9.8 C
New York
Monday, January 30, 2023

Buy now

spot_img

ਵਿਜੀਲੈਂਸ ਵਲੋਂ ਤਿੰਨ ਪੁਲਿਸ ਮੁਲਾਜਮਾਂ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ ; 2 ਮੁਲਾਜਮਾਂ ਨੂੰ ਕੀਤਾ 10,000 ਦੀ ਰਿਸ਼ਵਤ ਲੈਂਦਿਆਂ ਕਾਬੂ

ਵਿਜੀਲੈਂਸ ਬਿਊਰੋ ਪੰਜਾਬ

ਚੰਡੀਗੜ, 3 ਫਰਵਰੀ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ) ਅਤੇ ਇਕ ਸੀਨੀਅਰ ਕਾਂਸਟੇਬਲ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਚੌਕੀ ਫੇਜ -8, ਮੁਹਾਲੀ ਵਿਖੇ ਤਾਇਨਾਤ ਕਿ੍ਰਸ਼ਨ ਕੁਮਾਰ, ਏ.ਐਸ.ਆਈ. (ਨੰਬਰ 1005/ ਮੁਹਾਲੀ) ਅਤੇ ਸੀਨੀਅਰ ਕਾਂਸਟੇਬਲ ਅਜੇ ਗਿੱਲ (ਨੰਬਰ 982/ ਮੁਹਾਲੀ) ਨੂੰ ਵਿਜੀਲੈਂਸ ਟੀਮ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕੀਤਾ। ਇਹ ਗਿ੍ਰਫਤਾਰੀ ਸ਼ਿਕਾਇਤਕਰਤਾ ਕਰਨ ਸਿੰਘ ਵਾਸੀ ਪਿੰਡ ਨਾਹਲਾਂ, ਜਿਲਾ ਕਾਂਗੜਾ ,ਹਿਮਾਚਲ ਪ੍ਰਦੇਸ, ਜੋ ਕਿ ਮੌਜੂਦਾ ਸਮੇਂ ਮੁਹਾਲੀ ਵਿਖੇ ਰਹਿ ਰਿਹਾ ਹੈ, ਦੀ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਗਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਊਰੋ ਤੱਕ ਪਹੁੰਚ ਕੀਤੀ ਅਤੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜਮ ਉਸਦਾ ਲੈਪਟਾਪ, ਪਿ੍ਰੰਟਰ ਅਤੇ ਹੋਰ ਕੀਮਤੀ ਚੀਜਾਂ ਵਾਪਸ ਕਰਨ ਬਦਲੇ ਵਿੱਚ 25,000 ਰੁਪਏ ਦੀ ਰਿਸ਼ਵਤ ਰੁਪਏ ਦੀ ਮੰਗ ਕਰ ਰਹੇ ਸਨ।ਇਹ ਚੀਜ਼ਾਂ ਉਹ ਇੰਡਸਟ੍ਰੀਅਲ ਏਰੀਆ, ਫੇਜ 8 ਮੋਹਾਲੀ ਵਿਖੇ ਸਥਿਤ ਉਸਦੀ ਸਾਈਰਾਮ ਲੋਨ ਫਰਮ ਤੋਂ ਚੁੱਕ ਕੇ ਲੈ ਗਏ ਸਨ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਜਦੋਂ ਉਹ ਪੁਲਿਸ ਚੌਕੀ ਪਹੁੰਚਿਆ ਤਾਂ ਅਜੈ ਗਿੱਲ ਨੇ ਕਿਹਾ, “ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਚੀਜਾਂ ਵਾਪਸ ਕੀਤੀਆਂ ਜਾਣ ਤਾਂ ਤੁਹਾਨੂੰ 20,000 ਦੀ ਰਿਸ਼ਵਤ ਦੇਣੀ ਪਵੇਗੀ।” ਉਸ ਸਮੇਂ ਸ਼ਿਕਾਇਤਕਰਤਾ ਨੇ ਉਨਾਂ ਨੂੰ ਆਪਣੇ ਦੋਸਤ ਤੋਂ ਉਧਾਰ ਲੈ ਕੇ 8,000 ਰੁਪਏ ਦੀ ਰਿਸ਼ਵਤ ਦਿੱਤੀ ਸੀ।
ਇਸ ਉਪਰੰਤ ਕੁਝ ਦਿਨਾਂ ਬਾਅਦ ਸੀਨੀਅਰ ਸਿਪਾਹੀ ਅਜੇ ਗਿੱਲ ਇਕ ਹੋਰ ਕਰਮਚਾਰੀ ਨਾਲ ਦੁਬਾਰਾ ਉਸਦੇ ਦਫਤਰ ਆਇਆ ਅਤੇ ਉਸਨੂੰ ਰਿਸ਼ਵਤ ਦੀ ਬਕਾਇਆ ਰਕਮ ਦੇਣ ਦੀ ਧਮਕੀ ਦਿੱਤੀ। ਸੀਨੀਅਰ ਸਿਪਾਹੀ ਗਿੱਲ ਨੇ ਉਸਨੂੰ ਰਿਸ਼ਵਤ ਦੇਣ ਲਈ ਪੁਲਿਸ ਚੌਕੀ ਵਿਖੇ ਕਿ੍ਰਸ਼ਨ ਕੁਮਾਰ, ਏ.ਐਸ.ਆਈ. ਅਤੇ ਇੱਕ ਹੋਰ ਏ.ਐਸ.ਆਈ. ਅੱਗੇ ਪੇਸ਼ ਕੀਤਾ।
ਦੋਵਾਂ ਏ.ਐਸ.ਆਈਆਂ ਨੇ ਉਸ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ 25,000 ਰੁਪਏ ਦੀ ਰਿਸ਼ਵਤ ਦੇਣ ਲਈ ਕਿਹਾ। ਇਸ ਡਰ ਕਾਰਨ ਉਸਨੇ ਮੌਕੇ ‘ਤੇ ਹੀ ਉਨਾਂ ਨੂੰ 15,000 ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸਤ ਦੇ ਦਿੱਤੀ।
ਸ਼ਿਕਾਇਤਕਰਤਾ ਵਲੋਂ ਦਿੱਤੀ ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਦੀ ਇੱਕ ਟੀਮ ਨੇ ਦੋਸੀ ਏਐਸਆਈ ਕਿ੍ਰਸ਼ਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸਿਕਾਇਤਕਰਤਾ ਤੋਂ ਰਿਸ਼ਵਤ ਦੇ ਬਾਕੀ ਬਚਦੇ 10,000 ਰੁਪਏ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ।
ਉਨਾਂ ਦੱਸਿਆ ਕਿ ਭਿ੍ਰਸਟਾਚਾਰ ਰੋਕੂ ਕਾਨੂੰਨ ਤਹਿਤ ਦੋਸ਼ੀ ਕਿ੍ਰਸ਼ਨ ਕੁਮਾਰ, ਅਜੈ ਗਿੱਲ ਅਤੇ ਇੱਕ ਹੋਰ ਏਐਸਆਈ ਵਿਰੁੱਧ ਵਿਜੀਲੈਂਸ ਦੇ ਫਲਾਇੰਗ ਸਕੁਐਡ ਥਾਣਾ ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,687FollowersFollow
0SubscribersSubscribe
- Advertisement -spot_img

Latest Articles