Subscribe Now

* You will receive the latest news and updates on your favorite celebrities!

Trending News

Blog Post

punjab

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਪੰਜਾਬ ਖੇਡ ਵਿਭਾਗ ਦੀ ਡਿਜੀਟਲ ਪਹਿਲ, ਰਾਣਾ ਸੋਢੀ ਵੱਲੋਂ ਮੋਬਾਈਲ ਐਪ “ਖੇਡੋ ਪੰਜਾਬ“ ਜਾਰੀ ਖਿਡਾਰੀ ਖੁਦ ਨੂੰ ਆਨਲਾਈਨ ਰਜਿਸਟਰ ਕਰ ਸਕਦੇ ਹਨ, ਦਿਲਚਸਪੀ ਵਾਲੀ ਖੇਡ ਚੁਣ ਸਕਦੇ ਹਨ ਅਤੇ ਸਮੂਹ ਕੋਚਿੰਗ ਸੈਂਟਰਾਂ ਤੇ ਵਿੰਗਾਂ ਦੀ ਭਾਲ ਕਰ ਸਕਦੇ ਹਨ 

ਚੰਡੀਗੜ, 18 ਜੂਨ:

ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਖੇਡ ਵਿਭਾਗ ਅਤੇ ਪੰਜਾਬ ਰਾਜ ਦੇ ਸਮੂਹ ਖਿਡਾਰੀਆਂ ਨੂੰ ਡਿਜੀਟਲ ਪਲੇਟਫਾਰਮ ‘ਤੇ ਲਿਆਉਣ ਲਈ ਵਿਸੇਸ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ।

ਰਾਣਾ ਸੋਢੀ ਨੇ ਦੱਸਿਆ ਕਿ ਖੇਡ ਵਿਭਾਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਵਿਭਾਗ ਨੇ ਆਪਣੀ ਪਹਿਲੀ ਮੋਬਾਈਲ ਐਪ ਲਾਂਚ ਕੀਤੀ ਹੈ। ਉਨਾਂ ਕਿਹਾ ਕਿ “ਖੇਡੋ ਪੰਜਾਬ“ ਨਾਮੀ ਇਸ ਮੋਬਾਈਲ ਐਪ ਦੀ ਸੁਰੂਆਤ ਨਾਲ ਮੌਜੂਦਾ ਖਿਡਾਰੀ ਅਤੇ ਉਭਰਦੇ ਖਿਡਾਰੀ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਣਗੇ ਅਤੇ ਆਪਣੇ ਕੌਮਾਂਤਰੀ/ਕੌਮੀ/ਰਾਜ ਪੱਧਰ ਦੇ ਮੁਕਾਬਲੇਬਾਜ਼ਾਂ ਅਤੇ ਟੀਚਿਆਂ ਦੀ ਪਛਾਣ ਕਰਨ ਤੋਂ ਇਲਾਵਾ ਆਪਣੀ ਦਿਲਚਸਪੀ ਵਾਲੀ ਕੋਈ ਵੀ ਖੇਡ ਚੁਣ ਸਕਣਗੇ। ਉਨਾਂ ਕਿਹਾ ਕਿ ਇਹ ਉਦਮ ਖਿਡਾਰੀਆਂ ਵਿੱਚ ਮੁਕਾਬਲੇ ਲਈ ਉਤਸਾਹ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ।

ਰਾਣਾ ਸੋਢੀ ਨੇ ਕਿਹਾ ਕਿ ਡਿਜੀਟਲ ਪਲੇਟਫਾਰਮ ਜਰੀਏ ਖਿਡਾਰੀ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਸਾਰੇ ਕੋਚਿੰਗ ਸੈਂਟਰਾਂ ਅਤੇ ਵਿੰਗਾਂ ਨੂੰ ਲੱਭ ਸਕਣਗੇ। ਇਸ ਡਿਜੀਟਾਈਜੇਸਨ ਨਾਲ ਜਲਿਾ ਖੇਡ ਅਫਸਰਾਂ/ਕੋਚਾਂ ਦੀ ਹਾਜਰੀ, ਸਮੇਂ ਦੀ ਪਾਬੰਦੀ, ਵਧੀਆ ਖੇਡ ਪ੍ਰਦਰਸਨ ਆਦਿ ਦੀਆਂ ਸਾਰੀਆਂ ਗਤੀਵਿਧੀਆਂ ‘ਤੇ ਨਜਰ ਰੱਖੀ ਜਾ ਸਕੇਗੀ। ਰਾਣਾ ਸੋਢੀ ਨੇ ਕਿਹਾ ਕਿ ਸੂਬਾ ਸਰਕਾਰ ਰਿਹਾਇਸੀ ਵਿੰਗਾਂ ਲਈ ਡਾਈਟ ਮਨੀ ਵਜੋਂ ਪ੍ਰਤੀ ਦਿਨ ਪ੍ਰਤੀ ਖਿਡਾਰੀ 200 ਰੁਪਏ ਅਤੇ ਡੇਅ ਸਕਾਲਰ ਵਿੰਗਾਂ ਲਈ ਡਾਈਟ ਮਨੀ ਵਜੋਂ ਪ੍ਰਤੀ ਖਿਡਾਰੀ ਨੂੰ 100 ਰੁਪਏ ਪ੍ਰਤੀ ਦਿਨ ਵੱਡੀ ਰਕਮ ਖਰਚ ਕਰ ਰਹੀ ਹੈ। ਹੁਣ ਖੇਡ ਵਿਭਾਗ ਦੇ ਡਿਜੀਟਲ ਪਲੇਟਫਾਰਮ ਰਾਹੀਂ ਇਸ ਸਕੀਮ ਦਾ ਵਿੱਤੀ ਅਤੇ ਪ੍ਰਬੰਧਕੀ ਨਿਯੰਤਰਣ ਆਸਾਨ ਹੋ ਜਾਵੇਗਾ।

ਰਾਣਾ ਗੁਰਮੀਤ ਸਿੰਘ ਸੋਢੀ ਨੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਨੂੰ ਹਕੀਕਤ ਬਣਾਉਣ ਲਈ ਉਨਾਂ ਵੱਲੋਂ ਕੀਤੀ ਗਈ ਸਖਤ ਮਿਹਨਤ ਰੰਗ ਲਿਆਈ ਹੈ।

ਇਸੇ ਦੌਰਾਨ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਦੱਸਿਆ ਕਿ ਇਹ ਐਪ ਅਗਲੇ ਕੁਝ ਦਿਨਾਂ ਵਿੱਚ ਮੋਬਾਈਲ ਦੇ ਐਂਡਰਾਇਡ ਅਤੇ ਆਈ.ਓ.ਐਸ. ਵਰਜਨ ਤੋਂ ਡਾਊਨਲੋਡ ਕੀਤੀ ਜਾ ਸਕੇਗੀ।
————

Related posts

punjab

कोविड समीक्षा -2 मुख्यमंत्री कार्यालय, पंजाब गरीब कोविड मरीजों को मुफ्त भोजन मुहैया करवाएगी पंजाब पुलिस, मुख्यमंत्री ने पका हुआ मुफ्त भोजन लेने के लिए हेल्पलाइन नंबर 181/112 का किया ऐलान 

Leave a Reply

Required fields are marked *