4.5 C
New York
Sunday, January 29, 2023

Buy now

spot_img

ਸਿਹਤ ਖੇਤਰ ਵਿੱਚ ਡਿਜ਼ੀਟਲ ਤਕਨਾਲੋਜੀ ਦਾ ਵਿਕਾਸ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਇੰਟਰਨੈਸ਼ਨਲ ਡਿਜ਼ੀਟਲ ਹੈਲਥ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚ (ਆਈ-ਡੀਏਆਈਆਰ) ਨਾਲ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟੱਡੀਜ਼, ਜਿਨੇਵਾ ਵਿਖੇ ਸਮਝੌਤਾ

ਚੰਡੀਗੜ, 29 ਨਵੰਬਰ:

ਸਿਹਤ ਖੇਤਰ ਵਿੱਚ ਡਿਜ਼ੀਟਲ ਤਕਨਾਲੋਜੀ ਦਾ ਵਿਕਾਸ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਇੰਟਰਨੈਸ਼ਨਲ ਡਿਜ਼ੀਟਲ ਹੈਲਥ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚ (ਆਈ-ਡੀਏਆਈਆਰ) ਨਾਲ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟੱਡੀਜ਼, ਜਿਨੇਵਾ ਵਿਖੇ ਸਮਝੌਤਾ ਸਹੀਬੱਧ ਕੀਤਾ ਗਿਆ ਹੈ।

ਪੰਜਾਬ ਸਰਕਾਰ ਵਲੋਂ ਸਮਝੌਤੇ ‘ਤੇ ਦਸਤਖ਼ਤ ਕਰਦਿਆਂ, ਪ੍ਰਸ਼ਾਸਨਿਕ ਸੁਧਾਰਾਂ ਦੇ ਵਧੀਕ ਮੁੱਖ ਸਕੱਤਰ, ਅਨਿਰੁਧ ਤਿਵਾੜੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਸਾਨੂੰ ਨਾਗਰਿਕਾਂ ਦੀ ਨਿੱਜੀ, ਸਮਾਜਿਕ ਅਤੇ ਆਰਥਿਕ ਭਲਾਈ ਦੇ ਨਾਲ-ਨਾਲ ਜਨਤਕ ਸਿਹਤ ਦੀ ਮਹੱਤਤਾ ਦਰਸਾਉਂਦੀ ਹੈ। ਉਹਨਾਂ ਕਿਹਾ ਕਿ ਡਾਟਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਛੂਤ ਅਤੇ ਗੈਰ-ਸੰਚਾਰੀ ਰੋਗਾਂ ਵਰਗੀਆਂ ਗੰਭੀਰ ਮਹਾਂਮਾਰੀਆਂ ਦਾ ਮੁਕਾਬਲਾ ਕਰਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ।

ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਆਈ-ਡੀਏਆਈਆਰ ਆਉਣ ਵਾਲੇ ਮਹੀਨਿਆਂ ਲਈ ਪ੍ਰਮੁੱਖ ਪ੍ਰਾਜੈਕਟਾਂ ਵਾਸਤੇ ਅਧਾਰ ਬਣਾਏਗੀ ਜਿਸ ਵਿੱਚ ਡਾਟਾ ਇੰਟਰਓਪਰੇਬਿਲਟੀ, ਰੀਅਲ ਟਾਈਮ ਐਪੀਡੈਮਿਓਲੋਜੀ ਅਤੇ ਡੈਸ਼ਬੋਰਡ, ਡਿਜੀਟਲ ਸਿਹਤ ਸਮਾਧਾਨ ਦੇ ਮਾਪਦੰਡਾਂ ਅਤੇ ਅਭਿਆਸ ਵਿਚ ਤਾਲਮੇਲ ਵਧਾਉਣ ਦੇ ਤਰੀਕੇ ਸ਼ਾਮਲ ਹਨ ਜੋ ਸੂਬਾ ਸਰਕਾਰ ਦੇ ਚੱਲ ਰਹੇ ਡਿਜੀਟਲ ਸਿਹਤ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਨਿਰਮਾਣ ਵਿੱਚ ਸਹਾਈ ਹੋਣਗੇ।

ਇਸ ਵਿਲੱਖਣ ਪਹਿਲਕਦਮੀ ਲਈ ਟੀਮ ਨੂੰ ਵਧਾਈ ਦਿੰਦਿਆਂ ਮੁੱਖ ਸਕੱਤਰ, ਵਿਨੀ ਮਹਾਜਨ ਨੇ ਕਿਹਾ, “ਸਾਨੂੰ ਮਾਣ ਹੈ ਕਿ ਸਿਹਤ ਲਈ ਲੋਕ-ਕੇਂਦਿ੍ਰਤ ਡਿਜੀਟਲ ਬੁਨਿਆਦੀ ਢਾਂਚੇ ਦੇ ਮਾਡਲਾਂ ਦੇ ਵਿਕਾਸ ਵਿਚ ਪੰਜਾਬ ਨੂੰ ਆਈ-ਡੀਏਆਈਆਰ ਦਾ ਪਹਿਲਾ ਸਰਕਾਰੀ ਭਾਈਵਾਲ ਵਜੋਂ ਚੁਣਿਆ ਗਿਆ ਹੈ।“

ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਆਈ-ਡੀਏਆਈਆਰ ਦੇ ਨੁਮਾਇੰਦੇ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ 6 ਦਹਾਕੇ ਪਹਿਲਾਂ ਹਰੀ ਕ੍ਰਾਂਤੀ- ਤਕਨਾਲੋਜੀ ਦੇ ਵਿਕਾਸ ਦੇ ਯੁੱਗ ਵਿਚ ਮੋਹਰੀ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਸਹਿਯੋਗੀ ਉਪਰਾਲਾ ਲਗਭਗ 3 ਕਰੋੜ ਪੰਜਾਬੀਆਂ ਨੂੰ ਵਿਸ਼ਵ ਭਰ ਵਿਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਜੀਟਲ ਅਵਸਰ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਆਈ- ਡੀਏਆਈਆਰ ਟੀਮ ਆਉਣ ਵਾਲੇ ਸਾਲਾਂ ਵਿੱਚ ਨਾਗਰਿਕਾਂ ਲਈ ਉੱਤਮ ਡਾਕਟਰੀ ਅਤੇ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇਸ ਰਣਨੀਤਕ ਭਾਈਵਾਲੀ ਨੂੰ ਵਿਕਸਤ ਕਰਨ ਲਈ ਰੂਪ-ਰੇਖਾ ਉਲੀਕ ਰਹੀ ਹੈ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਜੋ ਕਿ ਡਿਜ਼ੀਟਲ ਤਬਦੀਲੀ ਲਈ ਜ਼ਿੰਮੇਵਾਰ ਹਨ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਭਾਈਵਾਲੀ ਨਾਲ ਆਈ-ਡੀਏਆਈਆਰ ਦੇ ਸਹਿਯੋਗ ਨਾਲ ਅਗਵਾਈ ਕਰਨਗੇ। ਖੋਜ ਅਤੇ ਵਿਕਾਸ (ਆਰ ਐਂਡ ਡੀ) ਲਈ ਪੰਜਾਬ ਦੇ ਅਕਾਦਮਿਕ, ਉਦਯੋਗ ਅਤੇ ਸਿਹਤ ਸੰਭਾਲ ਖੇਤਰ ਇਸ ਦੇ ਭਾਈਵਾਲ ਵਜੋਂ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਆਈ-ਡੀਏਆਈਆਰ ਦੇ ਸੂਬਾ ਸਰਕਾਰ ਨਾਲ ਭਾਈਵਾਲਾਂ ਦੇ  ਨਵੇਂ ਸਮਝੌਤੇ ਵੀ ਸ਼ਾਮਲ ਹਨ ਜਿਵੇਂ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ, ਇੰਸਟੀਚਿਊਟ ਆਫ਼ ਇਲੈਕਟਿ੍ਰਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਜ਼ (ਆਈਈਈਈ), ਫਾਊਂਡੇਸ਼ਨ ਫਾਰ ਇਨੋਵੇਟਿਵ ਐਂਡ ਨਿਊ ਡਾਇਗਨੋਸਟਿਕਸ (ਐਫਆਈਐਨਡੀ) ਅਤੇ ਜਿਨੇਵਾ ਯੂਨੀਵਰਸਿਟੀ ਸ਼ਾਮਲ ਹਨ।

Related Articles

LEAVE A REPLY

Please enter your comment!
Please enter your name here

Stay Connected

0FansLike
3,685FollowersFollow
0SubscribersSubscribe
- Advertisement -spot_img

Latest Articles