Saturday , February 22 2020
Breaking News

ਵਿਜੀਲੈਂਸ ਨੇ ਰਿਸਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

ਵਿਜੀਲੈਂਸ ਨੇ ਰਿਸਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ

ਚੰਡੀਗੜ, 8 ਫਰਵਰੀ :

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ, ਥਾਣਾ ਐਂਟੀ ਪਾਵਰ ਥੈਪਟ, ਬਠਿੰਡਾ ਵਿਖੇ ਤਾਇਨਾਤ ਏ.ਐਸ.ਆਈ. ਹਾਕਮ ਸਿੰਘ ਨੂੰ 1500 ਰੁਪਏ ਦੀ ਰਿਸਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤ ਕਰਤਾ ਨਰਵਿੰਦਰ ਸਿੰਘ ਵਾਸੀ ਸੁੰਦਰ ਨਵਰ, ਫਰੀਦਕੋਟ ਦੀ ਸ਼ਿਕਾਇਤ ‘ਤੇ ਫੜਿਆ ਹੈ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਏ.ਐਸ.ਆਈ ਵੱਲੋਂ ਇਕ ਪੁਲਿਸ ਕੇਸ ਵਿਚ Àਸ ਦੀ ਮਦਦ ਕਰਨ ਬਦਲੇ 3000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਸੌਦਾ 2500 ਵਿਚ ਤੈਅ ਹੋਇਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਵਲੋਂ ਦੋਸ਼ੀ ਏ.ਐਸ.ਆਈ ਨੂੰ ਪਹਿਲਾਂ ਹੀ 1000 ਰੁਪਏ ਅਦਾ ਕੀਤੇ ਜਾ ਚੁੱਕੇ ਹਨ।

ਵਿਜੀਲੈਂਸ ਵੱਲੋਂ ਸਕਾਇਤ ਦੀ ਪੜਤਾਲ ਉਪਰੰਤ ਉਕਤ ਦੋਸੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 1500 ਰੁਪਏ ਦੀ ਰਿਸਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸੀ ਖਿਲਾਫ ਭ੍ਰਿਸਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

About admin

Check Also

गुरिन्दरपाल सिंह बिल्ला ने पंजाब राज्य पिछड़ी श्रेणियां आयोग के वाइस चेयरमैन का पद संभाला

गुरिन्दरपाल सिंह बिल्ला ने पंजाब राज्य पिछड़ी श्रेणियां आयोग के वाइस चेयरमैन का पद संभाला …

Leave a Reply

Your email address will not be published. Required fields are marked *