Thursday , August 6 2020
Breaking News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੇ ੩੦ ਵਿਦਿਆਰਥੀਆਂ ਦੇ ਆਏ ੮੦% ਤੋਂ ਵੱਧ ਅੰਕ ਅਤੇ ਨਤੀਜਾ ੧੦੦% ਰਿਹਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਦੇ ੩੦ ਵਿਦਿਆਰਥੀਆਂ ਦੇ ਆਏ ੮੦% ਤੋਂ ਵੱਧ ਅੰਕ ਅਤੇ ਨਤੀਜਾ ੧੦੦% ਰਿਹਾ

ਮਾਲੇਰਕੋਟਲਾ, ੨੫ ਜੁਲਾਈ ( ਸ਼ਾਹਿਦ ਜ਼ੁਬੈਰੀ / ਮੁਹੰਮਦ ਕਾਜ਼ਿਮ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਕਲਾਸ  ਦੇ ਨਤੀਜੇ ਵਿੱਚ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ੧੦੦% ਰਿਹਾ।ਸਕੂਲ ਪ੍ਰਿੰਸੀਪਲ ਸ੍ਰੀਮਤੀ ਆਰਤੀ ਗੁਪਤਾ  ਨੇ ਦੱਸਿਆ ਕਿ ਕੁੱਲ ੭੯ ਵਿਦਿਆਰਥੀਆ ਨੇ ਪ੍ਰੀਖਿਆ ਦਿੱਤੀ ਸੀ ਜਿਸ ਚੋਂ ੩੦ ਵਿਦਿਆਰਥੀਆਂ ਨੇ ੮੦% ਤੋਂ ਵੱਧ ਅੰਕ ਪ੍ਰਾਪਤ ਕੀਤੇ।ਸਕੂਲ ਚੋਂ ਸਾਇੰਸ ਗਰੁੱਪ (ਨਾਨ ਮੈਡੀਕਲ) ਚੋਂ ਫਸਟ ਆਉਣ ਵਾਲੇ ਵਿਦਿਆਰਥੀ ਮੁਹੰਮਦ ਰਿਜ਼ਵਾਨ ਨੇ ੯੪.੩% ਸੈਕਿੰਡ ਆਉਣ ਵਾਲੇ ਵਿਦਿਆਰਥੀ ਫੈਜ਼ਾਨ ਖਾਂ ਨੇ ੯੦% ਅਤੇ ਥਰਡ ਆਉਣ ਵਾਲੇ ਵਿਦਿਆਰਥੀ ਸਾਹਿਲ ਨੇ ੮੯.੮% ਅੰਕ ਪ੍ਰਾਪਤ ਕੀਤੇ।ਸਾਇੰਸ ਗਰੁੱਪ (ਮੈਡੀਕਲ) ਚੋਂ ਫਸਟ ਵਿਦਿਆਰਥੀ ਮੁਹੰਮਦ ਸ਼ੁਐਬ ਨੇ ੮੩.੫%, ਸੈਕਿੰਡ ਵਿਦਿਆਰਥੀ ਅਮਜਦ ਖਾਂ ਨੇ ੮੧.੨% ਅਤੇ ਥਰਡ ਵਿਦਿਆਰਥੀ ਮੁਸਤਕੀਮ ਨੇ ੮੦.੪% ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਵਿੱਚ ਫਸਟ ਵਿਦਿਆਰਥੀ ਮੁਹੰਮਦ ਤਾਬਿਸ਼  ਨੇ ੯੪% ,ਸੈਕੰਡ ਆਉਣ ਵਾਲੇ ਵਿਦਿਆਰਥੀ ਮੁਹੰਮਦ ਕਸੀਮ ਅਤੇ ਮੁਹੰਮਦ ਨਦੀਮ (ਦੋਵੇਂ) ਨੇ ੮੮.੯% ਅਤੇ ਥਰਡ ਆਉਣ ਵਾਲੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ੮੮.੭% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਬਾਕੀ ਵਿਦਿਆਰਥੀ ਫਸਟ ਡਵੀਜ਼ਨ ਵਿੱਚ ਪਾਸ ਹੋਏ।ਪੋਜ਼ੀਸਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਸ਼ਲ ਡਿਸਟੈਂਸ ਦਾ ਧਿਆਨ ਰਖਦਿਆਂ ਮੂੰਹ ਮਿੱਠਾ ਕਰਵਾ ਕ ਖੁਸ਼ੇ ਸਾਂਝੀ ਕੀਤੀ ਗਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਸ੍ਰੀ ਮਤੀ ਆਰਤੀ ਗੁਪਤਾ ਨੇ ਦੱਸਿਆ ਕਿ ਇਸ ਸ਼ਾਨਦਾਰ ਨਤੀਜੇ ਦੀ ਕਾਮਯਾਬੀ ਦਾ ਸਿਹਰਾ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ  ਨੂੰ ਜਾਂਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਲੈਕਚਰਾਰ ਮੁਹੰਮਦ ਰਫੀਕ, ਲੈਕਚਰਾਰ ਮੁਹੰਮਦ ਦਿਲਸ਼ਾਦ, ਲੈਕਚਰਾਰ ਵੰਦਨਾ ਗਰਗ, ਲੈਕਚਰਾਰ ਸਰਬਜੀਤ, ਲੈਕ. ਅਮਜਦ ਪ੍ਰਵੇਜ਼, ਪ੍ਰਵੀਨ ਅਖ਼ਤਰ, ਅਮਨਦੀਪ ਕੌਰ, ਸਮਰਦੀਪ, ਕੁਰੈਸ਼ੀ, ਮੁਹੰਮਦ ਅਰਸ਼ਦ, ਪ੍ਰਵੇਜ਼ ਫਾਰੂਕੀ, ਸੋਨੀਆ ਦੀਵਾਨ, ਹਰਮਨਵੀਰ ਕੌਰ, ਅਨੁਪਮਾ, ਨਿਖਿਲੇਸ਼ ਜੈਨ ਅਤੇ ਮੁਹੰਮਦ ਅਸਗਰ  ਹਾਜ਼ਰ ਸਨ।

About admin

Check Also

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ..

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਸੰਗਰੂਰ, 6 ਅਗਸਤ: …

Leave a Reply

Your email address will not be published. Required fields are marked *