20 C
New York
Tuesday, May 30, 2023

Buy now

spot_img

ਲਾਲੜੂ ਪੁਲਸ ਵੱਲੋਂ ਨਸ਼ੀਲੀਆਂ ਦਵਾਈਆਂ ਸਮੇਤ ਇੱਕ ਗ੍ਰਿਫ਼ਤਾਰ

(ਲਾਲੜੂ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਹਰਜੀਤ ਸਿੰਘ ਦੀ ਰਿਪੋਰਟ) ਸਤਿੰਦਰ ਸਿੰਘ ਪੀ ਪੀ ਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ ਏ ਐਸ ਨਗਰ ਮੁਹਾਲੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕੀ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਨਸ਼ਾ ਤਸਕਰੀ ਦੀ ਰੋਕਥਾਮ ਸਬੰਧੀ ਦਿੱਤੀਆਂ ਹਦਾਇਤਾਂ ਅਨੁਸਾਰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਡਾ ਰਵਜੋਤ ਕੌਰ ਗਰੇਵਾਲ ਆਈ ਪੀ ਐਸ ਕਪਤਾਨ ਪੁਲਿਸ ਦਿਹਾਤੀ ਸ੍ਰੀ ਗੁਰਬਖਸ਼ੀਸ਼ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਸਰਕਲ ਡੇਰਾਬੱਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਥਾਣਾ ਅਫਸਰ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 24/02/2021 ਨੂੰ ਦੌਰਾਨੇ ਗਸ਼ਤ ਸਟੇਡੀਅਮ ਨੇੜੇ ਲਾਲੜੂ ਸਲਿੱਪ ਰੋਡ ਤੇ ਲਾਲੜੂ ਪੁੱਜੇ ਤਾਂ ਇਕ ਮੋਨਾ ਨੌਜਵਾਨ ਵਜ਼ਨਦਾਰ ਬੈਗ ਪਾ ਕੇ ਰੋਡ ਦੀ ਸਾਈਡ ਤੇ ਖੜ੍ਹਾ ਸੀ ਜਿਸ ਨੂੰ ਸ਼ੱਕ ਦੀ ਬਿਨਾਂ ਤੇ ਪੁਲਿਸ ਪਾਰਟੀ ਨੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਮਨਦੀਪ ਸਿੰਘ ਅਤੇ ਪੁੱਤਰ ਬੂਗਰ ਸਿੰਘ ਦੱਸਿਆ ਵਾਸੀ ਪਿੰਡ ਗਹਿਲ ਥਾਣਾ ਟਲੇਵਾਲ ਜਿਲਾ ਬਰਨਾਲਾ ਦੱਸਿਆ ਜਿਸ ਦੇ ਕਬਜ਼ੇ ਵਾਲੇ ਬੈਗ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਸੀ ਤਲਾਸ਼ੀ ਲਈ ਮੌਕੇ ਪਰ ਪੀ ਪੀ ਐੱਸ ਰੁਪਿੰਦਰਜੀਤ ਸਿੰਘ PBI/NDPS ਜ਼ਿਲ੍ਹਾ ਐਸ ਏ ਐਸ ਨਗਰ ਨੂੰ ਬੁਲਾਇਆ ਗਿਆ ਉਕਤ ਵਿਅਕਤੀ ਕੋਲੋਂ ਤਲਾਸ਼ੀ ਲੈਣ ਤੇ ਟਰਾਮਾਡੋਲ ਦੀਆ 4500 ਗੋਲੀਆ ਬਰਾਮਦ ਹੋਈਆਂ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰਬਰ 33 ਮਿਤੀ 24/02/2021 ਨੂੰ ਧਾਰਾ 22/61/85 ਐਨ ਡੀ ਪੀ ਐਸ ਤਹਿਤ ਥਾਣਾ ਲਾਲੜੂ ਵਿਖੇ ਮੁਕੱਦਮਾ ਦਰਜ ਕਰ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਨੂੰ ਮਿਤੀ 25/02/2021 ਮਾਣਯੋਗ ਅਦਾਲਤ ਜੇ ਐਮ ਆਈ ਸੀ ਸ੍ਰੀ ਜਗਮੀਤ ਸਿੰਘ ਜੀ ਦੀ ਅਦਾਲਤ ਵਿਚ ਪੇਸ਼ ਕਰ ਕੇ ਉਕਤ ਵਿਅਕਤੀ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਿਤਾ ਗਿਆ ਉਕਤ ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਇਹ ਨਸ਼ੀਲੀ ਗੋਲੀਆਂ ਸਹਾਰਨਪੁਰ ਤੋਂ ਲਿਆ ਕੇ ਵੇਚਣਾ ਚਾਹੁੰਦਾ ਸੀ ਰਮਨਦੀਪ ਜ਼ੋਮੈਟੋ ਨਾਂ ਦੀ ਕੰਪਨੀ ਵਿਚ ਕੰਮ ਕਰਦਾ ਸੀ ਮੋਹਾਲੀ ਅਤੇ ਬਰਨਾਲਾ ਵਿੱਚ ਘੁੰਮ ਫਿਰ ਕੇ ਇਹ ਗੋਲੀਆਂ ਵੇਚਣਾ ਚਾਹੁੰਦਾ ਸੀ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ

Related Articles

LEAVE A REPLY

Please enter your comment!
Please enter your name here

Stay Connected

0FansLike
3,791FollowersFollow
0SubscribersSubscribe
- Advertisement -spot_img

Latest Articles