Sunday , September 27 2020
Breaking News

ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਸੁਨਾਮ ਦੀਆਂ  ਸੜਕਾਂ ਤੇ ਖਰਚ ਕੀਤੇ ਜਾਣਗੇ 6.78 ਕਰੋੜ ਰੁਪਏ -ਅਮ੍ਰਿਤ ਲਾਲ

ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਸੁਨਾਮ ਦੀਆਂ  ਸੜਕਾਂ ਤੇ
ਖਰਚ ਕੀਤੇ ਜਾਣਗੇ 6.78 ਕਰੋੜ ਰੁਪਏ -ਅਮ੍ਰਿਤ ਲਾਲ
* 6 ਟਿਊਵੈਲਾਂ ਲਈ ਸੀਵਰੇਜ਼ ਬੋਰਡ ਨੂੰ 114 ਲੱਖ ਰੁਪਏ ਮੁਹੱਈਆ ਕਰਵਾਏ
*ਕੋਵਿਡ-19 ਦੌਰਾਨ ਮਿਸ਼ਨ ਫਤਹਿ ਸਬੰਧੀ  ਡੋਰ ਟੂ ਡੋਰ ਲੋਕਾਂ ਨੂੰ ਕੀਤਾ
ਜਾਗਰੂਕ-ਕਾਰਜ ਸਾਧਕ ਅਫ਼ਸਰ
ਸੰਗਰੂਰ, 6 ਅਗਸਤ:
ਪੰਜਾਬ ਸਰਕਾਰ ਵੱਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਸੁਨਾਮ ਸ਼ਹਿਰ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ 6.78 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਸੁਨਾਮ ਸ੍ਰੀ ਅਮ੍ਰਿਤ ਲਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਗਰ ਕੌਸਲ, ਸੁਨਾਮ ਅਧੀਨ ਆਉਂਦੀਆਂ ਸੜਕਾਂ ਅਤੇ ਗਲੀਆਂ ਦਾ ਪਾਰਦਰਸ਼ੀ ਢੰਗ ਨਾਲ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮੁੱਚੇ ਕੰਮਾਂ ਲਈ ਟੈਂਡਰ ਪ੍ਰਗਤੀ ਅਧੀਨ ਹਨ ਅਤੇ ਜਲਦੀ ਹੀ ਸੜਕਾਂ ਦੇ ਕੰਮਾਂ ਨੂੰ ਸ਼ੁਰੂ ਕਰਵਾਉਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਬੱਸ ਸਟੈਡ, ਚੀਮਾ ਟੈਂਟ ਸਟੋਰ ਤੋਂ ਪੀਰ ਬਨ੍ਹਾਂ ਬਨੋਈ ਰੋਡ, ਮੋਦੀ ਮਿੱਲ ਰੋਡ, ਨਵਾਂ ਬਾਜ਼ਾਰ ਦੀਆਂ ਸੜਕਾਂ ਦੀ  ਨੁਹਾਰ ਬਦਲਣ ਲਈ  ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ।  ਉਨ੍ਰਾਂ ਦੱਸਿਆ ਕਿ ਸ਼ਹਿਰ ਦੇ ਕੁੱਝ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਲਈ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ 6 ਟਿਊਬਵੈਲ ਲਗਾਉਣ ਲਈ ਸੀਵਰੇਜ਼ ਬੋਰਡ ਨੂੰ 114 ਲੱਖ ਰੁਪਏ ਮੁਹੱਈਆ ਕਰਵਾਏ ਗਏ ਹਨ।
ਉਨ੍ਹਾਂ ਸਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸੁਨਾਮ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਨਗਰ ਕੌਂਸਲ ਨੂੰ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸੁਨਾਮ ਵੱਲੋਂ ਕੋਵਿਡ-19 ਦੌਰਾਨ ਮਿਸ਼ਨ ਫਤਹਿ ਸਬੰਧੀ  ਡੋਰ ਟੂ ਡੋਰ ਲੋਕਾਂ ਨੂੰ ਜਾਗਰਕੂ ਕੀਤਾ ਗਿਆ ਅਤੇ ਡੋਰ ਟੂ ਡੋਰ ਪੰਫਲੇਟ ਵੰਡੇ ਗਏ।  ਕੋਵਿਡ-19 ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਨੂੰ ਸੈਨੇਟਾਈਜ਼ਰ ਕੀਤਾ ਗਿਆ।

About admin

Check Also

ਕੋਵਿਡ-19 ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਝੋਨੇ ਦੀ ਖਰੀਦ ਸਬੰਧੀ ਕਿਸਾਨਾਂ ਅਤੇ ਆੜਤੀਆਂ ਦੀ ਸਹੂਲਤ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ-ਲਾਲ ਸਿੰਘ

ਕੋਵਿਡ-19 ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਝੋਨੇ ਦੀ ਖਰੀਦ ਸਬੰਧੀ ਕਿਸਾਨਾਂ ਅਤੇ ਆੜਤੀਆਂ ਦੀ ਸਹੂਲਤ …

Leave a Reply

Your email address will not be published. Required fields are marked *

%d bloggers like this: