( ਲਾਲੜੂ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਹਰਜੀਤ ਸਿੰਘ ਦੀ ਰਿਪੋਰਟ)
ਸ੍ਰੀ ਸਤਿੰਦਰ ਸਿੰਘ ਪੀ ਪੀ ਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐੱਸ ਏ ਐੱਸ ਨਗਰ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕੀ ਮੁਹਾਲੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਅਵੈਧ ਹਥਿਆਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਹੋਈ ਜਦੋਂ ਡਾ ਰਵਜੋਤ ਕੌਰ ਗਰੇਵਾਲ ਆਈ ਪੀ ਐੱਸ ਕਪਤਾਨ ਪੁਲਿਸ ਦਿਹਾਤੀ ਗੁਰਬਖਸ਼ੀਸ਼ ਸਿੰਘ ਪੀ ਪੀ ਐੱਸ ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਥਾਣਾ ਅਫ਼ਸਰ ਲਾਲੜੂ ਦੀ ਨਿਗਰਾਨੀ ਅਧੀਨ ਲਾਲੜੂ ਪੁਲੀਸ ਪਾਰਟੀ ਵੱਲੋਂ ਮਿਤੀ 30/01/2021 ਨੂੰ ਵਕਤ ਤਕਰੀਬਨ 06,15 ਏ ਐਮ ਪਰ ਦਪਰ ਸਾਈਡ ਤੋ ਦੋ ਵਿਅਕਤੀਆ ਨੁੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਜਿਨ੍ਹਾਂ ਵਿਚੋਂ ਹਰਮਨਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ 626 ਨੰਬਰ ਵਾਰਡ ਨੰਬਰ 26 ਚੌਂਕ ਸ਼ੇਖ ਮੋਗਾ ਸਿਟੀ ਸਾਉਥ ਮੋਗਾ ਪਾਸੋ ਇਕ ਪਿਸਟਲ 32 ਬੋਰ ਸਮੇਤ 2 ਮੈਗਜੀਨ 2 ਜਿੰਦਾ ਕਾਰਤੁਸ ਬਰਾਮਦ ਕਿਤੇ ਗਏ ਅਰੁਨ ਸਾਰਵਾਨ ਉਰਫ਼ ਵਿਸ਼ੂ ਪੁੱਤਰ ਰਜੇਸ਼ ਕੁਮਾਰ ਵਾਸੀ ਮਕਾਨ ਨੰਬਰ 4 ਗਲੀ ਨੰਬਰ 1 ਵਾਰਡ ਨੰਬਰ 38 ਨੇੜੇ ਗੀਤਾ ਭਵਨ ਰਾਜੀਵ ਗਾਂਧੀ ਨਗਰ ਮੋਗਾ ਥਾਣਾ ਸਿਟੀ ਸਾਊਥ ਪਾਸੋਂ 1 ਪਿਸਟਲ 32 ਬੋਰ 3 ਮੈਗਜ਼ੀਨ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਜਿਨ੍ਹਾਂ ਖ਼ਿਲਾਫ਼ ਮੁਕੱਦਮਾ ਨੰ 22 ਮਿਤੀ 30/01/2021 ਅ/ਧ 25/54/59 ਆਰਮਜ਼ ਐਕਟ ਥਾਣਾ ਲਾਲੜੂ ਜ਼ਿਲ੍ਹਾ ਐਸ ਏ ਐਸ ਨਗਰ ਦਰਜ ਕਰ ਦਿੱਤਾ ਗਿਆ ਸੀ ਬੰਦ ਜੁਡੀਸ਼ੀਅਲ ਕਰਵਾਇਆ ਗਿਆ ਸੀ ਜਿਨ੍ਹਾਂ ਦੀ ਪੁੱਛ ਗਿੱਛ ਅਤੇ ਮੁਕੱਦਮੇ ਦੀ ਡੂੰਘਾਈ ਨਾਲ ਤਫਸ਼ੀਸ਼ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਸੀ ਉਪਰੋਤਕ ਦੋਨੋਂ ਦੋਸ਼ੀਆਂ ਨੂੰ ਇਹ ਹਥਿਆਰ ਅਮਨ ਉਰਫ਼ ਗੱਪੂ ਵਾਸੀ ਅੰਬਾਲਾ ਨੇ ਦਿੱਤੀ ਸੀ ਜਿਸ ਦੀ ਭਾਲ ਕਰਨ ਤੇ ਇਹ ਪਤਾ ਲੱਗਾ ਕਿ ਅਮਨ ਉਰਫ਼ ਗੱਪੂ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 685 ਰਾਮ ਕ੍ਰਿਸ਼ਨ ਕਲੋਨੀ ਅੰਬਾਲਾ ਕੈਂਟ ਦਾ ਰਹਿਣ ਵਾਲਾ ਹੈ ਅੰਬਾਲਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਨਾਜਾਇਜ਼ ਹਥਿਆਰ ਵੇਚਣ ਦਾ ਕੰਮ ਕਰਦਾ ਹੈ ਪੰਜਾਬ ਅਤੇ ਹਰਿਆਣਾ ਦੇ ਗੈਂਗਸਟਰਾਂ ਨੂੰ ਵੀ ਨਾਜਾਇਜ਼ ਹਥਿਆਰ ਮੁਹੱਈਆ ਕਰਵਾਉਂਦਾ ਹੈ ਅੱਜ ਕੱਲ੍ਹ ਕਿਸੇ ਕੇਸ ਦੇ ਸੰਬੰਧ ਵਿਚ ਅੰਬਾਲਾ ਦੀ ਜੇਲ੍ਹ ਵਿੱਚ ਬੰਦ ਹੈ ਜਿਸ ਨੂੰ ਮਿਤੀ 26/02/2021 ਨੂੰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਮੁਕੱਦਮੇ ਵਿੱਚ ਗ੍ਰਿਫ਼ਤਾਰ ਕਰ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਿਸ ਨੇ ਦੌਰਾਨੇ ਪੁਲਿਸ ਰਿਮਾਂਡ ਉਸ ਵੱਲੋਂ ਲੁਕਾ ਛਿਪਾ ਕੇ ਰੱਖੇ ਇਕ 32 ਬੋਰ ਪਿਸਟਲ ਅਤੇ 1 ਜ਼ਿੰਦਾ ਕਾਰਤੂਸ ਨੂੰ ਆਪਣੀ ਨਿਸ਼ਾਨਦੇਹੀ ਦੇ ਤੌਰ ਤੇ ਥਾਣਾ ਲਾਲੜੂ ਪੁਲਿਸ ਨੂੰ ਬਰਾਮਦ ਕਰਵਾਇਆ ਇਸ ਪ੍ਰਕਾਰ ਥਾਣਾ ਲਾਲਡ਼ੂ ਪੁਲਿਸ ਵੱਲੋਂ ਮੁਕੱਦਮੇ ਵਿਚ ਇਕ ਹੋਰ ਭਾਰੀ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ