Wednesday , September 30 2020
Breaking News

ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਨੂੰ ਤ੍ਰਿਪਤ ਬਾਜਵਾ ਵਲੋਂ 5 ਲੱਖ ਅਤੇ ਬਲਵੀਰ ਸਿੱਧੂ ਵਲੋਂ 2 ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ

ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਨੂੰ ਤ੍ਰਿਪਤ ਬਾਜਵਾ ਵਲੋਂ 5 ਲੱਖ ਅਤੇ ਬਲਵੀਰ ਸਿੱਧੂ ਵਲੋਂ 2 ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ
ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਨੇ ਸ਼ਹੀਦ ਦੇ 121ਵੇਂ ਜਨਮ ਦਿਨ ਸਬੰਧੀ ਸਮਾਗਮ ਕਰਵਾਇਆ ਗਿਆ
ਚੰਡੀਗੜ•, 16 ਜਨਵਰੀ; ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਨੂੰ ਆਜ਼ਾਦੀ ਹਾਸਲ ਹੋਈ ਸੀ ਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ ਸਮਾਂ ਵੀ ਉਨ•ਾਂ ਨੂੰ ਵਸਾਰ ਦਿੰਦਾ ਹੈ।
ਅੱਜ ਇਥੇ ਸੈਕਟਰ 44-ਸੀ ਵਿਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਵਲੋਂ ਸ਼ਹੀਦ ਦੇ 121ਵੇਂ ਜਨਮ ਦਿਨ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦ ਊਧਮ ਸਿੰਘ ਦ੍ਰਿੜ ਨਿਸ਼ਚੇਵਾਲਾ ਆਗੂ ਸੀ ਜਿਸ ਨੇ ਜਲਿਆਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਲਈ 21 ਸਾਲ ਤਕ ਉਡੀਕ ਕੀਤੀ ਤੇ ਉਹ ਆਪਣੇ ਰਸਤੇ ਤੋਂ ਕਦੇ ਨਹੀਂ ਡੋਲਿਆ। ਇਸ ਗੱਲ ਦੀ ਪੁਸ਼ਟੀ ਸ਼ਹੀਦ ਉਦਮ ਸਿੰਘ ਵਲੋਂ ਅਦਾਲਤ ਵਿਚ ਦਿਤੇ ਬਿਆਨ ਤੋਂ ਵੀ ਹੁੰਦੀ ਹੈ।
ਉਨ•ਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਨੇ ਸ਼ਹੀਦ ਯਾਦ ਵਿਚ ਭਵਨ ਬਣਾ ਕੇ ਉਸ ਦੀ ਯਾਦ ਨੂੰ ਤਾਜਾ ਰੱਖਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿੱਥੇ ਹਰ ਸਾਲ ਵੱਖ ਵੱਖ ਗਤੀਵਿਧੀਆਂ ਤੋਂ ਇਲਾਵਾ ਸ਼ਹੀਦ ਉਧਮ ਸਿੰਘ ਬਾਰੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਨਾਲ ਸ਼ਹੀਦ ਦੀ ਯਾਦ ਸਾਡੀਆਂ ਅਗਲੀਆਂ ਪੀੜੀ ਨਾਲ ਸਾਂਝੀ ਹੋ ਹੋਵੇਗੀ ਤੇ ਅਗਲੀ ਪੀੜੀ ਨੂੰ ਇਸ ਗੱਲ ਦਾ ਪਤਾ ਲੱਗੇਗਾ ਤੇ ਕਿ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਬਹੁਤ ਸਾਰੇ ਭਾਰਤੀਆਂ ਨੂੰ ਆਪਣੀਆਂ ਜਾਨਾਂ ਵਾਰਨੀਆ ਪਈਆਂ।
ਉਨ•ਾਂ ਨੇ ਭਵਨ ਦੀ ਉਸਾਰੀ ਲਈ ਸੁਸਾਇਟੀ ਨੂੰ ਆਪਣੇ ਫੰਡ ਵਿਚੋ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਲੰਮੇ ਅਰਸੇ ਤੋਂ ਸ਼ਹੀਦ ਊਧਮ ਸਿੰਘ ਭਵਨ ਸੁਸਾਇਟੀ ਨਾਲ ਜੁੜੇ ਹੋਏ ਹਨ ਤੇ ਉਹ ਸ਼ਹੀਦ ਨੂੰ ਜਨਮ ਦਿਹਾੜੇ ਤੇ ਸਿਜਦਾ ਕਰਨ ਆਏ ਹਨ। ਉਨ•ਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਸਾਇਟੀ ਨੇ ਸ਼ਹੀਦ ਦੀ ਯਾਦ ਵਿਚ ਭਵਨ ਉਸਾਰ ਕੇ ਸ਼ਾਨਦਾਰ ਕੰਮ ਕੀਤਾ ਹੈ ਤੇ ਉਨ•ਾਂ ਆਸ ਕੀਤੀ ਕਿ ਭਵਿੱਖ ਵਿਚ ਸੁਸਾਇਟੀ ਸ਼ਹੀਦ ਦੇ ਸੁਪਨਿਆਂ ਨੂੰ ਸਕਾਰ ਕਰਨ ਵਿਚ ਯਤਨ ਜਾਰੀ ਰੱਵੇਗੀ।ਉਨ•ਾਂ ਨੇ ਸੁਸਾਇਟੀ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ.ਪਿਆਰਾ ਲਾਲ ਗਰਗ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਅਤੇ ਹੋਰ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ ਤੇ ਉਨ•ਾਂ ਵਰਗੇ ਪਿੰਡ ਵਿਚ ਜੰਮੇ ਨੂੰ ਸਿੱਖਿਆ ਲੈਣ ਦੇ ਹੱਕ ਮਿਲਿਆ ਤੇ ਉਹ ਪੜਾਈ ਕਰਕੇ ਡਾਕਟਰ ਬਣੇ। ਉਨ•ਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਧੁਨ ਦੇ ਪੱਕੇ ਵਿਆਕਤੀ ਸਨ ਜਿਨਾਂ ਨੂੰ ਪਤਾ ਸੀ ਜਿਸ ਕਾਰਜ ਤੇ ਚਲੇ ਹਨ,ਉਸ ਲਈ ਜਾਨ ਨਿਛਾਵਰ ਕਰਨੀ ਪੈਣੀ ਹੈ ਪਰ ਉਹ ਕਦੇ ਵੀ ਆਪਣੇ ਨਿਸ਼ਾਨੇ ਭਟਕੇ ਨਹੀਂ ਤੇ ਅਖੀਰ ਸਫਲਤਾ ਹਾਸਲ ਕਰਕੇ ਹਟੇ। ਪ੍ਰੋ.ਕੰਵਲਜੀਤ ਕੌਰ ਢਿਲੋਂ ਨੇ ਸ਼ਹੀਦ ਨੂੰ ਸਰਧਾ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਅੱਜ ਮੁੜ ਦੇਸ਼ ਨੂੰ ਫਿਰਕੂ ਅਧਾਰ ‘ਤੇ ਵੰਡਣ ਦੀ ਸ਼ਾਜਸ਼ ਹੋ ਰਹੀ ਹੈ ਤੇ ਇਸ ਸ਼ਾਜਸ਼ ਨੂੰ ਨਕਾਮ ਕਰਨਾ ਸ਼ਹੀਦ ਦੇ ਪੈਰੋਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਤੇ ਬਾਬੇ ਨਾਨਕ ਦੀ ਵਿਰਾਸਤ ਦੇ ਮਾਲਕ ਇਸ ਸਾਜ਼ਸ਼ ਨੂੰ ਅਸਫਲ ਕਰ ਦੇਣਗੇ। ਢਾਡੀ ਅਮਰ ਸਿੰਘ ਨੂਰੀ ਦੀ ਅਗਵਾਈ ਹੇਠ ਢਾਡੀ ਜਥੇ ਨੇ ਵਾਰਾਂ ਗਾ ਕੇ ਖੂਬ ਰੰਗ ਬੰਨਿਆ। ਜੋਗਾ ਸਿੰਘ ਨੇ ਵੀ ਇਨਕਲਾਬੀ ਕਵਿਤਾ ਸੁਣਾਈ।
ਸੁਸਾਇਟੀ ਵਲੋਂ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ ਅਤੇ ਸ੍ਰੀ ਗੁਰਦਰਸ਼ਨ ਸਿੰਘ ਬਾਹੀਆ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਸਮਾਗਮ ਮੌਕੇ ਸੁਸਾਇਟੀ ਦੇ ਚੇਅਰਮੈਨ ਜਰਨੈਲ ਸਿੰਘ, ਬਲਵਿੰਦਰ ਸਿੰਘ, ਸ੍ਰੀ ਪ੍ਰੇਮ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਉਘੇ ਡਾ.ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਮੁਫਤ ਮੈਡੀਕਲ ਕੈਂਪ ਲਾਇਆ ਗਿਆ ਤੇ ਸਤਿਅਮ ਲੈਬ ਵਲੋਂ ਮੁਫਤ ਟੈਸਟ ਵੀ ਕੀਤੇ ਗਏ।
————–

About admin

Check Also

ਘਰੇਲੂ ਇਕਾਂਤਵਾਸ ਵਿੱਚ ਤਕਰੀਬਨ 47,502 ਮਰੀਜ਼ ਸਿਹਤਯਾਬ ਹੋਏ: ਬਲਬੀਰ ਸਿੱਧੂ

ਘਰੇਲੂ ਇਕਾਂਤਵਾਸ ਵਿੱਚ ਤਕਰੀਬਨ 47,502 ਮਰੀਜ਼ ਸਿਹਤਯਾਬ ਹੋਏ: ਬਲਬੀਰ ਸਿੱਧੂ ਸੂਬੇ ਵਿੱਚ ਮਰੀਜ਼ਾਂ ਦੇ ਠੀਕ …

Leave a Reply

Your email address will not be published. Required fields are marked *

%d bloggers like this: