Tuesday , March 31 2020
Breaking News

ਸਾਬਕਾ ਫੌਜੀ ਦਾ ਮੋਟਰਸਾਈਕਲ ‘ਤੇ ਟੰਗਿਆ ਨਗਦੀ ਵਾਲਾ ਬੈਗ ਦਿਨ ਦਿਹਾੜੇ ਚੋਰੀ ਹੋ ਗਿਆ…….

ਭਵਾਨੀਗੜ੍ਹ, 17 ਜੂਨ  ਸ਼ਹਿਰ ਵਿੱਚ ਅੱਜ ਇੱਕ ਸਾਬਕਾ ਫੌਜੀ ਦਾ ਮੋਟਰਸਾਈਕਲ ‘ਤੇ ਟੰਗਿਆ ਨਗਦੀ ਵਾਲਾ ਬੈਗ ਦਿਨ ਦਿਹਾੜੇ ਚੋਰੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ 50 ਹਜ਼ਾਰ ਰੁਪਏ ਤੇ ਬੈਂਕ ਦੀ ਕਾਪੀ ਸਮੇਤ ਹੋਰ ਜ਼ਰੂਰੀ ਕਾਗਜ਼ਾਤ ਸਨ।ਇਸ ਸਬੰਧੀ ਪਿੰਡ ਬਾਲਦ ਕਲਾਂ ਵਾਸੀ ਰਿਟਾਇਰਡ ਸੂਬੇਦਾਰ ਛੱਜੂ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਅੱਜ ਸਵੇਰੇ ਸੰਗਰੂਰ ਰੋਡ ‘ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ‘ਚੋਂ 50 ਹਜ਼ਾਰ ਰੁਪਏ ਕਢਵਾ ਕੇ ਲਿਆਇਆ ਸੀ ਤੇ ਪੈਮੇਟ ਨੂੰ ਹੈੰਡ ਬੈਗ ਵਿੱਚ ਪਾ ਕੇ ਉਹ ਬਾਜਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਅੱਗੇ ਮੋਟਰਸਾਇਕਲ ‘ਤੇ ਬੈਗ ਟੰਗ ਕੇ ਖ੍ਰੀਦਦਾਰੀ ਕਰਨ ਲੱਗ ਪਿਆ। ਇਸੇ ਦੌਰਾਨ ਜਦੋਂ ਉੱਹ ਕੁੱਝ ਮਿੰਟਾਂ ਬਾਅਦ ਦੁਕਾਨ ‘ਚੋਂ ਬਾਹਰ ਆਇਆ ਤਾਂ ਮੋਟਰਸਾਇਕਲ ਤੋਂ ਗਾਇਬ ਹੋਏ ਬੈਗ ਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ। ਇਸ ਸਬੰਧੀ ਕਾਫੀ ਦੇਖ ਭਾਲ ਕਰਨ ‘ਤੇ ਵੀ ਚੋਰੀ ਹੋਏ ਬੈਗ ਬਾਰੇ ਕੋਈ ਸੂਹ ਹੱਥ ਨਾ ਲੱਗ ਸਕੀ। ਇਸ ਸਬੰਧੀ ਸੂਚਿਤ ਮਿਲਣ ‘ਤੇ ਪੁਲਸ ਨੇ ਮੇਨ ਬਾਜਾਰ ਵਿੱਚ ਪਹੁੰਚ ਕੇ ਦੁਕਾਨਾਂ ‘ਤੇ ਲੱਗੇ ਸੀਸੀਟੀਵੀਜ਼ ਨੂੰ ਚੈੱਕ ਕੀਤਾ।ਪਰ ਕੁੱਝ ਵੀ ਹਾਸਲ ਨਾ ਹੋ ਸਕਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

About admin

Check Also

ਪੰਜਾਬ ਸਰਕਾਰ ਦੀ ਬੇਨਤੀ ‘ਤੇ ਪੰਜਾਬ ਡਿਸਟਿਲਰੀਜ਼ ਕਰ ਰਹੀਆਂ ਨੇ ਸੈਨੇਟਾਈਜ਼ਰ ਦਾ ਨਿਰਮਾਣ ਤੇ ਸਪਲਾਈ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਮੁਫ਼ਤ ਕੀਤੀ ਜਾ ਰਹੀ ਹੈ ਸਪਲਾਈ..

ਪੰਜਾਬ ਸਰਕਾਰ ਦੀ ਬੇਨਤੀ ‘ਤੇ ਪੰਜਾਬ ਡਿਸਟਿਲਰੀਜ਼ ਕਰ ਰਹੀਆਂ ਨੇ ਸੈਨੇਟਾਈਜ਼ਰ ਦਾ ਨਿਰਮਾਣ ਤੇ ਸਪਲਾਈ …

Leave a Reply

Your email address will not be published. Required fields are marked *