Subscribe Now

* You will receive the latest news and updates on your favorite celebrities!

Trending News

Blog Post

ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 13 ਲੱਖ ਕੁਇੰਟਲ ਨਰਮੇ ਦੀ ਰਿਕਾਰਡ ਆਮਦ, 100 ਫੀਸਦੀ ਖ਼ਰੀਦ
Lifestyle

ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 13 ਲੱਖ ਕੁਇੰਟਲ ਨਰਮੇ ਦੀ ਰਿਕਾਰਡ ਆਮਦ, 100 ਫੀਸਦੀ ਖ਼ਰੀਦ 

ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 13 ਲੱਖ ਕੁਇੰਟਲ ਨਰਮੇ ਦੀ ਰਿਕਾਰਡ ਆਮਦ, 100 ਫੀਸਦੀ ਖ਼ਰੀਦ

ਪਿਛਲੇ ਸਾਲ ਦੇ ਮੁਕਾਬਲੇ 61 ਫੀਸਦੀ ਇਜ਼ਾਫ਼ਾ: ਲਾਲ ਸਿੰਘ

ਹੁਣ ਤੱਕ ਹੋਈ ਕੁੱਲ ਆਮਦ ਵਿੱਚੋਂ ਭਾਰਤੀ ਕਪਾਹ ਨਿਗਮ ਨੇ 80 ਫੀਸਦੀ ਫ਼ਸਲ ਖ਼ਰੀਦੀ

ਚੰਡੀਗੜ, 9 ਨਵੰਬਰ:

ਸੂਬੇ ਵਿੱਚ ਖਰੀਦ ਏਜੰਸੀਆਂ ਨੇ ਹੁਣ ਤੱਕ ਤਕਰੀਬਨ 13 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ ਅਤੇ ਇਸ ਨਾਲ ਪਿਛਲੇ ਸਾਲ ਇਸੇ ਸਮੇਂ ਦੌਰਾਨ ਹੋਈ ਖ਼ਰੀਦ ਦੇ ਮੁਕਾਬਲੇ 61 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਹੁਣ ਤੱਕ ਹੋਈ ਨਰਮੇ ਦੀ ਭਾਰੀ ਆਮਦ ਅਤੇ ਖਰੀਦ ਸੂਬੇ ਭਰ ਦੇ ਅਨੁਕੂਲ ਮੌਸਮੀ ਹਾਲਤਾਂ ਸਦਕਾ ਹੋਇਆ ਹੈ।

ਚੇਅਰਮੈਨ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਦੀ 8.11 ਲੱਖ ਕੁਇੰਟਲ ਆਮਦ ਦੇ ਮੁਕਾਬਲੇ ਇਸ ਸਾਲ ਹੁਣ ਤੱਕ 13.06 ਲੱਖ ਕੁਇੰਟਲ ਨਰਮੇ ਦੀ ਆਮਦ ਹੋਈ ਹੈ। ਭਾਰਤੀ ਕਪਾਹ ਨਿਗਮ ਨੇ 13.06 ਲੱਖ ਕੁਇੰਟਲ ਵਿੱਚੋਂ 10.58 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ ਜਦਕਿ ਨਿੱਜੀ ਵਪਾਰੀਆਂ ਵੱਲੋਂ 2.47 ਲੱਖ ਕੁਇੰਟਲ ਦੀ ਖਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਵਰੇ ਦੌਰਾਨ ਭਾਰਤੀ ਕਪਾਹ ਨਿਗਮ ਵੱਲੋਂ ਤਲਵੰਡੀ ਸਾਬੋ, ਤਪਾ, ਭੀਖੀ, ਬਰੇਟਾ, ਲਹਿਰਾਗਾਗਾ ਅਤੇ ਮੁਕਤਸਰ ਵਿਖੇ 6 ਨਵੇਂ ਖ਼ਰੀਦ ਕੇਂਦਰਾਂ ਸਮੇਤ ਕਪਾਹ ਦੇ 22 ਨਾਮਜ਼ਦ ਖਰੀਦ ਕੇਂਦਰਾਂ ਦੇ ਨੈਟਵਰਕ ਰਾਹੀਂ ਲਗਭਗ 80 ਫੀਸਦੀ ਫ਼ਸਲ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ’ਤੇ ਕੀਤੀ ਗਈ ਹੈ।

ਲਾਲ ਸਿੰਘ ਨੇ ਅੱਗੇ ਕਿਹਾ ਅਨੁਕੂਲ ਮੌਸਮੀ ਹਾਲਾਤਾਂ ਕਰਕੇ ਚੰਗੀ ਗੁਣਵੱਤਾ ਦਾ ਨਰਮਾ ਪੈਦਾ ਹੋਇਆ ਹੈ। ਉਨਾਂ ਅੱਗੇ ਦੱਸਿਆ ਕਿ ਭਾਰਤੀ ਕਪਾਹ ਨਿਗਮ ਨੇ ਮੰਡੀਆਂ ਵਿੱਚ ਨਰਮੇ ਦੀ ਹੁਣ ਤੱਕ ਹੋਈ ਆਮਦ ਦੀ ਤੁਰੰਤ ਖ਼ਰੀਦ ਨੂੰ ਯਕੀਨੀ ਬਣਾਉਣ ਲਈ 5 ਅਕਤੂਬਰ ਤੋਂ ਖ਼ਰੀਦ ਸ਼ੁਰੂ ਕਰ ਦਿੱਤੀ ਸੀ। 

ਚੇਅਰਮੈਨ ਨੇ ਦੱਸਿਆ ਕਿ ਸਾਲ 2019-20 ਦੇ ਖਰੀਦ ਸੀਜ਼ਨ ਦੌਰਾਨ ਕੁੱਲ 43.04 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਗਈ ਸੀ ਜਦੋਂਕਿ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ 13.06 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਗਈ ਹੈ ਅਤੇ ਮੰਡੀਆਂ ਵਿੱਚ ਨਰਮੇ ਦੀ ਆਮਦ ਅਜੇ ਵੀ ਜਾਰੀ ਹੈ।    

———

Related posts

Leave a Reply

Required fields are marked *