝੂੰਦਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਬਿੱਲਾਂ ਪਾਸ ਕੀਤੇ ਗਏ ਉਹਨਾਂ ਬਿੱਲਾਂ ਦੇ ਖਿਲਾਫ ਦੇਸ਼ ਦਾ ਕਿਸਾਨ ਸੰਘਰਸ਼ ਵਿਚ ਕੁੱਦਿਆ ਹੋਇਆ ਹੈ। ਉਹ ਉਸ ਸੰਘਰਸ਼ ਵਿਚ ਸਾਮਿਲ ਹੋਣ ਲਈ ਬਤੌਰ ਕਿਸਾਨ ਸਾਮਲ ਹੋ ਰਹੇ ਹਨ ਤਾਂ ਕਿ ਉਹ ਆਪਣੇ ਫਰਜ ਦੀ ਪੂਰਤੀ ਕਰ ਸਕਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਬਿੱਲਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਅਕਾਲੀ ਦਲ ਸਮੁੱਚੇ ਕਿਸਾਨਾਂ ਦੀ ਹਮਾਇਤ ਕਰਦਾ ਰਹੇਗਾ। ਉਨ੍ਹਾਂ ਦਿੱਲੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਕਿਸਾਨਾਂ ਦੀ ਹਮਾਇਤ ਕਰਨ ਦਾ ਢੰਡੋਰਾ ਪਿੱਟ ਰਹੇ ਹਨ ਜਦ ਕਿ ਦੂਜੇ ਪਾਸ ਉਹਨਾਂ ਖੇਤੀਬਾੜੀ ਬਿੱਲਾਂ ਸਬੰਧੀ ਇੱਕ ਵਿਸ਼ੇਸ਼ ਆਰਡੀਨੈਸ ਜਾਰੀ ਕਰਕੇ ਦਿੱਲੀ ਵਿਚ ਕੇਂਦਰੀ ਕਾਨੂੰਨਾਂ ਨੂੰ ਮਾਨਤਾ ਦੇ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਨੂੰ ਕੋਈ ਵੀ ਸੂਬਾ ਰੱਦ ਕਰਨ ਦਾ ਅਧਿਕਾਰ ਨਹੀਂ, ਅਕਾਲੀ ਦਲ ਨੇ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਪੰਜਾਬ ਨੂੰ ਮੰਡੀ ਘੋਸ਼ਿਤ ਕੀਤਾ ਜਾਵੇ ਤਾਂ ਕਿ ਕਿਤੇ ਵੀ ਐਮ.ਐਸ.ਪੀ ਤੋਂ ਬਿਨ੍ਹਾਂ ਖਰੀਦ ਨਾ ਹੋ ਸਕੇ ਹਰ ਜਗ੍ਹਾ ਮੰਡੀ ਐਕਟ ਲਾਗੂ ਹੋਵੇ ਪਰ ਅਜਿਹਾ ਨਹੀਂ ਕੀਤਾ ਗਿਆ। ਹਲਕਾ ਇੰਚਾਰਜ ਮੁਹੰਮਦ ਉਵੈਸ ਦੇ ਸਿਆਸੀ ਸਲਾਹਕਾਰ ਮੁਹੰਮਦ ਯੂਨਸ ਬਖਸੀ ਨੇ ਕਿਹਾ ਕਿ ਉਹ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਨ ਅਤੇ ਰੋਜਾਨਾਂ ਮਾਲੇਰਕੋਟਲਾ ਤੋਂ ਅਕਾਲੀ ਵਰਕਰਾਂ ਦੇ ਵੱਖ-ਵੱਖ ਜਥੇ ਦਿੱਲੀ ਸੰਘਰਸ ਵਿਚ ਸਾਮਿਲ ਹੁੰਦੇ ਹਨ। ਇਸ ਮੌਕੇ ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ, ਅਕਾਲੀ ਜਥਾ ਸ਼ਹਿਰੀ-੨ ਪ੍ਰਧਾਨ ਸਫੀਕ ਚੌਹਾਨ, ਐਡਵੋਕੇਟ ਸਮਸ਼ਾਦ ਅਲੀ, ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ, ਗੁਰਦੀਪ ਸਿੰਘ ਬਧਰਾਵਾਂ, ਮੁਹੰਮਦ ਸਮਸ਼ਾਦ ਝੋਕ, ਮੁਹੰਮਦ ਖਾਲਿਦ ਲਾਲ, ਯਾਸਰ ਰਾਣਾ, ਤਲਵਿੰਦਰ ਸਿੰਘ, ਡਾ. ਸਰਾਜ ਚੱਕ, ਜਾਹਿਦ ਜੱਜੀ, ਮੁਨੀਰ ਗਨੀ, ਅਕਰਮ ਬੱਗਾ, ਲਾਲਦੀਨ ਤੱਖਰ, ਵਿੱਕੀ ਟਾਂਕ, ਅਮਜਦ ਬਖਸੀ, ਉਮਰ ਸ਼ੇਖ, ਨਦੀਮ ਚੌਹਾਨ, ਐਡਵੋਕੇਟ ਕਾਸਿਫ ਕੁਰੈਸੀ, ਐਡਵੋਕੇਟ ਮੁਹੰਮਦ ਕਾਸਿਮ ਰਾਣਾ, ਐਡਵੋਕੇਟ, ਜਾਹਿਦ ਰਾਣਾ, ਮੁਹੰਮਦ ਰਾਸ਼ਿਦ, ਆਦਿ ਵੀ ਮੌਜੂਦ ਸਨ।