Breaking News

ਰਜ਼ੀਆ ਸੁਲਤਾਨਾ ਦੀ ਰਹਿਨੁਮਾਈ ‘ਚ ਵਾਰਡ ਨੰਬਰ ੨੯ ‘ਚ ਤਰੱਕੀਯਾਫਤਾ ਕੰਮ ਸ਼ੁਰੂ ਕਰਵਾਏ

ਰਜ਼ੀਆ ਸੁਲਤਾਨਾ ਦੀ ਰਹਿਨੁਮਾਈ ‘ਚ ਵਾਰਡ ਨੰਬਰ ੨੯ ‘ਚ ਤਰੱਕੀਯਾਫਤਾ ਕੰਮ ਸ਼ੁਰੂ ਕਰਵਾਏ
ਮਾਲੇਰਕੋਟਲਾ, ੦੫ ਜੂਨ (ਸ਼ਾਹਿਦ ਜ਼ੁਬੈਰੀ) ਕਰੋਨਾ ਵਾਇਰਸ ਦੇ ਮੱਦੇਨਜ਼ਰ ਆਈ ਖੜੌਤ ਤੋਂ ਬਾਅਦ ਹੁਣ ਹੋਲੀ ਹੋਲੀ ਇੱਕ ਵਾਰ ਫਿਰ ਤੋਂ ਆਮ ਜ਼ਿੰਦਗੀ ਪਟੜੀ ‘ਤੇ ਆਉਂਦੀ ਨਜ਼ਰ ਆ ਰਹੀ ਹੈ।ਜਿਸ ਦੇ ਮੱਦੇਨਜ਼ਰ ਅੱਜ ਵਾਰਡ ਨੰਬਰ ੨੯ ਦੇ ਕੌਂਸਲਰ ਮੁਹੰਮਦ ਅਸ਼ਰਫ ਅਬਦੁੱਲਾ ਵੱਲੋਂ ਆਪਣੇ ਵਾਰਡ ‘ਚ ਅਧੂਰੇ ਪਏ ਗਲੀਆਂ ਨਾਲੀਆਂ ਦਾ ਕੰਮਾਂ ਨੂੰ ਬਾਕਾਇਦਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਰਹਿਨੁਮਾਈ ‘ਚ ਸ਼ੁਰੂ ਕਰਵਾ ਦਿੱਤਾ ਹੈ।ਇਸ ਮੌਕੇ ਉਨਾਂ ਦੱਸਿਆ ਕਿ ਮੈਡਮ ਰਜ਼ੀਆ ਨੇ ਪੂਰੇ ਸ਼ਹਿਰ ਦੇ ਤਰੱਕੀ ਯਾਫਤਾ ਅਧੂਰੇ ਪਏ ਕੰਮਾਂ ਨੂੰ ਮੁਕੰਮਲ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਪਰ ਲਾਕ ਡਾਊਨ ਕਾਰਨ ਉਕਤ ਕੰਮ ਇੱਕ ਵਾਰ ਰੁਕ ਗਏ ਸਨ ਅਤੇ ਹੁਣ ਲਾਕਡਾਊਨ ਖਤਮ ਹੋਣ ਉਪਰੰਤ ਫਿਰ ਤੋਂ ਇਨਾਂ ਕੰਮਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਉਨਾਂ ਦੇ ਵਾਰਡ ‘ਚ ਵੈਸੇ ਤਾਂ ਸਾਰੀਆਂ ਗਲੀਆਂ ਦੇ ਫਰਸ਼ ਅਤੇ ਨਾਲੀਆਂ ਆਦਿ ਦਾ ਕੰਮ ਨੇਪਰੇ ਚੜਿਆ ਹੋਇਆ ਹੈ ਅਤੇ ਥੋੜਾ ਬਹੁਤ ਜੋ ਕੰਮ ਅਧੂਰਾ ਹੈ ਉਹ ਵੀ ਜਲਦ ਹੀ ਪੂਰਾ ਕਰਵਾ ਦਿੱਤਾ ਜਾਵੇਗਾ ਅਤੇ ਅੱਜ ਨਿਆਜ਼ ਬਸਤੀ ‘ਚ ਗਲੀ ਦੇ ਫਰਸ਼ ਦਾ ਕੰਮ ਆਰੰਭਿਆ ਗਿਆ ਹੈ।ਇਸ ਮੋਕੇ ਉਨਾਂ ਨਾਲ ਮੁਹੰਮਦ ਯਾਮੀਨ, ਅਬਦੁਲ ਸ਼ਕੂਰ, ਮਿੱਤਾ, ਮੁਹੰਮਦ ਨਜ਼ੀਰ, ਯਾਸੀਨ ਮਿਸਤਰੀ ਅਤੇ ਸ਼ਹਿਬਾਜ਼ ਵੀ ਮੌਜੂਦ ਸਨ।

About admin

Check Also

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਬੇਨਤੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਡਾ. ਹਮਦਰਦ ਨੂੰ ਜੰਗ-ਏ-ਆਜ਼ਾਦੀ ਯਾਦਗਾਰੀ ਫਾਊਂਡੇਸ਼ਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ …

Leave a Reply

Your email address will not be published. Required fields are marked *