20 C
New York
Tuesday, May 30, 2023

Buy now

spot_img

ਸੁਖਬੀਰ ਨੇ ਸਿਆਸੀ ਆਧਾਰ ਗੁਆਇਆ; ਉਹ ਨਹੀਂ ਜਾਣਦਾ, ਕੀ ਕਹਿ ਰਿਹਾ ਹੈ: ਕੈਪਟਨ ਅਮਰਿੰਦਰ ਸਿੰਘ

ਸੁਖਬੀਰ ਨੇ ਸਿਆਸੀ ਆਧਾਰ ਗੁਆਇਆ; ਉਹ ਨਹੀਂ ਜਾਣਦਾ, ਕੀ ਕਹਿ ਰਿਹਾ ਹੈ: ਕੈਪਟਨ ਅਮਰਿੰਦਰ ਸਿੰਘ
ਸੂਬਾ ਸਰਕਾਰ ਨੂੰ ਅਕਾਲੀਆਂ ਕੋਲੋਂ ਸਲਾਹ ਲੈਣ ਦੇ ਸੁਝਾਅ ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਸ਼ਾਇਦ ਐਨ.ਡੀ.ਏ. ਨੇ ਖੇਤੀਬਾੜੀ ਕਾਨੂੰਨ ਲਿਆਉਣ ਵੇਲੇ ਅਜਿਹਾ ਕੀਤਾ ਹੋਵੇ
ਚੰਡੀਗੜ, 24 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਗਈਆਂ ਹੈਰਾਨਕੁੰਨ ਤੇ ਬੇਤੁਕੀਆਂ ਟਿੱਪਣੀਆਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਕਾਲੀ ਆਗੂ ਆਪਣਾ ਸਿਆਸੀ ਆਧਾਰ ਗੁਆ ਚੁੱਕਿਆ ਹੈ ਅਤੇ ਇਸ ਕਾਰਨ ਉਸ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਸ ਨੇ ਕੀ ਬੋਲਣਾ ਹੈ ਤੇ ਕੀ ਨਹੀਂ ਅਤੇ ਉਹ ਕਿਸਾਨਾਂ ਦੇ ਮੁੱਦੇ ’ਤੇ ਆਪਣੀ ਪਾਰਟੀ ਦੇ ਕਸੂਤੀ ਸਥਿਤੀ ਵਿੱਚ ਫਸੇ ਹੋਣ ਕਾਰਨ ਨਿਕਲਣ ਦਾ ਕੋਈ ਰਾਹ ਲੱਭ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਖੇਤੀਬਾੜੀ ਕਾਨੂੰਨਾਂ ਦੇ ਸਾਰੇ ਘਟਨਾਕ੍ਰਮ, ਜਿਸਨੇ ਅਕਾਲੀਆਂ ਦੇ ਦੋਹਰੇ ਮਾਪਦੰਡਾਂ ਦਾ ਪੂਰੀ ਤਰਾਂ ਪਰਦਾਫਾਸ਼ ਕਰ ਕੇ ਰੱਖ ਦਿੱਤਾ ਹੈ, ਤੋਂ ਬਾਅਦ ਡੌਰ-ਭੌਰ ਹੋਇਆ ਲੱਗਦਾ ਹੈ ਅਤੇ ਉਸ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕਹਿ ਕੀ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ ਵਿੱਚ ਢਿੱਲ ਦਿੱਤੇ ਜਾਣ ਸਬੰਧੀ ਟਿੱਪਣੀਆਂ ਅਤੇ ਉਸ ਦੇ ਸੁਝਾਅ ਕਿ ਸੂਬਾ ਸਰਕਾਰ ਨੂੰ ਵਿਧਾਨ ਸਭਾ ਵਿੱਚ ਸੋਧ ਬਿੱਲ ਪੇਸ਼ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਲਾਹ ਲੈਣੀ ਚਾਹੀਦੀ ਸੀ, ’ਤੇ ਪ੍ਰਤੀਕਿਰਿਆ ਦੇ ਰਹੇ ਸਨ। ਸੁਖਬੀਰ ਨੇ ਮੁੱਖ ਮੰਤਰੀ ’ਤੇ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਦਾ ਧਰਨਾ ਖਤਮ ਕਰਾਉਣ ਦਾ ਦੋਸ਼ ਲਾਇਆ ਸੀ।
ਸੁਖਬੀਰ ਵੱਲੋਂ ਅਕਾਲੀਆਂ ਕੋਲੋਂ ਸਲਾਹ ਲੈਣ ਦੇ ਸੁਝਾਅ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਕਿਸਾਨ ਵਿਰੋਧੀ, ਸੰਘੀ ਢਾਂਚੇ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਖੇਤੀਬਾੜੀ ਕਾਨੂੰਨ ਬਣਾਉਂਦੇ ਸਮੇਂ ਆਪਣੇ ਉਸ ਸਮੇਂ ਦੇ ਭਾਈਵਾਲ ਅਕਾਲੀਆਂ ਦੀ ਸਲਾਹ ਲਈ ਸੀ। ਉਨਾਂ ਅੱਗੇ ਕਿਹਾ ਕਿ ਇਹੀ ਕਾਰਨ ਹੈ ਕਿ ਸਥਿਤੀ ਇੰਨੀ ਜਿਆਦਾ ਵਿਗੜ ਗਈ ਅਤੇ ਕੇਂਦਰ ਨੇ ਇਹ ਕਾਨੂੰਨ ਇਕਤਰਫਾ ਢੰਗ ਨਾਲ ਲਾਗੂ ਕਰਨ ਦਾ ਫੈਸਲਾ ਕਰ ਲਿਆ ਜੋ ਕਿ ਕਿਸਾਨਾਂ ਨੂੰ ਬਰਬਾਦ ਕਰਨ ਲਈ ਘੜੇ ਗਏ ਹਨ।
ਅਕਾਲੀ ਦਲ ਪ੍ਰਧਾਨ ਵੱਲੋਂ ਉਨਾਂ (ਮੁੱਖ ਮੰਤਰੀ) ਅਤੇ ਭਾਜਪਾ ਵਿਚਾਲੇ ਮਿਲੀਭੁਗਤ ਦੇ ਦੋਸ਼ਾਂ ਨੂੰ ਹਾਸੋਹੀਣਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਮਾਨਸਿਕ ਤੌਰ ’ਤੇ ਨਿਰਾਸ਼ ਤੇ ਮੁਨਕਰ ਹੋਣ ਦੀ ਸਥਿਤੀ ਵਿੱਚ ਨਜ਼ਰ ਆ ਰਿਹਾ ਜੋ ਅਜਿਹੀਆਂ ਬੇਤੁਕੀਆਂ ਟਿੱਪਣੀਆਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਪੁੱਛਿਆ, ‘‘ਕੀ ਸੁਖਬੀਰ ਸੱਚਮੁੱਚ ਵਿਸ਼ਵਾਸ ਕਰਦਾ ਹੈ ਕਿ ਮੈਂ ਅਜਿਹੀ ਕਾਰਵਾਈ ਨਾਲ ਆਪਣੀ ਪਾਰਟੀ ਨੂੰ ਰਾਜਨੀਤਕ ਖੁਦਕੁਸ਼ੀ ਵੱਲ ਲਿਜਾ ਰਿਹਾ ਹੈ।’’ ਉਨਾਂ ਕਿਹਾ ਕਿ ਅਜਿਹੀਆਂ ਊਲ-ਜਲੂਲ ਟਿੱਪਣੀਆਂ ਦਾ ਇਕੋ-ਇਕ ਤਰਕਪੂਰਨ ਸਪੱਸ਼ਟੀਕਰਨ ਇਹ ਹੈ ਕਿ ਅਕਾਲੀ ਆਗੂ ਅਤੇ ਉਸ ਦੀ ਪਾਰਟੀ ਪੂਰੀ ਤਰਾਂ ਗੰੁਮਨਾਮੀ ਵਿੱਚ ਹੈ ਜਿਸ ਨੂੰ ਦੂਰ-ਦੂਰ ਤੱਕ ਕੋਈ ਸੰਭਾਵਨਾ ਨਜ਼ਰ ਨਹੀਂ ਆਉਦੀ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਵੱਲੋਂ ਉਨਾਂ (ਮੁੱਖ ਮੰਤਰੀ) ਨੂੰ ਸੂਬੇ ਦੇ ਸੋਧ ਬਿੱਲਾਂ ਉਤੇ ਸਪੱਸ਼ਟ ਕਰਨ ਦੀ ਮੰਗ ਦੀ ਖਿੱਲੀ ਉਡਾਉਦਿਆ ਕਿਹਾ ਕਿ ਇਨਾਂ ਦਾ ਉਦੇਸ਼ ਕੇਂਦਰੀ ਕਾਨੂੰਨਾਂ ਦੇ ਕਿਸਾਨੀ ਭਾਈਚਾਰੇ ਉਤੇ ਵਿਨਾਸ਼ਕਾਰੀ ਪ੍ਰਭਾਨਾਂ ਨੂੰ ਨਜ਼ਰਅੰਦਾਜ਼ ਕਰਨਾ ਹੈ। ਉਨਾਂ ਕਿਹਾ, ‘‘ਇਕ ਪਾਸੇ ਤੁਸੀਂ ਸ਼ਿਕਾਇਤ ਕਰ ਰਹੇ ਜਦੋਂ ਕਿ ਮੈਂ ਵਿਧਾਨ ਸਭਾ ਵਿੱਚ ਮੈਂਬਰਾਂ ਨੂੰ ਖੁੱਲ ਕੇ ਦੱਸ ਦਿੱਤਾ ਸੀ ਕਿ ਰਾਜਪਾਲ/ਰਾਸ਼ਟਰਪਤੀ ਬਿੱਲਾਂ ਉਤੇ ਆਪਣੀ ਸਹਿਮਤੀ ਦੇ ਵੀ ਸਕਦੇ ਹਨ ਜਾਂ ਨਹੀਂ ਅਤੇ ਦੂਜੇ ਪਾਸੇ ਉਹ ਕਹਿ ਰਹੇ ਹਨ ਕਿ ਮੈਂ ਇਮਾਨਦਾਰ ਨਹੀਂ ਹਾਂ।’’ ਉਨਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਹਾ ਕਿ ਉਹ ਆਪਣਾ ਮਨ ਬਣਾ ਲੈਣ ਕਿ ਉਹ ਅਤੇ ਉਨਾਂ ਦੀ ਪਾਰਟੀ ਦਾ ਕੀ ਸਟੈਂਡ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਕਿਹਾ, ‘‘ਕਿਸਾਨ ਤੁਹਾਡੀਆਂ ਖੇਡਾਂ ਤੋਂ ਬੁਰੀ ਤਰਾਂ ਅੱਕ ਅਤੇ ਥੱਕ ਚੁੱਕੇ ਹਨ।’’ ਉਨਾਂ ਕਿਹਾ ਕਿ ਅਕਾਲੀ ਦਲ ਆਪਣੇ ਪ੍ਰਤੀ ਕਿਸਾਨੀ ਭਾਈਚਾਰੇ ਦੇ ਗੁੱਸੇ ਨੂੰ ਸਪੱਸ਼ਟ ਮਹਿਸੂਸ ਕਰ ਰਿਹਾ ਹੈ ਕਿਉਕਿ ਉਹ ਕੇਂਦਰ ਦੇ ਕਾਨੂੰਨਾਂ ਅਤੇ ਸੂਬੇ ਦੇ ਬਿੱਲਾਂ ਵਿਚਾਲੇ ਘੁੰਮ ਰਹੇ ਹਨ। ਉਨਾਂ ਅਕਾਲੀਆਂ ਅੱਗੇ ਆਪਣੀ ਮੰਗ ਦੁਹਰਾਉਦਿਆਂ ਕਿਹਾ ਕਿ ਅਕਾਲੀ ਦਲ ਨੂੰ ਸੂਬੇ ਦੇ ਲੋਕਾਂ ਅੱਗੇ ਦੋ ਗੱਲਾਂ ਸਪੱਸ਼ਟ ਕਰਨੀਆਂ ਚਾਹੀਦੀਆਂ। ਪਹਿਲਾਂ ਤਾਂ ਇਹ ਜੇ ਖੇਤੀ ਕਾਨੂੰਨ ਕਿਸਾਨ ਵਿਰੋਧੀ ਸਨ ਤਾਂ ਉਨਾਂ ਨੇ ਕੇਂਦਰੀ ਕਾਨੂੰਨਾਂ ਦੀ ਹਮਾਇਤ ਕਿਉ ਕੀਤੀ ਸੀ। ਦੂਜਾ ਜੇ ਸੂਬੇ ਦੇ ਬਿੱਲ ਫਾਲਤੂ ਲੱਗਦੇ ਹਨ ਤਾਂ ਇਨਾਂ ਦੀ ਵਿਧਾਨ ਸਭਾ ਵਿੱਚ ਹਮਾਇਤ ਕਿਉ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਖਤਰੇ ਅਤੇ ਜ਼ੋਖਮਾਂ ਦੇ ਬਾਵਜੂਦ ਇਨਾਂ ਬਿੱਲਾਂ ਨਾਲ ਜੋ ਕੀਤਾ ਉਹ ਉਨਾਂ ਨਾਲੋਂ ਕਈ ਗੁਣਾਂ ਵੱਧ ਹੈ ਜੋ ਅਕਾਲੀ ਦਲ ਨੇ ਛੇ ਸਾਲਾਂ ਦੌਰਾਨ ਐਨ.ਡੀ.ਏ. ਦੀ ਕੇਂਦਰ ਸਰਕਾਰ ਦਾ ਹਿੱਸਾ ਬਣ ਕੇ ਕੀਤਾ। ਉਨਾਂ ਕਿਹਾ ਕਿ ਸ਼ਾਇਦ ਇਹੋ ਕਾਰਨ ਹੈ ਕਿ ਸੁਖਬੀਰ ਇੰਨਾ ਨਿਰਾਸ਼ ਤੇ ਭੜਕਿਆ ਹੋਇਆ ਹੈ ਅਤੇ ਇਹੋ ਕਾਰਨ ਹੈ ਕਿ ਅਕਾਲੀ ਆਗੂ ਬੇਸ਼ਰਮੀ ਤੇ ਸ਼ਰਮਨਾਕ ਤਰੀਕੇ ਨਾਲ ਝੂਠ ਬੋਲ ਰਿਹਾ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,791FollowersFollow
0SubscribersSubscribe
- Advertisement -spot_img

Latest Articles