Subscribe Now

* You will receive the latest news and updates on your favorite celebrities!

Trending News

Blog Post

ਹੁਣ ਹੈਲਪਲਾਈਨ ਨੰਬਰ 9875961126 ਰਾਹੀਂ ਕਰੋ ਆਬਕਾਰੀ ਸਬੰਧੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ
Lifestyle, News

ਹੁਣ ਹੈਲਪਲਾਈਨ ਨੰਬਰ 9875961126 ਰਾਹੀਂ ਕਰੋ ਆਬਕਾਰੀ ਸਬੰਧੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ 

ਹੁਣ ਹੈਲਪਲਾਈਨ ਨੰਬਰ 9875961126 ਰਾਹੀਂ ਕਰੋ ਆਬਕਾਰੀ ਸਬੰਧੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ
• ਆਬਕਾਰੀ ਵਿਭਾਗ ਦੀ ਹੈਲਪਲਾਈਨ ਰਾਹੀਂ 8 ਅਗਸਤ ਤੱਕ 265 ਸ਼ਿਕਾਇਤਾਂ ਹੋਈਆਂ ਦਰਜ
• 22 ਐਫ.ਆਈ.ਆਰ. ਦਰਜ, 97200 ਕਿਲੋਗ੍ਰਾਮ ਲਾਹਨ ਜ਼ਬਤ
ਚੰਡੀਗੜ•, 19 ਨਵੰਬਰ
ਨਜਾਇਜ਼ ਸਰਾਬ ਦੇ ਕਾਰੋਬਾਰ ਨੂੰ ਠੱਲ ਪਾਉਣ ਸਬੰਧੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਆਬਕਾਰੀ ਵਿਭਾਗ ਦੀ ਹੈਲਪਲਾਈਨ ਨੰਬਰ 9875961126 ਸਰਾਬ ਤਸਕਰਾਂ ਦੀਆਂ ਗਤੀਵਿਧੀਆਂ ਵਿਚ ਵੱਡਾ ਅੜਿੱਕਾ ਸਾਬਤ ਹੋ ਰਹੀ ਹੈ। ਇਸ ਹੈਪਲਪਾਈਨ ਨੰਬਰ ਜ਼ਰੀਏ ਆਮ ਲੋਕ ਆਬਕਾਰੀ ਨਾਲ ਸਬੰਧਤ ਜੁਰਮ ਜਿਵੇਂ ਸਰਾਬ ਦੀ ਤਸਕਰੀ, ਲਾਹਨ, ਸ਼ਰਾਬ ਦੀਆਂ ਚਾਲੂ ਭੱਠੀਆਂ, ਨਜਾਇਜ਼ ਸਰਾਬ ਬਣਾਉਣ ਵਾਲੀਆਂ ਇਕਾਈਆਂ ਆਦਿ ਨਾਲ ਸਬੰਧਤ ਸ਼ਿਕਾਇਤਾਂ ਕਰਵਾ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਹੈਲਪਲਾਈਨ ਨੰਬਰ ਜ਼ਰੀਏ ਵੋਆਇਸ ਕਾਲ, ਐਸ.ਐਮ.ਐਸ ਮੈਸੇਜ ਜਾਂ ਵੱਟਸਐਪ ਸੰਦੇਸ ਰਾਹੀਂ ਜਾਣਕਾਰੀ ਦੇ ਸਕਦਾ ਹੈ। ਬੁਲਾਰੇ ਨੇ ਦੱਸਿਆ ਕਿ ਅੰਕੜੇ ਦੱਸਦੇ ਹਨ ਕਿ ਇਹ ਹੈਲਪਲਾਈਨ ਗੈਰ ਸਮਾਜੀ ਤੱਤਾਂ ਖਿਲਾਫ ਕਾਰਵਾਈ ਲਈ ਕਾਰਗਰ ਸਾਬਤ ਹੋ ਰਹੀ ਹੈ। 8 ਅਗਸਤ 2020 ਤੱਕ ਕੁੱਲ 265 ਸ਼ਿਕਾਇਤਾਂ ਮਿਲੀਆਂ ਹਨ ਅਤੇ ਇਨ•ਾਂ ਵਿੱਚੋਂ 250 ‘ਤੇ ਕਾਰਵਾਈ ਕੀਤੀ ਗਈ ਹੈ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਨ•ਾਂ ਸ਼ਿਕਾਇਤਾਂ ਦੇ ਅਧਾਰ ‘ਤੇ 22 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 414 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ, ਸਰਾਬ ਦੇ 19 ਡੱਬੇ, 295 ਲੀਟਰ ਨਾਜਾਇਜ਼ ਸਰਾਬ ਅਤੇ 97200 ਕਿਲੋਗ੍ਰਾਮ ਤੋਂ ਵੱਧ ਲਾਹਨ ਜ਼ਬਤ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਪੱਕੇ ਅਪਰਾਧੀਆਂ ਜਾਂ ਉਨ•ਾਂ ਇਲਾਕਿਆਂ ਬਾਰੇ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਜਿਥੇ ਪਿਛਲੇ ਸਮੇਂ ਵਿੱਚ ਵੀ ਸ਼ਰਾਬ ਸੰਬੰਧੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ ਕੀਤੀ ਗਈ ਸੀ। ਅਜਿਹੇ ਮਾਮਲਿਆਂ ਵਿੱਚ ਨਿਰੰਤਰ ਚੌਕਸੀ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਆਬਕਾਰੀ ਵਿਭਾਗ ਸੂਬੇ ਵਿਚ ਨਾਜਾਇਜ਼ ਸ਼ਰਾਬ ਕੱਢਣ, ਸ਼ਰਾਬ ਦੀ ਤਸਕਰੀ, ਬੌਟਲਿੰਗ ਆਦਿ ਨੂੰ ਰੋਕਣ ਲਈ ਠੋਸ ਯਤਨ ਕਰ ਰਿਹਾ ਹੈ। ਨਾਜਾਇਜ਼ ਸ਼ਰਾਬ ਦੇ ਕਾਰੋਬਾਰ ‘ਤੇ ਠੱਲ• ਪਾਉਣ ਹਿੱਤ ਆਪ੍ਰੇਸ਼ਨ ਰੈਡ ਰੋਜ਼ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪੁਲਿਸ ਵਿਭਾਗ ਅਤੇ ਆਬਕਾਰੀ ਅਧਿਕਾਰੀਆਂ ਦੀਆਂ ਟੀਮਾਂ ਮਿਲ ਕੇ ਆਬਕਾਰੀ ਨਾਲ ਜੁੜੇ ਅਜਿਹੇ ਸਾਰੇ ਜੁਰਮਾਂ ਵਿਰੁੱਧ ਕੰਮ ਕਰ ਰਹੀਆਂ ਹਨ।

Related posts

Lifestyle, News

ਸਿਹਤ ਖੇਤਰ ਵਿੱਚ ਡਿਜ਼ੀਟਲ ਤਕਨਾਲੋਜੀ ਦਾ ਵਿਕਾਸ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਇੰਟਰਨੈਸ਼ਨਲ ਡਿਜ਼ੀਟਲ ਹੈਲਥ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚ (ਆਈ-ਡੀਏਆਈਆਰ) ਨਾਲ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟੱਡੀਜ਼, ਜਿਨੇਵਾ ਵਿਖੇ ਸਮਝੌਤਾ 

Lifestyle, News

ਜੀ.ਐਸ.ਡੀ.ਪੀ. ਦੇ 2 ਫੀਸਦੀ ਵਾਧੂ ਉਧਾਰ ਲੈਣ ਲਈ ਪੰਜਾਬ ਵਜ਼ਾਰਤ ਵੱਲੋਂ ਅੰਤਰ ਰਾਜੀ ਪਰਵਾਸੀ ਕਾਮੇ ਨਿਯਮਾਂ ਵਿੱਚ ਸੋਧ ਨੂੰ ਪ੍ਰਵਾਨਗੀ ਇਹ ਫੈਸਲਾ ਪੰਜਾਬ ਦੇ ਉਦਯੋਗਪਤੀਆਂ ਦੀ ਮੰਗ ਅਨੁਸਾਰ ਕਾਰੋਬਾਰ ਕਰਨ ਵਿੱਚ ਸੌਖ ਨੂੰ ਹੁਲਾਰਾ ਦੇਵੇਗਾ 

Leave a Reply

Required fields are marked *