15.9 C
New York
Monday, May 29, 2023

Buy now

spot_img

ਸੇਵਾਮੁਕਤ ਆਈ.ਏ.ਐਸ ਆਫੀਸਰਜ਼ ਐਸੋਸੀਏਸ਼ਨ ਵਲੋਂ ਸੀ.ਐਲ. ਬੈਂਸ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸੇਵਾਮੁਕਤ ਆਈ.ਏ.ਐਸ ਆਫੀਸਰਜ਼ ਐਸੋਸੀਏਸ਼ਨ ਵਲੋਂ ਸੀ.ਐਲ. ਬੈਂਸ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 27 ਅਕਤੂਬਰ: ਸੇਵਾਮੁਕਤ ਆਈ.ਏ.ਐਸ ਆਫੀਸਰਜ਼ ਐਸੋਸੀਏਸ਼ਨ ਵਲੋਂ ਸੇਵਾ ਮੁਕਤ ਆਈ.ਏ.ਐਸ ਅਧਿਕਾਰੀ ਸ੍ਰੀ ਸੀ.ਐਲ. ਬੈਂਸ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਅੱਜ ਇੱਥੋਂ ਜਾਰੀ ਬਿਆਨ ਵਿਚ ਸੇਵਾਮੁਕਤ ਆਈ.ਏ.ਐਸ ਆਫੀਸਰ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਵਰਚੁਅਲ ਮੀਟਿੰਗ ਦੌਰਾਨ ਸ੍ਰੀ ਸੀ.ਐਲ ਬੈਂਸ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਇਸ ਦੁਖ ਦੀ ਘੜੀ ਵਿਚ ਪੂਰੀ ਤਰਾਂ ਨਾਲ ਸ੍ਰੀ ਚਮਨ ਲਾਲ ਦੇ ਪਰਿਵਾਰ ਨਾਲ ਖੜਨ ਦਾ ਭਰੋਸਾ ਜਤਾਇਆ। ਐਸੋਸੀਏਸ਼ਨ  ਵਲੌਂ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਪ੍ਰਮਾਤਮਾਂ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਬੁਲਾਰੇ ਨੇ ਸ੍ਰੀ ਚਮਨ ਬੈਂਸ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ੍ਰੀ ਬੈਂਸ ਸਾਲ 1965 ਵਿਚ ਇੰਡੀਅਨ ਪੁਲਿਸ ਸਰਵਿਸ ਵਿਚ ਭਰਤੀ ਹੋਏ ਸਨ ਅਤੇ ਇਸ ਉਪਰੰਤ ਉਹ 1966 ਵਿਚ ਪੰਜਾਬ ਵਿਚ ਆਈ.ਏ.ਐੱਸ. ਅਧਿਕਾਰੀ ਬਣੇ। ਉਨਾਂ ਦੱਸਿਆ ਸ੍ਰੀ ਬੈਂਸ ਆਪਣੇ ਚੜਦੀ ਕਲਾ ਵਾਲੇ ਸੁਭਾਅ, ਇਮਾਨਦਾਰੀ, ਨਿਡਰਤਾ ਅਤੇ ਹਾਜ਼ਰਜਵਾਬੀ ਲਈ ਜਾਣੇ ਜਾਂਦੇ ਸਨ। ਸ੍ਰੀ ਬੈਂਸ ਹਮੇਸ਼ਾ ਦਿ੍ਰੜਤਾ ਨਾਲ ਇਮਾਨਦਾਰ ਅਫਸਰਾਂ ਦੇ ਪੱਖ ਵਿੱਚ ਖੜੇ ਰਹੇ ਅਤੇ ਹਮੇਸ਼ਾ ਆਪਣੇ ਸਿਧਾਂਤਾਂ ’ਤੇ ਕਾਇਮ ਰਹੇ। ਉਹ ਆਪਣੇ ਸੀਨੀਅਰ ਤੇ ਜੂਨੀਅਰਾਂ ਅਫਸਰਾਂ ਅਤੇ ਮੁਲਾਜ਼ਮਾ ਨੂੰ ਪੂਰਾ ਸਤਿਕਾਰ ਦਿੰਦੇ ਸਨ।

ਉਹ ਇਕ ਤੰਦਰੁਸਤੀ ਪਸੰਦ ਵਿਅਕਤੀ ਸਨ, ਪਰ ਇਹ ਦੁਖ ਦੀ ਗੱਲ ਹੈ ਕਿ ਅਖੀਰ ਵਿਚ ਬਿਮਾਰੀ ਕਰਕੇ ਉਹ ਜਿੰਦਗੀ ਦੀ ਜੰਗ ਹਾਰ ਗਏ। ਉਹਨਾਂ ਦੇ ਜ਼ਿੰਦਾਦਿੱਲ ਅਤੇ ਮਿਲਾਪੜੇ ਸੁਭਾਅ ਕਰਕੇ ਉਹਨਾਂ ਦੇ ਸਾਥੀ ਅਤੇ ਦੋਸਤ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਗੇ।

—————-

Related Articles

LEAVE A REPLY

Please enter your comment!
Please enter your name here

Stay Connected

0FansLike
3,786FollowersFollow
0SubscribersSubscribe
- Advertisement -spot_img

Latest Articles