Wednesday , July 8 2020
Breaking News

ਜ਼ਿਲਾ ਤਕਨੀਕੀ ਕਮੇਟੀ ਵੱਲੋਂ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਕੰਨਟੇਨਮੈਂਟ ਅਤੇ ਮਾਈਕਰੋ ਕੰਨਟੇਨਮੈਂਟ ਜ਼ੋਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ : ਬਲਬੀਰ ਸਿੰਘ ਸਿੱਧੂ

ਜ਼ਿਲਾ ਤਕਨੀਕੀ ਕਮੇਟੀ ਵੱਲੋਂ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਕੰਨਟੇਨਮੈਂਟ ਅਤੇ ਮਾਈਕਰੋ ਕੰਨਟੇਨਮੈਂਟ ਜ਼ੋਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ : ਬਲਬੀਰ ਸਿੰਘ ਸਿੱਧੂ
ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਲੈਬਾਟਰੀਆਂ ਦਾ ਕੁਆਲਟੀ ਆਡਿਟ ਕਰਵਾਇਆ ਜਾਵੇਗਾ
ਚੰਡੀਗੜ, 16 ਜੂਨ :
ਕੋਵਿਡ-19 ਕੇਸਾਂ ਦੇ ਜ਼ਿਆਦਾ ਫੈਲਾਅ ਵਾਲੇ ਕੰਟੇਨਟਮੈਂਟ ਜ਼ੋਨਾਂ ਅਤੇ ਇਨਾਂ ਕੰਟੇਨਟਮੈਂਟ ਜ਼ੋਨਾਂ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਦਰਸਾਉਣ ਵਾਸਤੇ ਸਾਰੇ ਜ਼ਿਲਿਆਂ ਵਿੱਚ ਅਜਿਹੇ ਖੇਤਰਾਂ ਦੀਆਂ ਸੀਮਾਵਾਂ ਦੀ ਸਟੀਕ ਨਿਸ਼ਾਨਦੇਹੀ ਕਰਨ ਲਈ ਸਿਵਲ ਸਰਜਨਾਂ ਦੀ ਅਗਵਾਈ ਹੇਠ ਜ਼ਿਲਾ ਤਕਨੀਕੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਸ਼ੇਸ਼ ਖੇਤਰ ਵਿੱਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਅਜਿਹੇ ਖੇਤਰ ਜਿੱਥੇ ਕਰੋਨਾਵਾਇਰਸ ਦੇ 5 ਜਾਂ ਇਸ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਨੂੰ ਮਾਈਕਰੋ-ਕੰਟੇਨਮੈਂਟ ਜ਼ੋਨ ਵਜੋਂ ਦਰਸਾਉਣ ਦਾ ਫੈਸਲਾ ਕੀਤਾ ਗਿਆ ਹੈ। ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਨਿਸ਼ਾਨਦੇਹੀ ਦਾ ਫੈਸਲਾ ਸਿਵਲ ਸਰਜਨ, ਜ਼ਿਲਾ ਐਪੀਡੈਮੀਓਲੋਜਿਸਟ, ਪ੍ਰਸ਼ਾਸਨ ਦੇ ਇਕ ਨੋਡਲ ਅਧਿਕਾਰੀ, ਪੀਐਸਐਮ ਵਿਭਾਗ ਦੇ ਇੱਕ ਨੋਡਲ ਅਧਿਕਾਰੀ, ਪੀ.ਐਸ.ਐਮ ਵਿਭਾਗ, ਮੈਡੀਕਲ ਕਾਲਜਿਜ਼ ਦੇ ਨੋਡਲ ਅਧਿਕਾਰੀ ਦੀ ਸ਼ਮੂਲੀਅਤ ਵਾਲੀ ਕਮੇਟੀ ਵੱਲੋਂ ਲਿਆ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਜ਼ਿਲਾ ਤਕਨੀਕੀ ਕਮੇਟੀ ਕੰਟੇਨਮੈਂਟ/ਮਾਈਕਰੋ ਕੰਟੇਨਮੈਂਟ ਜ਼ੋਨਾਂ ਵਜੋਂ ਦਰਸਾਏ ਜਾਣ ਵਾਲੇ ਖੇਤਰਾਂ ਸਬੰਧੀ ਫੈਸਲੇ ਬਾਰੇ ਤੁਰੰਤ ਕੋਵਿਡ-19 ਲਈ ਗਠਿਤ ਸੂਬਾ ਕਮੇਟੀ ਜਿਸ ਵਿੱਚ ਕਾਰਜਕਾਰੀ ਡਾਇਰੈਕਟਰ, ਐਸਐਚਐਸਆਰਸੀ, ਡਾਇਰੈਕਟਰ ਸਿਹਤ ਸੇਵਾਵਾਂ ਅਤੇ ਰਾਜ ਨੋਡਲ ਅਧਿਕਾਰੀ ਸ਼ਾਮਲ ਹਨ, ਨੂੰ ਸੂਚਿਤ ਕਰੇਗੀ। ਉਨਾਂ ਦੱਸਿਆ ਕਿ ਜ਼ਿਲਾ ਤਕਨੀਕੀ ਕਮੇਟੀ ਸਪਾਟ ਮੈਪਿੰਗ , ਸਟੀਕ ਸੀਮਾਵਾਂ ਦੇ ਨਾਲ ਨਾਲ ਕੰਨਟੇਨਮੈਂਟ ਜ਼ੋਨ ਵਿੱਚ ਆਬਾਦੀ ਜਿਸ ਵਿੱਚ ਹੋਰਨਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਪਹਿਚਾਣ ਕਰਨਾ ਸ਼ਾਮਲ ਹੈ, ਬਾਰੇ ਵੀ ਦਰਸਾਏਗੀ।
ਇਸ ਤੋਂ ਇਲਾਵਾ ਇਹ ਸਮਰਪਿਤ ਕਮੇਟੀਆਂ ਖੇਤਰ ਵਿੱਚ ਤਾਇਨਾਤ ਕੀਤੀਆਂ ਜਾਣ ਵਾਲੀਆਂ ਟੀਮਾਂ ਦੀ ਗਿਣਤੀ ਦੇ ਨਾਲ ਨਾਲ ਐਕਟਿਵ ਕੇਸਾਂ ਦੀ ਭਾਲ ਸਬੰਧੀ ਯੋਜਨਾ ਵੀ ਉਲੀਕਣਗੀਆਂ।
ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਦੇ ਟੈਸਟ ਕਰ ਰਹੇ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਅਤੇ ਲੈਬਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਲਈ ਉਨਾਂ ਦੁਆਰਾ ਲਏ ਗਏ ਨਮੂਨਿਆਂ ਦੇ ਵੇਰਵੇ ਜ਼ਿਲੇ ਦੇ ਸਿਵਲ ਸਰਜਨ ਅਤੇ ਇਸਦੀ ਇੱਕ ਕਾਪੀ ਆਈ.ਡੀ.ਐਸ.ਪੀ. ਨੂੰ ਭੇਜਣਾ ਲਾਜ਼ਮੀ ਕੀਤਾ ਗਿਆ ਹੈ।ਪ੍ਰਾਈਵੇਟ ਹਸਪਤਾਲਾਂ / ਕਲੀਨਿਕਾਂ / ਲੈਬਾਰਟਰੀਆਂ ਨੂੰ ਆਈਸੀਐਮਆਰ ਦੇ ਪ੍ਰੋਟੋਕੋਲ ਅਨੁਸਾਰ ਨਮੂਨੇ ਲੈਣ ਅਤੇ ਟੈਸਟ ਕਰਨ ਸਬੰਧੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਸ. ਸਿੱਧੂ ਨੇ ਅੱਗੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਦਾ ਨਿਯਮਤ ਕੁਆਲਟੀ ਆਡਿਟ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ ਹੈ ਜਿਸ ਤਹਿਤ ਸਰਕਾਰੀ ਮੈਡੀਕਲ ਕਾਲਜ ਲੈਬ ਅਤੇ ਪ੍ਰਾਈਵੇਟ ਮੈਡੀਕਲ ਕਾਲਜ ਲੈਬ (ਸੀ.ਐੱਮ.ਸੀ. ਅਤੇ ਡੀ.ਐੱਮ.ਸੀ.) ਚੋਂ ਸਟੋਰ ਕੀਤੇ 5 ਪਾਜ਼ੇਟਿਵ ਅਤੇ 5 ਨੈਗੇਟਿਵ ਨਮੂਨੇ ਪੀ.ਜੀ.ਆਈ, ਚੰਡੀਗੜ ਨੂੰ ਭੇਜੇ ਜਾਣਗੇ। ਇਸੇ ਤਰਾਂ ਟੈਸਟਿੰਗ ਲਈ ਪ੍ਰਵਾਨਤ ਹਰੇਕ ਪ੍ਰਾਈਵੇਟ ਲੈਬ ਚੋਂ ਸਟੋਰ ਕੀਤੇ ਨਮੂਨੇ ਮਹੀਨਾਵਾਰ ਅਧਾਰ ਤੇ ਨਜ਼ਦੀਕੀ ਸਰਕਾਰੀ ਲੈਬ ਵਿੱਚ ਭੇਜੇ ਜਾਣਗੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਭੇਜੇ ਜਾ ਰਹੇ ਨਮੂਨਿਆਂ ਦੇ ਨਤੀਜੇ ਲੈਬ ਨਾਲ ਸਾਂਝੇ ਨਹੀਂ ਕੀਤੇ ਜਾਣਗੇ।
————

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *