-0.4 C
New York
Wednesday, January 19, 2022

Buy now

spot_img

ਲਾਲੜੂ ਪੁਲੀਸ ਪਾਰਟੀ ਵੱਲੋਂ ਇੱਕ ਵਿਅਕਤੀ ਤੋਂ 1 ਦੇਸੀ ਪਿਸਟਲ 32 ਬੋਰ ਜਿਸ ਵਿਚ 2 ਜਿੰਦਾਂ ਕਾਰਤੂਸ ਲੋਡ ਸਨ ਬਰਾਮਦ ਹੋਏ

( ਲਾਲੜੂ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਹਰਜੀਤ ਸਿੰਘ ਦੀ ਰਿਪੋਰਟ)

ਸ੍ਰੀ ਸਤਿੰਦਰ ਸਿੰਘ ਪੀ ਪੀ ਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐੱਸ ਏ ਐੱਸ ਨਗਰ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕੀ ਮੁਹਾਲੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਅਵੈਧ ਹਥਿਆਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਹੋਈ ਜਦੋਂ ਡਾ ਰਵਜੋਤ ਕੌਰ ਗਰੇਵਾਲ ਆਈ ਪੀ ਐੱਸ ਕਪਤਾਨ ਪੁਲਿਸ ਦਿਹਾਤੀ ਗੁਰਬਖਸ਼ੀਸ਼ ਸਿੰਘ ਪੀ ਪੀ ਐੱਸ ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਥਾਣਾ ਅਫ਼ਸਰ ਲਾਲੜੂ ਦੀ ਨਿਗਰਾਨੀ ਅਧੀਨ ਲਾਲੜੂ ਪੁਲੀਸ ਪਾਰਟੀ ਵੱਲੋਂ ਲਾਲੜੂ ਪੁਲਿਸ ਸਰਕਾਰੀ ਸਕੂਲ ਵਿਖੇ ਸਲਿੱਪ ਰੋਡ ਤੇ ਮੋਜੂਦ ਸੀ ਤੇ ਇੱਕ ਵਿਅਕਤੀ ਆਈ ਟੀ ਆਈ ਵੱਲ ਨੂੰ ਆ ਰਿਹਾ ਸੀ ਜੋ ਕਿ ਸਾਹਮਣੇ ਪੁਲਿਸ ਪਾਰਟੀ ਨੂੰ ਵੇਖ ਘਬਰਾ ਕੇ ਪਿੱਛੇ ਮੁਡ਼ਨ ਲੱਗਾ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਕਾਬੂ ਕਿਤੇ ਵਿਅਕਤੀ ਨੇ ਪੁਛ ਗਿਛ ਦੋਰਾਨ ਜਿਸ ਨੇ ਆਪਣਾ ਨਾਮ ਕਰਨ ਵਿਜੈ ਕੂੰਡੂ ਪੁੱਤਰ ਰਮੇਸ਼ ਕੂੰਡੂ ਦੱਸਿਆ ਵਾਸੀ ਮਕਾਨ ਨੰਬਰ 754/34 ਗਲੀ ਨੰਬਰ 6 ਸ਼ੀਤਲ ਨਗਰ ਰੌਹਤਕ ਹਰਿਆਣਾ ਹਾਲ ਵਾਸੀ ਮਕਾਨ ਨੰਬਰ 700 ਸੈਕਟਰ 20 ਏ ਚੰਡੀਗੜ ਦੱਸਿਆ ਇਸ ਦੇ ਡੱਬ ਵਿੱਚੋਂ 1 ਦੇਸੀ ਪਿਸਟਲ 32 ਬੋਰ ਜਿਸ ਵਿਚ 2 ਜਿੰਦਾਂ ਕਾਰਤੂਸ ਲੋਡ ਸਨ ਬਰਾਮਦ ਹੋਏ ਜਿਸ ਵਿੱਚ ਮੁਕਦਮਾ ਨੰਬਰ 35 ਮਿਤੀ 26/02/2021 ਅ/ਧ 25/54/59 ਆਰਮਸ ਐਕਟ ਥਾਣਾ ਲਾਲਡੂ ਐਸ ਏ ਐਸ ਨਗਰ ਜਿਲਾ ਮੌਹਾਲੀ ਨੇ ਮੁਕਦਮਾ ਦਰਜ ਕਰ ਲਿਆ ਕਾਬੂ ਵਿਅਕਤੀ ਨੂੰ ਮਿਤੀ 27/02/2021 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਿਸ ਡੀ ਪੁੱਛਗਿੱਛ ਵਿਚ ਦੋਸ਼ੀ ਨੇ ਦੱਸਿਆ ਕਿ ਉਹ ਇਹ ਦੇਸੀ ਹਥਿਆਰ ਦਿੱਲੀ ਕਿਸੇ ਵਿਅਕਤੀ ਕੋਲੋਂ ਖਰੀਦ ਕੇ ਲੈ ਕੇ ਆਉਣ ਗਲ ਸਵੀਕਾਰ ਕੀਤੀ ਹੈ ਦੋਸ਼ੀ ਇਸ ਅਸਲੇ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਬਣਾਉਣਾ ਚਾਹੁੰਦਾ ਸੀ ਅਤੇ ਕਿਸੇ ਵੱਡੀ ਘਟਨਾ ਨੂੰ ਵੀ ਅੰਜਾਮ ਦੇ ਸਕਦਾ ਸੀ ਇਸ ਤੋਂ ਪਹਿਲਾਂ ਹੀ ਪੁਲੀਸ ਨੇ ਇਸ ਨੂੰ ਕਾਬੂ ਕਰ ਲਿਆ ਦੋਸ਼ੀ ਅੱਜ ਕੱਲ੍ਹ ਕਿਸ਼ਨਗਡ਼੍ਹ ਵਿਖੇ ਮੈਡੀਕਲ ਤੇ ਸ਼ਾਪ ਤੇ ਕੰਮ ਕਰ ਰਿਹਾ ਸੀ ਜੋ ਕਿ ਬੀ ਫਾਰਮੇਸੀ ਪਾਸ ਹੈ ਦੋਸ਼ੀ ਪਾਸੋਂ ਮੁਕੱਦਮੇ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਤਫਤੀਸ਼ ਅਜੇ ਜਾਰੀ ਹੈ

Related Articles

LEAVE A REPLY

Please enter your comment!
Please enter your name here

Stay Connected

0FansLike
3,121FollowersFollow
0SubscribersSubscribe
- Advertisement -spot_img

Latest Articles