Breaking News

ਸਰਕਾਰ ਵਪਾਰਕ ਅਦਾਰਿਆਂ ਵਾਂਗ ਹੈੱਲਥ ਕਲੱਬਾਂ ਤੇ ਜਿੰਮਾਂ ਨੂੰ ਵੀ ਖੋਹਲਣ ਦੇ ਹੁਕਮ ਜਾਰੀ ਕਰੇ: ਮੁਹੰਮਦ ਫਿਰੋਜ਼ ਫੌਜੀ

ਸਰਕਾਰ ਵਪਾਰਕ ਅਦਾਰਿਆਂ ਵਾਂਗ ਹੈੱਲਥ ਕਲੱਬਾਂ ਤੇ ਜਿੰਮਾਂ ਨੂੰ ਵੀ ਖੋਹਲਣ ਦੇ ਹੁਕਮ ਜਾਰੀ ਕਰੇ: ਮੁਹੰਮਦ ਫਿਰੋਜ਼ ਫੌਜੀ
ਗਾਹਕਾਂ ਦੀ ਸੈਨੀਟਾਈਜੇਸ਼ਨ ਤੇ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਣ ਦਾ ਵਿਸ਼ਵਾਸ਼ ਦਿਵਾਇਆ
ਮਲੇਰਕੋਟਲਾ, ੦੭ ਜੂਨ (ਸ਼ਾਹਿਦ ਜ਼ੁਬੈਰੀ) ਸਰਕਾਰ ਵੱਲੋਂ ਸਾਰੇ ਵਪਾਰਕ ਅਦਾਰੇ ਸਵੇਰੇ ੭ ਤੋਂ ਸ਼ਾਮ ੭ ਵਜੇ ਤਕ ਖੋਲ੍ਹਣ ਦੇ ਜਾਰੀ ਕੀਤੇ ਹੁਕਮਾਂ ਦੀ ਰੌਸ਼ਨੀ ਵਿਚ ਹੁਣ ਹੈਲਥ ਕਲੱਬਾਂ ਤੇ ਜਿੰਮਾਂ ਨੂੰ ਵੀ ਖੋਹਲਣ ਦੀ ਮੰਗ ਜੋਰ ਫੜ ਰਹੀ ਹੈ। ਆਮ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਤੇ ਰਿਸਟ-ਪੁਸਟ ਕਰਨ ਲਈ ਬਚਨਵੱਧ ਹੈੱਲਥ ਕਲੱਬਾਂ ਵੱਲੋਂ ਸਰਕਾਰ ਨੂੰ ਅਪੀਲ ਕਰਦਿਆਂ ਫੌਜੀ ਹੈੱਲਥ ਕਲੱਬ ਮਲੇਰਕੋਟਲਾ ਦੇ ਮਾਲਕ ਮੁਹੰਮਦ ਫਿਰੋਜ਼ ਫੌਜੀ ਨੇ ਅੱਜ ਇੱਥੇ ਦੱਸਿਆ ਕਿ ਸਰਕਾਰ ਨੇ ਕਈ ਦਿਨ ਦਾ ਲੌਕਡਾਊਨ ਖ਼ਤਮ ਕਰ ਕੇ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੋਈ ਹੈ ਪਰ ਜਿਮ ਮਾਲਕਾਂ ਨੂੰ ਜਿਮ ਨਹੀਂ ਖੋਲ੍ਹਣ ਦੇ ਰਹੀ ਜਿਸ ਕਰਕੇ ਜਿੱਥੇ ਜਿਮ ਮਾਲਕ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਲੱਗੇ ਹਨ। ਉੱਥੇ ਆਮ ਲੋਕਾਂ ਨੂੰ ਸਿਹਤਯਾਬ ਰੱਖਣ ਲਈ ਬਚਨਵੱਧ ਇਨ੍ਹਾਂ ਕਲੱਬਾਂ ਤੇ ਜਿਮਾਂ ਦੀ ਸਹੂਲਤ ਤੋਂ ਆਮ ਲੋਕਾਂ ਨੂੰ ਵਾਂਝੇ ਰੱਖਿਆ ਜਾ ਰਿਹਾ ਹੈ। ਜਨਾਬ ਫੌਜੀ ਨੇ ਕਿਹਾ ਕਿ ਬਹੁਤੇ ਜਿਮ ਤੇ ਹੈੱਲਥ ਕਲੱਬ ਕਿਰਾਏ ਦੀਆਂ ਥਾਵਾਂ ‘ਤੇ ਚਲਦੇ ਹਨ, ਕਈਆਂ ਨੇ ਤਾਂ ਕਰਜ਼ੇ ਲੈ ਕੇ ਕਸਰਤ ਵਾਲਾ ਸਾਮਾਨ ਪਾਇਆ ਹੋਇਆ ਹੈ। ਕਰੋਨਾ ਕਰਕੇ ਪਿਛਲੇ ਕਰੀਬ ਢਾਈ ਮਹੀਨੇ ਤੋਂ ਇਸ ਕਿੱਤੇ ਨਾਲ ਜੁੜੇ ਲੋਕ ਤਰਸ ਭਰਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਜਿਮ ਦਾ ਕੰਮ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਹੁਣ ਤਾਂ ਉਨ੍ਹਾਂ ਨੂੰ ਬੈਂਕਾਂ ਦੀਆਂ ਕਿਸ਼ਤਾਂ ਮੋੜਣੀਆਂ ਵੀ ਮੁਸ਼ਕਿਲ ਹੋ ਗਈਆਂ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੀ ਹੋਰਨਾਂ ਅਦਾਰਿਆਂ ਦੀ ਤਰ੍ਹਾਂ ਹੈਲਥ ਕਲੱਬ ਤੇ ਜਿਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਜਨਾਬ ਫੌਜੀ ਨੇ ਕਿਹਾ ਕਿ ਮਨੁੱਖੀ ਸਰੀਰ ਨੂੰ ਨੁਕਸਾਨ ਕਰਦੀ ਸ਼ਰਾਬ ਦੇ ਠੇਕੇ ਤਾਂ ਸਰਕਾਰ ਨੇ ਲੌਕਡਾਉਨ ਦੌਰਾਨ ਬੰਦ ਨਹੀਂ ਕੀਤੇ ਪਰ ਜਿਨ੍ਹਾਂ ਜਿਮਾਂ ਵਿੱਚ ਨੌਜਵਾਨ ਕਸਰਤ ਕਰਨ ਲਈ ਜਾਂਦੇ ਹਨ ਉਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਕੀਤੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਜਿਮਾਂ ਨੂੰ ਜਲਦੀ ਤੋਂ ਜਲਦੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਜਨਾਬ ਫੌਜੀ ਨੇ ਦੱਸਿਆ ਕਿ ਆਮ ਲੋਕ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੈੱਲਥ ਕਲੱਬਾਂ ਦਾ ਸਹਾਰਾ ਲੈਂਦੇ ਹਨ ਅਤੇ ਹਰ ਰੋਜ ਸੈਂਕੜੇ ਲੋਕ ਫੌਨ ਕਰਕੇ ਉਨ੍ਹਾਂ ਨੂੰ ਕਲੱਬ ਖੋਹਲਣ ਬਾਰੇ ਪੁੱਛ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਣ ਅਤੇ ਕਰੋਨਾ ਵਿeਰਸ ਵਰਗੇ ਮਾਰੂ ਵਾਇਰਸ ਵਿਰੁੱਧ ਅਮਿਨਊਨਿਟੀ ਨੂੰ ਹੋਰ ਸ਼ਕਤੀਸ਼ਾਲੀ ਬਨਾਉਣ ਲਈ ਹੈੱਲਥ ਕਲੱਬਾਂ ਤੇ ਜਿੰਮਾਂ ਦੇ ਦਰਵਾਜੇ ਆਮ ਲੋਕਾਂ ਲਈ ਤੁਰੰਤ ਖੋਹਲ ਦੇਣੇ ਚਾਹੀਦੇ ਹਨ। ਉੇਨ੍ਹਾਂ ਪ੍ਰਸਾਸ਼ਨ ਨੂੰ ਭਰੋਸ਼ਾ ਦਿੱਤਾ ਕਿ ਹੈਲਥ ਕਲੱਬਾਂ ਤੇ ਜਿੰਮਾਂ ਦੇ ਮਾਲਕ ਕਰੋਨਾ ਮਹਾਂਮਾਰੀ ਨੂੰ ਰੋਕਣ ਲਈ ਪ੍ਰਸਾਸ਼ਨ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਤਿਆਰ ਹਨ ਅਤੇ ਗਾਹਕਾਂ ਦੀ ਸੋਸ਼ਲ ਡਿਸਟੈਂਸ ਤੇ ਸੈਨੀਟਾਈਜੇਸ਼ਨ ਦੀ ਜਿੰਮੇਵਾਰੀ ਕਲੱਬ ਮਾਲਕ ਪੂਰੀ ਤਰ੍ਹਾਂ ਨਿਭਾਉਣਗੇ।

About admin

Check Also

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ …

Leave a Reply

Your email address will not be published. Required fields are marked *