Wednesday , July 8 2020
Breaking News

ਵਿਨੀ ਮਹਾਜਨ ਨੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ

ਵਿਨੀ ਮਹਾਜਨ ਨੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
• ਵਿਨੀ ਮਹਾਜਨ ਦੇ ਸ਼ਾਨਦਾਰ ਕਰੀਅਰ ਵਿੱਚ ਇਹ ਸ਼ਾਨਾਮੱਤੀ ਅਹੁਦਾ ਇਕ ਹੋਰ ਮੀਲ ਪੱਥਰ
ਚੰਡੀਗੜ•, 26 ਜੂਨ
ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਇਹ ਉਨ•ਾਂ ਦੇ ਸ਼ਾਨਾਮੱਤੇ ਕਰੀਅਰ ਵਿੱਚ ਇਕ ਹੋਰ ਮੀਲ ਪੱਥਰ ਹੈ ਜੋ ਉਨ•ਾਂ ਵੱਲੋਂ ਹਾਸਲ ਕੀਤੀਆਂ ਕਈ ਵੱਡੀਆਂ ਪ੍ਰਾਪਤੀਆਂ ਵਿੱਚੋਂ ਇਕ ਅਹਿਮ ਪ੍ਰਾਪਤੀ ਹੈ।
1987 ਬੈਚ ਦੀ ਆਈ.ਏ.ਐਸ. ਅਧਿਕਾਰੀ ਵਿਨੀ ਮਹਾਜਨ ਨੂੰ ਇਸ ਵੱਕਾਰੀ ਅਹੁਦੇ ‘ਤੇ ਕਰਨ ਅਵਤਾਰ ਸਿੰਘ ਦੀ ਥਾਂ ਲਾਇਆ ਗਿਆ ਜੋ ਕਿ ਉਨ•ਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿੱਚ ਉਚ ਅਹੁਦਿਆਂ ‘ਤੇ ਤਾਇਨਾਤੀ ਦੌਰਾਨ ਹਾਸਲ ਕੀਤੇ 33 ਸਾਲ ਦੇ ਤਜ਼ਰਬੇ ਦਾ ਇਕ ਵੱਡਮੁੱਲਾ ਸੁਮੇਲ ਹੈ। ਕਰਨ ਅਵਤਾਰ ਸਿੰਘ ਨੇ ਵਿਸ਼ੇਸ਼ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਦਾ ਅਹੁਦਾ ਸੰਭਾਲ ਲਿਆ।
ਵਿਨੀ ਮਹਾਜਨ ਸੂਬੇ ਵਿੱਚੋਂ ਇਕੋ-ਇਕ ਪੰਜਾਬ ਕਾਡਰ ਦੇ ਮੌਜੂਦਾ ਅਫਸਰ ਹਨ ਜਿਨ•ਾਂ ਨੂੰ ਭਾਰਤ ਸਰਕਾਰ ਵਿੱਚ ਬਤੌਰ ਸਕੱਤਰ ਵਜੋਂ ਅਪੈਨਲ ਕੀਤਾ ਗਿਆ। ਉਹ ਹੁਣ ਤੱਕ ਵਧੀਕ ਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ, ਉਦਯੋਗ ਤੇ ਵਣਜ, ਸੂਚਨਾ ਤਕਨਾਲੋਜੀ ਤੇ ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤ ਨਿਵਾਰਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ•ਾਂ ਨੇ ਸੂਬੇ ਵਿੱਚ ਅਣਕਿਆਸੇ ਕੋਵਿਡ ਸੰਕਟ ਦੌਰਾਨ ਬਤੌਰ ਚੇਅਰਪਰਸਨ ਸਿਹਤ ਸੈਕਟਰ ਰਿਸਪਾਂਸ ਅਤੇ ਪ੍ਰਕਿਊਰਮੈਂਟ ਕਮੇਟੀ ਵਜੋਂ ਅਹਿਮ ਭੂਮਿਕਾ ਨਿਭਾਈ।
ਦਿੱਲੀ ਯੂਨੀਵਰਸਿਟੀ ਦੇ ਲੇਡੀ ਸ੍ਰੀ ਰਾਮ ਕਾਲਜ ‘ਚੋਂ ਅਰਥ ਸ਼ਾਸਤਰ ਵਿੱਚ ਗਰੈਜੂਏਸ਼ਨ ਅਤੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ.ਆਈ.ਐਮ.) ਕਲਕੱਤਾ ਤੋਂ ਪੋਸਟ ਗਰੈਜੂਏਸ਼ਨ ਪਾਸ ਕਰਨ ਲਈ ਉਨ•ਾਂ ਨੇ ਰੋਲ ਆਫ ਆਨਰ ਅਤੇ ਨਾਮਵਰ ਐਲੂਮਨਸ ਐਵਾਰਡ ਹਾਸਲ ਕੀਤਾ। ਵਿਨੀ ਮਹਾਜਨ ਨੇ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਵਣਜ ਦੇ ਆਪਣੇ ਕਾਰਜਕਾਲ ਦੌਰਾਨ ਸੂਬੇ ਵਿੱਚ ਹਰੇਕ ਸਾਲ 20,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਵਾਉਣ ਵਿੱਚ ਸੁਚਾਰੂ ਭੂਮਿਕਾ ਨਿਭਾਈ।
ਗੌਰਤਲਬ ਹੈ ਕਿ ਉਨ•ਾਂ ਨੇ ਇਸ ਵਿਭਾਗ ਦੇ ਉਚ ਅਹੁਦੇ ਉਤੇ ਸਰਪ੍ਰਸਤੀ ਕਰਦਿਆਂ ਸਾਲ 2019 ਵਿੱਚ ਡਾਵੋਸ ਵਿਖੇ ਹੋਏ ਵਿਸ਼ਵ ਆਰਥਿਕ ਫੋਰਮ ਵਿੱਚ ਪੰਜਾਬ ਦੀ ਪਹਿਲੀ ਵਾਰ ਸ਼ਮੂਲੀਅਤ ਕਰਵਾਈ। ਇਸ ਤੋਂ ਇਲਾਵਾ ਦਸੰਬਰ 2019 ਵਿੱਚ ਐਮ.ਐਸ.ਐਮ.ਈਜ਼ ਉਤੇ ਕੇਂਦਰਿਤ ਸ਼ਾਨਦਾਰ ਉਚ ਪੱਧਰੀ ਨਿਵੇਸ਼ ਸੰਮੇਲਨ ਕਰਵਾਇਆ।
ਉਨ•ਾਂ ਦੀ ਅਗਵਾਈ ਹੇਠ ਵਿਭਾਗ ਨੇ ਫੋਕਲ ਪੁਆਇੰਟਾਂ ਦੇ ਢਾਂਚੇ ਵਿੱਚ ਵੱਡਾ ਸੁਧਾਰ ਕੀਤਾ ਅਤੇ ਨਵੇਂ ਮੈਗਾ ਉਦਯੋਗਿਕ ਪਾਰਕ ਹੋਂਦ ਵਿੱਚ ਲਿਆਂਦੇ। ਨਵੇਂ ਸਟਾਰਟ ਅੱਪ ਨੂੰ ਉਤਸ਼ਾਹਤ ਅਤੇ ਉਨ•ਾਂ ਦੀ ਰਹਿਬਰੀ ਕਰਨ ਹਿੱਤ ਸੈਂਟਰ ਆਫ ਐਕਸੀਲੈਂਸ ਅਤੇ ਕਈ ਇਨਕਿਊਬੇਟਰਜ਼ ਸ਼ੁਰੂ ਕੀਤੇ। ਹਾਲ ਹੀ ਵਿੱਚ ਉਨ•ਾਂ ਦੀਆਂ ਵੱਡਮੁੱਲੀਆਂ ਕੋਸ਼ਿਸ਼ਾਂ ਸਦਕਾ ਪ੍ਰਸ਼ਾਸਕੀ ਸੁਧਾਰਾਂ ਵਜੋਂ ਪੂਰਨ ਤੌਰ ‘ਤੇ ਨਵੀਂ ਜਨਤਕ ਸ਼ਿਕਾਇਨ ਨਿਵਾਰਨ ਨੀਤੀ ਲਾਗੂ ਕੀਤੀ ਗਈ।
ਉਨ•ਾਂ ਨੇ ਵਧੀਕ ਮੁੱਖ ਸਕੱਤਰ ਸ਼ਹਿਰੀ ਤੇ ਮਕਾਨ ਉਸਾਰੀ ਵਜੋਂ ਮੁਹਾਲੀ ਹਵਾਈ ਅੱਡੇ ਨੇੜੇ 5000 ਏਕੜ ਦੀ ਨਵੀਂ ਟਾਊਨਸ਼ਿਪ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਮਾਲ ਵਜੋਂ ਪੰਜਾਬ ਨੂੰ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਪ੍ਰਣਾਲੀ ਲਾਗੂ ਕਰਨ ਲਈ ਦੇਸ਼ ਦਾ ਪਹਿਲਾ ਸੂਬਾ ਬਣਾਇਆ।
ਵਿਨੀ ਮਹਾਜਨ ਨੇ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ 2005 ਤੋਂ 2012 ਤੱਕ ਪ੍ਰਧਾਨ ਮੰਤਰੀ ਦਫਤਰ ਵਿਖੇ ਸੇਵਾਵਾਂ ਨਿਭਾਉਂਦਿਆਂ ਵਿੱਤ, ਉਦਯੋਗ ਤੇ ਵਣਜ, ਟੈਲੀਕਾਮ, ਸੂਚਨਾ ਤਕਨਾਲੋਜੀ ਆਦਿ ਮਾਮਲਿਆਂ ਨੂੰ ਨਿਪੁੰਨਤਾ ਨਾਲ ਨਜਿੱਠਿਆ। ਆਲਮੀ ਮੰਦੀ ਸਮੇਂ ਉਹ ਭਾਰਤ ਦੀ ਘਰੇਲੂ ਰਿਸਪਾਂਸ ਬਾਰੇ ਕੇਂਦਰ ਸਰਕਾਰ ਦੀ ਕੋਰ ਟੀਮ ਦਾ ਹਿੱਸਾ ਰਹੇ ਅਤੇ ਜੀ-20 ਸੰਮੇਲਨ ਵਿੱਚ ਵੀ ਸ਼ਮੂਲੀਅਤ ਕੀਤੀ।
ਇਸ ਤੋਂ ਪਹਿਲਾਂ 2004-05 ਵਿੱਚ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਵਿਭਾਗ ਦੇ ਡਾਇਰੈਕਟਰ ਵਜੋਂ ਉਨ•ਾਂ ਭਾਰਤ ਦੇ ਬਾਹਰੀ ਸਹਾਇਤਾ ਪ੍ਰੋਗਰਾਮਾਂ ਅਤੇ ਬੁਨਿਆਦੀ ਢਾਂਚੇ ਦੇ ਮਾਮਲਿਆਂ ਵਿੱਚ ਇਕ ਨੁਮਾਇਆ ਰੋਲ ਅਦਾ ਕੀਤਾ।
ਵਿਨੀ ਮਹਾਜਨ ਨੇ ਪੰਜਾਬ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਜਿਨ•ਾਂ ਵਿੱਚ ਪੀ.ਆਈ.ਡੀ.ਬੀ. ਦੇ ਐਮ.ਡੀ. ਅਤੇ ਪਹਿਲੇ ਡਾਇਰੈਕਟਰ ਅੱਪਨਿਵੇਸ਼ ਸ਼ਾਮਲ ਹਨ। ਉਹ 1997 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨਿਯੁਕਤ ਹੋਏ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਫਾਊਂਡੇਸ਼ਨ ਦੀ ਸੀ.ਈ.ਓ. ਵਜੋਂ 1999 ਵਿੱਚ ਖਾਲਸਾ ਸਾਜਨਾ ਦਿਵਸ ਦੀ ਤੀਜੀ ਜਨਮ ਸ਼ਤਾਬਦੀ ਦੇ ਜਸ਼ਨਾਂ ਨੂੰ ਨੇਪਰੇ ਚਾੜਿ•ਆ। ਉਨ•ਾਂ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਜਸ਼ਨਾਂ ਲਈ ਬਣਾਈ ਕਮੇਟੀ ਦੇ ਚੇਅਰਪਰਸਨ ਵਜੋਂ ਵੀ ਸੇਵਾਵਾਂ ਨਿਭਾਈਆਂ।
1995 ਵਿੱਚ ਜਦੋਂ ਉਨ•ਾਂ ਰੋਪੜ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਤਾਂ ਉਹ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੋਣ ਵਾਲੇ ਪਹਿਲੇ ਮਹਿਲਾ ਅਫਸਰ ਬਣੇ। ਉਸ ਵੇਲੇ ਉਨ•ਾਂ ਸਾਖਰਤਾ ਮੁਹਿੰਮ ਵਿੱਚ ਪ੍ਰਭਾਵਸ਼ਾਲੀ ਰੋਲ ਨਿਭਾਉਂਦਿਆਂ ਰੋਪੜ ਜ਼ਿਲੇ ਨੂੰ ਦੇਸ਼ ਭਰ ਵਿੱਚ ਬਿਹਤਰ ਪ੍ਰਦਰਸ਼ਨ ਲਈ ‘ਕੌਮੀ ਸਾਖਰਤਾ ਐਵਾਰਡ’ ਦਿਵਾਇਆ।
ਵਿਨੀ ਮਹਾਜਨ ਨੂੰ ਬਹੁਤ ਸਾਰੇ ਅਕਾਦਮਿਕ ਐਵਾਰਡ ਮਿਲੇ ਜਿਨ•ਾਂ ਵਿੱਚ ਕੌਮੀ ਹੁਨਰ ਖੋਜ ਸਕਾਲਰਸ਼ਿਪ ਸ਼ਾਮਲ ਹੈ। ਉਹ 2000-01 ਵਿੱਚ ਅਮਰੀਕਨ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ. ਦੀ ਹਿਊਬਰਟ ਹੰਫਰੀ ਫੈਲੋ ਰਹੇ। ਉਹ ਦੇਸ਼ ਦੀ ਇਕਲੌਤੀ ਵਿਦਿਆਰਥੀ ਹੋ ਸਕਦੀ ਹੈ ਜਿਸ ਨੇ 1982 ਵਿੱਚ ਆਈ.ਆਈ.ਟੀ. ਅਤੇ ਏਮਜ਼ ਦਿੱਲੀ ਦੋਵਾਂ ਵਿਖੇ ਦਾਖਲਾ ਲਿਆ ਸੀ ਜਦੋਂ ਉਨ•ਾਂ ਮਾਡਰਨ ਸਕੂਲ ਨਵੀਂ ਦਿੱਲੀ ਤੋਂ ਬਾਰ•ਵੀਂ ਪਾਸ ਕੀਤੀ ਸੀ।
ਉਨ•ਾਂ ਦੇ ਪਿਤਾ ਸ੍ਰੀ ਬੀ.ਬੀ.ਮਹਾਜਨ ਜੋ ਪੰਜਾਬ ਕਾਡਰ ਦੇ ਆਈ.ਏ.ਐਸ. ਅਫਸਰ ਸਨ, 1957 ਬੈਚ ਦੇ ਟਾਪਰ ਸਨ। ਸ੍ਰੀ ਮਹਾਜਨ ਇਕ ਇਮਾਨਦਾਰ ਅਫਸਰ ਵਜੋਂ ਜਾਣੇ ਜਾਂਦੇ ਸਨ ਜਿਨ•ਾਂ ਨੇ ਭਾਰਤ ਸਰਕਾਰ ਵਿੱਚ ਸਕੱਤਰ ਖੁਰਾਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਪੰਜਾਬ ਵਿੱਚ ਵਿੱਤ ਕਮਿਸ਼ਨਰ ਮਾਲ ਸਣੇ ਕਈ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *