Tuesday , March 31 2020
Breaking News

ਸਮਾਜ ਸੇਵਕ ਸਨੀ ਮਾਨ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ

ਸਮਾਜ ਸੇਵਕ ਸਨੀ ਮਾਨ ਨੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ
ਮਾਨਸਾ ੨੩ ਮਾਰਚ (ਸ਼ਾਹਿਦ ਜ਼ੁਬੈਰੀ) ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿਸਦਾ ਕੋਈ ਸਮਾਧਾਨ ਨਹੀਂ ਮਿਲ ਰਿਹਾ ਅਤੇ ਭਾਰਤ ਵਿੱਚ ਵੀ ਹੁਣ ਇਸ ਮਹਾਂਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਅਹਿਤਿਆਤ ਵਜੋਂ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਸੂਬੇ ‘ਚ ਸਾਰੀਆਂ ਗ਼ੈਰ–ਜ਼ਰੂਰੀ ਸੇਵਾਵਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੇ। ਕੋਰੋਨਾ ਵਾਇਰਸ ਆਮ ਜਨਤਾ ‘ਚ ਨਾ ਫੈਲੇ ਅਤੇ ਜਨਤਾ ਦੇ ਬਚਾਅ ਲਈ ਅਜਿਹੇ ਹੁਕਮ ਜਾਰੀ ਹੋਏ ਹਨ ਵਿਸ਼ਵ ਵਿੱਚ ਬਣੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਸਮਾਜ ਸੇਵੀ ਸਨੀ ਮਾਨ ਰਾਏਪੁਰੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਸਰਕਾਰ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦਿਓ, ਉਹਨਾਂ ਕਿਹਾ ਕਿ ਸਾਡੇ ਲੋਕ ਇਸਨੂੰ ਹਲਕੇ ‘ਚ ਅਤੇ ਮਜਾਕ ‘ਚ ਨਾ ਲੈਣ ਜੇਕਰ ਅਸੀ ਸਾਵਧਾਨੀ ਨਾ ਵਰਤੀ ਤਾਂ ਸਾਡੇ ਦੇਸ਼ ਵਿੱਚ ਇਸਦਾ ਫੈਲਿਆ ਪ੍ਰਕੋਪ ਕੰਟਰੋਲ ਨੀ ਕੀਤਾ ਜਾਣਾ, ਸੋ ਸਾਰੇ ਲੋਕ ਘਰਾਂ ‘ਚ ਰਹਿਣ ਅਤੇ ਸਫਾਈ ਵੱਲ ਪੂਰਾ ਧਿਆਨ ਦੇਣ ਜੋ ਵੀ ਲੋਕ ਬਾਹਰੋਂ ਆਏ ਹਨ ਉਹ ਬੇਖੌਫ ਹੋ ਕੇਭਾਵੇਂ ਉਹਨਾਂ ਨੂੰ ਕੋਈ ਸਮੱਸਿਆ ਨਾ ਮਹਿਸੂਸ ਹੁੰਦੀ ਹੋਵੇ ਫਿਰ ਵੀ ਆਪਣਾ ਚੈਕਅੱਪ ਕਰਾਉਣ, ਇਸ ਵਿੱਚ ਸਾਡੀ ਸਭ ਦੀ ਭਲਾਈ ਹੋਵੇਗੀ

About admin

Check Also

ਲੋੜਵੰਦਾਂ/ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ: ਸੁਖਜਿੰਦਰ ਸਿੰਘ ਰੰਧਾਵਾ

ਲੋੜਵੰਦਾਂ/ਗਰੀਬਾਂ ਨੂੰ ਰਾਸ਼ਨ ਦੇਣ ਲਈ ਸ਼ੂਗਰਫੈਡ 20 ਲੱਖ ਕਿਲੋ ਖੰਡ ਮੁਹੱਈਆ ਕਰਵਾਏਗਾ: ਸੁਖਜਿੰਦਰ ਸਿੰਘ ਰੰਧਾਵਾ …

Leave a Reply

Your email address will not be published. Required fields are marked *