Breaking News

ਸ਼੍ਰੋਮਣੀ ਅਕਾਲੀ ਦਲ ਦੇ ਐਮ.ਸੀ ਅਤੇ ਸ਼ਹਿਰੀ ਪ੍ਰਧਾਨਾਂ ਨੇ ਨੰਗੇ ਧੜ ਹੋ ਕੇ ਪੰਜਾਬ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ ਕਰਦਿਆ

ਸ਼੍ਰੋਮਣੀ ਅਕਾਲੀ ਦਲ ਦੇ ਐਮ.ਸੀ ਅਤੇ ਸ਼ਹਿਰੀ ਪ੍ਰਧਾਨਾਂ ਨੇ ਨੰਗੇ ਧੜ ਹੋ ਕੇ ਪੰਜਾਬ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ ਕਰਦਿਆ
ਐਸ.ਡੀ.ਐਮ. ਦਫ਼ਤਰ ਪੁੱਜ ਕੇ ਨੀਲੇ ਕਾਰਡਾਂ ਨੂੰ ਮੁੜ ਸ਼ੁਰੂ ਕਰਨ ਲਈ ਸੁਪਰਡੰਟ ਨੂੰ ਮੰਗ ਪੱਤਰ ਦਿੱਤਾ
ਮਲੇਰਕੋਟਲਾ ੦੮ ਜੂਨ (ਸ਼ਾਹਿਦ ਜ਼ੁਬੈਰੀ) ਨੀਲੇ ਕਾਰਡ ਕੱਟਣ ਕੱਟੇ ਜਾਣ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਐਮ.ਸੀ ਅਤੇ ਸ਼ਹਿਰੀ ਪ੍ਰਧਾਨਾਂ ਨੇ ਨੰਗੇ ਧੜ ਹੋ ਕੇ ਐਸ.ਡੀ.ਐਮ. ਦਫ਼ਤਰ ਪੁੱਜ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਕੱਟੇ ਨੀਲੇ ਕਾਰਡਾਂ ਨੂੰ ਮੁੜ ਸ਼ੁਰੂ ਕਰਨ ਲਈ ਸੁਪਰਡੰਟ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਨੀਲੇ ਕਾਰਡ ਧਾਰਕਾਂ ਦੇ ਨਾਂ ਕੱਟੇ ਗਏ ਹਨ ਉਹ ਮੁੜ ਦੀ ਸੂਚੀ ‘ਚ ਸ਼ਾਮਲ ਕੀਤੇ ਜਾਣ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਅਸਲਮ ਕਾਲਾ, ਸਫੀਕ ਚੌਹਾਨ,ਜਗਦੀਸ ਕਿੰਗਰ ਅਤੇ ਭਾਜਪਾ ਆਗੁ ਅੰਕੂ ਜ਼ਖਮੀ ਆਦਿ ਨੇ ਕਿਹਾ ਕਿ ਮਾਲੇਰਕੋਟਲਾ ਹਲਕੇ ਦੇ ਹਜਾਰਾਂ ਨੀਲੇ ਕਾਰਡ ਕਾਂਗਰਸ ਦੀ ਸਰਕਾਰ ਨੇ ਰਾਜਨੀਤਿਕ ਰੰਜਿਸ਼ ਕਰਕੇ ਕੱਟ ਕੇ ਦੋ ਡੰਗ ਦੀ ਰੋਟੀ ਖਾ ਰਹੇ ਪਰਿਵਾਰਾਂ ਨੂੰ ਮੁਹਤਾਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਤਾਲਾਬੰਦੀ/ਕਰਫਿਊ ਦੇ ਦੋਰਾਨ ਆਰਥਿਕ ਪੱਖੋਂ ਕੰਮਜੋਰ, ਬੇਜਮੀਨੇ ਲੋਕਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਆਗੂਆਂ ਨੇ ਸੁਪਰਡੰਟ ਜਸਵੀਰ ਸਿੰਘ ਨੂੰ ਮੰਗ ਪੱਤਰ ਸੌਪਦਿਆਂ ਕਿਹਾ ਕਿ ਜੇਕਰ ਕੱਟੇ ਗਏ ਨੀਲੇ ਕਾਰਡ ਨੂੰ ਮੁੜ ਸੂਚੀ ਵਿਚ ਸਾਮਿਲ ਨਾ ਕੀਤਾ ਗਿਆ ਤਾਂ ਸ੍ਰੋਮਣੀ ਅਕਾਲੀ ਦਲ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਸਾਕਿਬ ਅਲੀ ਰਾਜਾ ਸਾਬਕਾ ਪ੍ਰਧਾਨ ਨਗਰ ਕੌਂਸਲ, ਮੁਹੰਮਦ ਨਜ਼ੀਰ, ਅਸ਼ਰਫ ਕੁਰੈਸੀ, ਰਾਜ ਸਿੰਘ ਦੁਲਮਾ ਕਲਾਂ, ਜੈਗਮ ਅੱਬਾਸ, ਮੁਹੰਮਦ ਉਸਮਾਨ, ਲਾਲ ਦੀਨ ਤੱਖਰ ਆਦਿ ਹਾਜ਼ਰ ਸਨ

About admin

Check Also

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ …

Leave a Reply

Your email address will not be published. Required fields are marked *