7.9 C
New York
Tuesday, October 4, 2022

Buy now

spot_img

ਸੂਬਾ ਪੱਧਰੀ ਸੰਚਾਲਨ ਕਮੇਟੀ ਵਲੋਂ ਕੋਵਿਡ-19 ਵੈਕਸੀਨ ਲਈ ਡਿਜੀਟਲ ਪਲੇਟਫਾਰਮ ‘ਤੇ  ਡਾਟਾ ਇੱਕਠਾ ਕਰਨ ਅਤੇ ਅਪਲੋਡ ਕਰਨ ਸਬੰਧੀ ਕੀਤੀ ਜਾ ਰਹੀ ਹੈ ਨਿਗਰਾਨੀ….

ਚੰਡੀਗੜ•, 26 ਅਕਤੂਬਰ:
ਸੂਬਾ ਪੱਧਰੀ ਸੰਚਾਲਨ ਕਮੇਟੀ ਤੇਜ਼ੀ ਨਾਲ ਕੋਵਿਡ-19 ਵੈਕਸੀਨ ਲਈ ਡਿਜੀਟਲ ਪਲੇਟਫਾਰਮ ‘ਤੇ ਅੰਕੜੇ ਇਕੱਤਰ ਕਰਨ ਅਤੇ ਅਪਲੋਡ ਕਰਨ ਸੰਬੰਧੀ ਗਤੀਵਿਧੀਆਂ ਦੀ ਨਿਗਰਾਨੀ ਕਰ ਰਹੀ ਹੈ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸੂਬਿਆਂ ਅਤੇ ਯੂ.ਟੀ. ਨੂੰ ਹੈਲਥ ਕੇਅਰ ਵਰਕਰਾਂ ਦਾ ਡਾਟਾਬੇਸ ਤਿਆਰ ਕਰਨ ਅਤੇ ਇਸ ਨੂੰ ਮੰਤਰਾਲੇ ਵਿੱਚ ਜਮ•ਾ ਕਰਵਾਉਣ ਲਈ ਕਿਹਾ ਗਿਆ ਹੈ। ਕੇਂਦਰੀ ਅਦਾਰੇ ਵੱਖਰੇ ਤੌਰ ‘ਤੇ ਲਾਈਨ ਲਿਸਟਿੰਗ ਜਮ•ਾਂ ਕਰਵਾਉਣਗੇ ਅਤੇ ਸੂਬੇ ਦੇ ਸਾਰੇ ਜ਼ਿਲਿ•ਆਂ ਵਿਚ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਜ਼ੋਰਾਂ ‘ਤੇ ਹੈ। ਕੋਵਿਡ-19 ਵੈਕਸੀਨ ਜਲਦ ਆਉਣ ਦੀ ਉਦੀਮ ਜਤਾਉਂਦਿਆਂ ਭਾਰਤ ਸਰਕਾਰ ਵਲੋਂ  ਦੇਸ਼ ਭਰ ਵਿਚ ਇਸ ਸਬੰਧੀ ਸ਼ੁਰੂਆਤੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਵੈਕਸੀਨ ਉਪਲਬਧ ਹੋਣ ‘ਤੇ ਇਸ ਨੂੰ ਜਲਦ ਜਾਰੀ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਸਿਹਤ ਵਿਭਾਗ ਦੇ 450 ਤੋਂ ਵੱਧ ਭਾਗੀਦਾਰਾਂ ਨੂੰ ਡਾਟਾ ਜਮ•ਾ ਕਰਨ, ਜ਼ਰੂਰੀ ਫਾਰਮੈਟ ਸੇਵਿੰਗ, ਸੰਗ੍ਰਹਿ ਅਤੇ ਡਿਜੀਟਲ ਪਲੇਟਫਾਰਮਾਂ ‘ਤੇ ਡਾਟਾ ਅਪਲੋਡ ਕਰਨ ਸੰਬੰਧੀ ਸਿਖਲਾਈ ਦਿੱਤੀ ਗਈ ਹੈ। ਆਈ.ਐਮ.ਏ, ਐਨ.ਈ.ਈ.ਐਮ.ਏ., ਆਈ.ਡੀ.ਏ. ਵਰਗੀਆਂ ਡਾਕਟਰਾਂ ਦੀਆਂ ਪੇਸ਼ੇਵਰ ਸੰਸਥਾਵਾਂ ਨੂੰ ਵੀ ਨਿਰਧਾਰਤ ਫਾਰਮੈਟ ਵਿੱਚ ਅੰਕੜੇ ਸਾਂਝੇ ਕਰਨ ਲਈ ਕਿਹਾ ਗਿਆ ਹੈ। ਸਾਰੇ ਜ਼ਿਲਿ•ਆਂ ਨੂੰ ਡਾਟਾ ਜਮ•ਾ ਕਰਨ ਸਬੰਧੀ ਦਿਸ਼ਾ ਨਿਰਦੇਸ਼ ਅਤੇ ਜ਼ਰੂਰੀ ਟੈਂਪਲੇਟ ਵੀ ਜਾਰੀ ਕੀਤੇ ਗਏ ਹਨ।
ਉਨ•ਾਂ ਅੱਗੇ ਕਿਹਾ ਕਿ ਕੋਵਿਡ-19 ਵੈਕਸੀਨ ਮੁਹਿੰਮ ਦੀ ਵਿਸਥਾਰਤ ਅਮਲ ਯੋਜਨਾ ਅਨੁਸਾਰ ਫਰੰਟ ਲਾਈਨ ਵਰਕਰਾਂ ਦੀ ਪਛਾਣ, ਡਿਜੀਟਲ ਪਲੇਟਫਾਰਮ ਦੀ ਮੁੜ ਦਰਜਾਬੰਦੀ, ਨਾਨ-ਵੈਕਸੀਨ ਸਪਲਾਈ ਦੀ ਲੌਜਿਸਟਿਕਸ, ਕੋਲਡ ਚੇਨ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਸ. ਸਿੱਧੂ ਨੇ ਕਿਹਾ ਕਿ ਕੋਵਿਡ ਵਾਰੀਅਰਜ਼ ਨੂੰ ਲੈਸ ਕਰਨ ਲਈ, ਪਹਿਲੇ ਪੜਾਅ ਵਿਚ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ -19 ਵੈਕਸੀਨ ਤਰਜੀਹ ਆਧਾਰ ‘ਤੇ ਦਿੱਤੀ ਜਾ ਸਕਦੀ ਹੈ। ਨੀਤੀਗਤ ਪੱਧਰ ਦੇ ਫ਼ੈਸਲੇ ਹੋਰਨਾਂ ਬਿਮਾਰੀਆਂ ਤੋਂ ਪੀੜਤ 60 ਸਾਲ ਤੋਂ ਵੱਧ ਉਮਰ ਵਾਲੇ ਲਾਭਪਾਤਰੀ ਸਮੂਹਾਂ ਦੀ ਪਛਾਣ ਕਰਨ ਲਈ ਲਏ ਜਾਣਗੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਇੱਕ ਮੀਟਿੰਗ ਹੋਈ, ਜਿੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਸਿਹਤ ਸੰਭਾਲ ਕਰਮਚਾਰੀ (ਐਚ.ਸੀ.ਡਬਲਯੂ) ਨੂੰ “ਦੋਵੇਂ ਸਰਕਾਰੀ ਅਤੇ ਨਿੱਜੀ ਖੇਤਰਾਂ ਅਤੇ ਸਿਹਤ ਸੰਭਾਲ ਖੇਤਰਾਂ ਵਿੱਚ ਲੱਗੇ ਹੋਰ ਕਰਮਚਾਰੀਆਂ ਨੂੰ ਸਿਹਤ ਸੰਭਾਲ ਸੇਵਾ ਦਾਤਾ” ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਫੈਕਲਟੀ ਇੰਚਾਰਜਾਂ ਦੁਆਰਾ ਡਾਟਾ ਨਿਰਧਾਰਤ ਫਾਰਮੈਟ ਵਿੱਚ ਭਰਿਆ ਜਾਵੇਗਾ ਅਤੇ ਜ਼ਿਲ•ਾ ਸਿਵਲ ਸਰਜਨ ਦਫ਼ਤਰ ਵਿੱਚ ਜਮ•ਾ ਹੋਵੇਗਾ। ਇਸ ਤੋਂ ਬਾਅਦ, ਇਹ ਕੋਵਿਡ-19 ਵੈਕਸੀਨ ਲਾਭਪਾਤਰੀ ਪ੍ਰਬੰਧਨ ਪ੍ਰਣਾਲੀ (ਸੀ.ਵੀ.ਬੀ.ਐਮ.ਐਸ.) ‘ਤੇ ਅਪਲੋਡ ਕੀਤਾ ਜਾਵੇਗਾ, ਜਿਸ ਵਿਚ ਕੋਵਿਡ-19 ਵੈਕਸੀਨ ਪ੍ਰਾਪਤ ਕਰਨ ਵਾਲੇ ਸਾਰੇ ਲਾਭਪਾਤਰੀਆਂ ਦੀ ਵਿਅਕਤੀਗਤ ਤੌਰ ‘ਤੇ ਟਰੈਕਿੰਗ ਕੀਤੀ ਜਾਵੇਗੀ।
ਉਹਨਾਂ ਸਪੱਸ਼ਟ ਕੀਤਾ ਕਿ ਪਹਿਲੇ ਪੜਾਅ ਤਹਿਤ ਟੀਕਾਕਰਨ ਲਈ ਸਿਰਫ਼ ਸਿਹਤ ਸੰਭਾਲ ਕਰਮਚਾਰੀ ਦੇ ਵੇਰਵੇ ਹੀ ਲਏ ਜਾ ਰਹੇ ਹਨ, ਉਨ•ਾਂ ਦੇ ਪਰਿਵਾਰ ਦੇ ਵੇਰਵੇ ਜਮ•ਾ ਨਹੀਂ ਕੀਤੇ ਜਾਂਦੇ। ਈਵੀਆਈਐਨ ਨੈਟਵਰਕ, ਜੋ ਕਿ ਵੈਕਸੀਨ ਦੇ ਸਟਾਕ ਦੀ ਤਾਜ਼ਾ ਸਥਿਤੀ, ਸਟੋਰੇਜ ਸਮੇਂ ਦਾ ਤਾਪਮਾਨ, ਜੀਓ-ਟੈਗ ਸਿਹਤ ਕੇਂਦਰਾਂ ਅਤੇ ਫੈਕਿਲਟੀ-ਪੱਧਰ ਡੈਸ਼ਬੋਰਡ ਨੂੰ ਬਰਕਰਾਰ ਰੱਖਦਾ ਹੈ, ਨੂੰ ਕੋਵਿਡ ਵੈਕਸੀਨ ਦੀ ਡਿਲਵਰੀ ਲਈ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ। ਆਪਣੀਆਂ ਸਬੰਧਤ ਸਹੂਲਤਾਂ ਵਿੱਚ ਜ਼ਿਲ•ੇ ਦੇ ਸਰਕਾਰੀ ਅਤੇ ਨਿੱਜੀ ਦੋਵਾਂ ਸਹੂਲਤਾਂ ਦੇ ਫੈਕਿਲਟੀ ਇੰਚਾਰਜ ਐਚਸੀਡਬਲਯੂਜ਼ ਦਾ ਡਾਟਾ ਇਕੱਠਾ ਕਰਨ ਲਈ ਜ਼ਿੰਮੇਵਾਰ ਹੋਣਗੇ।

Related Articles

LEAVE A REPLY

Please enter your comment!
Please enter your name here

Stay Connected

0FansLike
3,513FollowersFollow
0SubscribersSubscribe
- Advertisement -spot_img

Latest Articles