Thursday , August 6 2020
Breaking News

ਸੰਦੌੜ ਮੇਨ ਚੌਕ ਵਿੱਚ ਕੋਰੋਨਾ ਤੋਂ ਬਚਾਅ ਲਈ ਮਾਸਕ ਵੰਡੇ

ਸੰਦੌੜ ਮੇਨ ਚੌਕ ਵਿੱਚ ਕੋਰੋਨਾ ਤੋਂ ਬਚਾਅ ਲਈ ਮਾਸਕ ਵੰਡੇ
ਮਲੇਰਕੋਟਲਾ ੨੫ ਜੁਲਾਈ ( ਸ਼ਾਹਿਦ ਜ਼ੁਬੈਰੀ / ਮੁਹੰਮਦ ਕਾਜ਼ਿਮ ) ਡਾ. ਭੁਪਿੰਦਰ ਗਿੱਲ ਮਲੇਰਕੋਟਲਾ ਤੋਂ ਐਸ.ਪੀ. ਮਨਜੀਤ ਸਿੰਘ ਬਰਾੜ ਉੱਘੇ ਸਮਾਜ ਸੇਵੀ ਬਾਪੂ ਇੰਦਰਜੀਤ ਸਿੰਘ ਮੁੰਡੇ ਕੇ.ਐਸ. ਗੱਰੂਪ ਵੱਲੋਂ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਸੰਦੌੜ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਮਾਸਕ ਅਤੇ ਸੈਨੇਟੀਜ਼ਰ ਵੰਡੇ ਗਏ ਇਸ ਮੌਕੇ ਸਮਾਜਸੇਵੀ ਇੰਦਰਜੀਤ ਸਿੰਘ ਮੁੰਡੇ ਕੇ.ਐਸ. ਗੱਰੂਪ ਅਤੇ ਐਸ.ਪੀ. ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਹੱਥਾਂ ਨੂੰ ਵਾਰ-ਵਾਰ ਧੋਣਾ ਚਾਹੀਦਾ ਹੈ ਅਤੇ ਮੂੰਹ ਉੱਪਰ ਮਾਸਕ ਬੰਨ ਕੇ ਹੀ ਜਨਤਕ ਥਾਵਾਂ ਉੱਪਰ ਜਾਣਾ ਚਾਹੀਦਾ ਤਾਂ ਕਿ ਕੋਰੋਨਾ ਤੋਂ ਬਚਾਅ ਹੋ ਸਕੇ। ਇਸ ਸਮੇਂ ਮਹੰਤ ਹਰਪਾਲ ਦਾਸ, ਮਨਦੀਪ ਸਿੰਘ ਖੁਰਦ, ਭਗਵਾਨ ਸਿੰਘ ਮਾਣਕੀ ਡਾ. ਤਪਿੰਦਰ ਸਿੰਘ ਢਿੱਲੋਂ, ਕੁਲਬੀਰ ਸਿੰਘ ਰਿੰਕਾ ਹਾਜ਼ਰ ਸਨ।

About admin

Check Also

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ..

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਸੰਗਰੂਰ, 6 ਅਗਸਤ: …

Leave a Reply

Your email address will not be published. Required fields are marked *