Subscribe Now

* You will receive the latest news and updates on your favorite celebrities!

Trending News

Blog Post

ਸਿਹਤ ਮੰਤਰੀ ਨੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੂੰ ਕੈਂਸਰ ਕੇਅਰ ਕਾਰਜਾਂ ਲਈ ਕੀਤਾ ਸਨਮਾਨਿਤ
punjab

ਸਿਹਤ ਮੰਤਰੀ ਨੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੂੰ ਕੈਂਸਰ ਕੇਅਰ ਕਾਰਜਾਂ ਲਈ ਕੀਤਾ ਸਨਮਾਨਿਤ 

ਚੰਡੀਗੜ, 17 ਮਾਰਚ:
ਸਿਹਤ ਅਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ (ਸਵਰਾਜ ਡਿਵੀਜਨ) ਨੂੰ ਮੋਹਾਲੀ, ਪਟਿਆਲਾ, ਬਠਿੰਡਾ ਜ਼ਿਲਿਆਂ ਅਤੇ ਚੰਡੀਗੜ ਵਿੱਚ ਕੈਂਸਰ ਕੇਅਰ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਆਪਣੇ ਪ੍ਰੋਜੈਕਟਾਂ ਮੋਬਾਈਲ ਪ੍ਰਾਇਮਰੀ ਹੈਲਥ, ਕੈਂਸਰ ਸਕ੍ਰੀਨਿੰਗ ਅਤੇ ਪੈਲੀਏਟਿਵ ਕੇਅਰ ਯੂਨਿਟਜ ਰਾਹੀਂ ਕੈਂਸਰ ਕੇਅਰ ਖੇਤਰ ਵਿੱਚ ਪਾਏ ਸਾਨਦਾਰ ਯੋਗਦਾਨ ਦੀ ਸਲਾਘਾ ਕੀਤੀ। ਇਹ ਪ੍ਰੋਜੈਕਟ ਮਹਿੰਦਰਾ ਐਂਡ ਮਹਿੰਦਰਾ ਦੇ ਪ੍ਰਾਜੈਕਟ ਭਾਈਵਾਲ ਗਲੋਬਲ ਕੈਂਸਰ ਕੰਨਸਰਨ ਭਾਰਤ ਵੱਲੋਂ ਲਾਗੂ ਕੀਤੇ ਜਾ ਰਹੇ ਹਨ ਜੋ ਲਾਭ ਵਿਹੂਣੇ ਲੋਕਾਂ ‘ਤੇ ਕੇਂਦ੍ਰਤ ਹੈ ਅਤੇ ਕੈਂਸਰ ਦੇਖਭਾਲ ਦੇ ਖੇਤਰ ‘ਚ ਦੇਸ ਭਰ ਵਿਚ ਕਾਰਜਸ਼ੀਲ ਹੈ।
ਇਨਾਮ ਦੀ ਟ੍ਰਾਫੀ ਐਮ ਐਂਡ ਐਮ ਲਿਮਟਿਡ ਦੀ ਤਰਫੋਂ ਸ੍ਰੀ ਅਰੁਣ ਰਾਘਵ, ਹੈੱਡ ਈ.ਆਰ, ਐਡਮਿਨ ਐਂਡ ਸੀਐਸਆਰ, ਸ੍ਰੀ ਰੰਜਨ ਮਿਸਰਾ ਅਤੇ ਸ੍ਰੀ ਵਿਮਲ, ਸੀਨੀਅਰ ਮੈਨੇਜਰ – ਸੀਐਸਆਰ, ਗਣੇਸ ਭੱਟ, ਹੈੱਡ ਪ੍ਰੋਗਰਾਮ ਅਤੇ ਸ੍ਰੀ ਸਵਿਪਾਲ ਸਿੰਘ ਰਾਣਾ – ਗਲੋਬਲ ਕੈਂਸਰ ਕਨਸਰਨ ਇੰਡੀਆ ਦੇ ਸਲਾਹਕਾਰ ਨੇ ਪ੍ਰਾਪਤ ਕੀਤੀ।

Related posts

Leave a Reply

Required fields are marked *