Thursday , August 6 2020
Breaking News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥੋਆ ਦਾ ਨਤੀਜ਼ਾ ਸੌ ਪ੍ਰਤੀਸ਼ਤ ਰਿਹਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥੋਆ ਦਾ ਨਤੀਜ਼ਾ ਸੌ ਪ੍ਰਤੀਸ਼ਤ ਰਿਹਾ

ਮਲੇਰਕੋਟਲਾ ੨੫ ਜੁਲਾਈ (ਸ਼ਾਹਿਦ ਜ਼ੁਬੈਰੀ / ਮੁਹੰਮਦ ਕਾਜ਼ਿਮ )  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥੋਆ ਦਾ ਨਤੀਜਾ ਸੌ ਪ੍ਰਤੀਸਤ ਰਿਹਾ। ਸਕੂਲ ਦੀ ਵਿਦਿਆਰਥਣ ਜੀਨਤ ਨੇ ੯੩.੩੩ ਪ੍ਰਤੀਸਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾਂ ਸਥਾਨ, ਅਸੀਮਾ ਬੇਗਮ ਨੇ ੯੨.੨੨ ਪ੍ਰਤੀਸਤ ਅੰਕਾਂ ਨਾਲ ਦੂਜਾ ਅਤੇ ਜਾਹਿਦਾ ਪਰਵੀਨ ਨੇ ੯੨ ਪ੍ਰਤੀਸਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ੬੫ ਵਿਦਿਆਰਥੀ ਬਾਰ੍ਹਵੀ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਜਿਹਨਾਂ ਵਿੱਚੋਂ ੫ ਵਿਦਿਆਰਥੀਆ ਨੇ ੯੦ ਪ੍ਰਤੀਸਤ ਤੋਂ ਵੱਧ, ੧੪ ਵਿਦਿਆਰਥੀਆਂ ਨੇ ੮੦ ਪ੍ਰਤੀਸਤ ਤੋਂ ਵੱਧ, ੨੪ ਵਿਦਿਆਰਥੀਆਂ ਨੇ ੭੯ ਪ੍ਰਤੀਸਤ ਤੋਂ ਵੱਧ ਅਤੇ ੧੮ ਵਿਦਿਆਰਥੀਆ ਨੇ ੬੦ ਪ੍ਰਤੀਸਤ ਤੋ ਵੱਧ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਇਸ ਸਾਨਦਾਰ ਨਤੀਜੇ ਦਾ ਸਿਹਰਾ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ ਅਤੇ ਸਮੂਹ ਸਟਾਫ਼ ਮੈਬਰਾਂ ਦੀ ਦਿਨ ਰਾਤ ਮਿਹਨਤ ਸਿਰ ਬੰਨ੍ਹਿਆ। ਉਨ੍ਹਾਂ ਸਮੂਹ ਵਿਦਿਆਰਥੀਆਂ ਅਤੇ ਮਾਪਿਆ ਨੂੰ ਸ਼ਾਨਦਾਰ ਸਫਲਤਾ ਲਈ ਮੁਬਾਰਕਵਾਦ ਦਿੰਦਿਆਂ ਬੱਚਿਆਂ ਦੇ ਉਜਲੇ ਭਵਿਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਿੰਸੀਪਲ ਸ੍ਰੀ ਨਰੇਸ਼ ਕੁਮਾਰ ਦੇ ਨਾਲ ਬਾਰ੍ਹਵੀਂ ਜਮਾਤ ਨੂੰ ਪੜ੍ਹਾਉਣ ਵਾਲੇ ਲੈਕਚਰਾਰ ਸੁਰਿੰਦਰਪਾਲ ਵਰਮਾ,  ਲੈਕਚਰਾਰ ਗੁਰਪ੍ਰੀਤ ਸਿੰਘ ਜਵੰਧਾ, ਲੈਕਚਰਾਰ ਰੇਨੂੰ ਸ਼ਰਮਾ, ਅੰਮ੍ਰਿਤ ਸਿੰਘ, ਅਮਰਜੋਤ ਕੌਰ, ਮਾਸਟਰ ਲਖਵਿੰਦਰ ਕੁਮਾਰ, ਕਲਰਕ ਪਰਮਿੰਦਰ ਸਿੰਘ,ਇਰਸ਼ਾਦ ਅਹਿਮਦ ਅਤੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ।

About admin

Check Also

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ..

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਸੰਗਰੂਰ, 6 ਅਗਸਤ: …

Leave a Reply

Your email address will not be published. Required fields are marked *