Subscribe Now

* You will receive the latest news and updates on your favorite celebrities!

Trending News

Blog Post

ਰੋਜ਼ਗਾਰ ਉੱਤਪਤੀ ਮੰਤਰੀ ਚੰਨੀ ਵੱਲੋਂ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ
Lifestyle, News

ਰੋਜ਼ਗਾਰ ਉੱਤਪਤੀ ਮੰਤਰੀ ਚੰਨੀ ਵੱਲੋਂ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ 

ਰੋਜ਼ਗਾਰ ਉੱਤਪਤੀ ਮੰਤਰੀ ਚੰਨੀ ਵੱਲੋਂ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ
ਉਦਯੋਗਾਂ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਯੋਗ ਉਮੀਦਵਾਰਾਂ ਦੀ ਚੋਣ ਲਈ ਮੰਚ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਸਰਕਾਰ ਦਾ ਧੰਨਵਾਦ
ਚੰਡੀਗੜ, 20 ਦਸੰਬਰ:
ਦਸੰਬਰ, 2020 ਵਿੱਚ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਆਨਲਾਈਨ ਮਿਲਣੀ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਰੋਜ਼ਗਾਰ ਉੱਤਪਤੀ ਅਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਐਮ.ਐਨ.ਸੀਜ਼ ਵਿੱਚ ਵਿਦਿਆਰਥੀਆਂ ਦੀ ਸਫ਼ਲ ਚੋਣ ਲਈ ਉਨਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀਆਂ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਨ ਅਤੇ ਪੰਜਾਬ ਦੇ ਹੋਰਨਾਂ ਨੌਜਵਾਨਾਂ ਲਈ ਰੋਲ ਮਾਡਲ ਬਣਨ।ਇਸ ਨੌਕਰੀ ਮੇਲੇ ਦੌਰਾਨ ਚੁਣੇ ਗਏ ਵਿਦਿਆਥੀਆਂ ਨੇ ਸਮਾਗਮ ਵਿੱਚ ਆਨਲਾਈਨ ਭਾਗ ਲਿਆ ਜ਼ਿਨਾਂ ਨੇ ਨੌਜਵਾਨਾਂ ਵਾਸਤੇ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਆਨਲਾਈਨ ਢੰਗ ਨਾਲ ਨੌਕਰੀ ਮੇਲਾ ਆਯੋਜਿਤ ਕਰਨ ਵਾਸਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਆਪਣੀ ਖੁਸ਼ੀ ਜ਼ਾਹਰ ਕੀਤੀ।
ਚੋਟੀ ਦੀਆਂ ਬਹੁ ਕੌਮੀ ਕੰਪਨੀਆਂ (ਐਮ.ਐਨ.ਸੀਜ਼) ਜਿਨਾਂ ਵਿੱਚ ਮਾਈਕ੍ਰੋਸਾਫ਼ਟ, ਐਚ.ਸੀ.ਐਲ. ਅਤੇ ਬਾਇਜੂਜ਼ ਆਦਿ ਸ਼ਾਮਲ ਹਨ, ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕੋਵਿਡ-19 ਦੇ ਚੱਲਦਿਆਂ ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਵੱਲੋਂ ਆਨਲਾਈਨ ਕਰਵਾਏ ਗਏ ਨੌਕਰੀ ਮੇਲੇ ਦੌਰਾਨ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਇਨਾਂ ਬਹੁ ਕੌਮੀ ਕੰਪਨੀਆਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਸ ਨੌਕਰੀ ਮੇਲੇ ਵਿੱਚ 3.5 ਲੱਖ ਰੁਪਏ ਸਲਾਨਾ ਤੋਂ 12 ਲੱਖ ਰੁਪਏ ਸਲਾਨਾ ਦੇ ਸੈਲਰੀ ਪੈਕੇਜ਼ ਲਈ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।
ਮੰਤਰੀ ਨੇ ਸਾਰੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਭਵਿੱਖ ਵਿੱਚ ਆਪੋ-ਆਪਣੀ ਕੰਪਨੀ ਵਿੱਚ ਖਾਲੀ ਪਈਆਂ ਆਸਾਮੀਆਂ ’ਤੇ ਭਰਤੀ ਸਬੰਧੀ ਮੁਕੰਮਲ ਜਾਣਕਾਰੀ ਘਰ ਘਰ ਰੋਜ਼ਗਾਰ ਵੈੱਬ ਪੋਰਟਲ ’ਤੇ ਸਾਂਝੀ ਕਰਨ ਲਈ ਵੀ ਕਿਹਾ ਜਿਸ ਲਈ ਪੰਜਾਬ ਸਰਕਾਰ ਵਲੋਂ ਭਰਵਾਂ ਸਹਿਯੋਗ ਦਿੱਤਾ ਜਾਵੇਗਾ।
ਆਨਲਾਈਨ ਸੈਸ਼ਨ ਵਿਚ ਭਾਗ ਲੈਣ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਵਿੱਚ ਮਾਈਕਰੋਸਾਫਟ ਕੰਪਨੀ ਦੀ ਯੂਨੀਵਰਸਿਟੀ ਰਿਕਰੂਟਮੈਂਟ ਲੀਡਰ ਸ਼੍ਰੀਮਤੀ ਸੋਨੀਆ ਸਹਿਗਲ , ਐਚ.ਸੀ.ਐਲ. ਕੰਪਨੀ ਦੇ ਕੈਂਪਸ ਰਿਲੇਸ਼ਨਜ਼ ਦੇ ਮੁਖੀ ਸ੍ਰੀ ਅਸ਼ੀਸ ਭੱਲਾ, ਅਤੇ ਬਾਇਜੂਜ਼ ਦੇ ਰਿਕਰੂਟਮੈਂਟ ਮੈਨੇਜਰ ਸ੍ਰੀ ਸਚਿਨ ਗਿਰਧਰ ਸ਼ਾਮਲ ਸਨ। ਚੋਟੀ ਦੀਆਂ ਬਹੁ-ਕੌਮੀ ਕੰਪਨੀਆਂ ਦੇ ਨੇਤਾਵਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕੋਵਿਡ -19 ਮਹਾਂਮਾਰੀ ਦੌਰਾਨ ਪੰਜਾਬ ਦੇ ਨੌਜਵਾਨਾਂ ਦੀ ਭਰਤੀ ਲਈ ਅਜਿਹੇ ਸਮਾਗਮ ਕਰਵਾ ਕੇ ਉਨਾਂ ਨੂੰ ਢੁੱਕਵਾਂ ਮੰਚ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
         ਰੋਜ਼ਗ਼ਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ ਤੇ ਪੀ.ਜੀ.ਆਰ.ਕੇ.ਏ.ਐਮ ਦੇ ਮੈਨੇਜਿੰਗ ਡਾਇਰੈਕਟਰ ਸ. ਹਰਪ੍ਰੀਤ ਸਿੰਘ ਸੂਦਨ (ਆਈ.ਏ.ਐੱਸ) ਨੇ ਇਸ ਸਮਾਰੋਹ ਵਿਚ ਭਾਗ ਲੈਂਦਿਆਂ ਕਿਹਾ ਕਿ ਕੰਪਨੀਆਂ ਅਤੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਭੇਜੇ ਗਏ ਹਨ। ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਨੇ ਧੰਨਵਾਦ ਕੀਤਾ।
————-
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ
ਰਾਣਾ ਸੋਢੀ ਵੱਲੋਂ ਕੋਲੋਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗ਼ਾ ਜਿੱਤਣ ਲਈ ਮੁੱਕੇਬਾਜ਼ ਸਿਮਰਨਜੀਤ ਕੌਰ ਦੀ ਸ਼ਲਾਘਾ
ਕਿਹਾ, ਉਲੰਪਿਕ ਕੁਆਲੀਫ਼ਾਇਰ ਸਿਮਰਨਜੀਤ ਕੌਰ ਤੋਂ ਪੰਜਾਬ ਨੂੰ ‘ਟੋਕੀਓ ਗੋਲਡ’ ਦੀ ਉਮੀਦ
ਚੰਡੀਗੜ, 20 ਦਸੰਬਰ:
ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਰਮਨੀ ਵਿਖੇ ਕੋਲੋਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਸੋਨ ਤਮਗ਼ਾ ਜਿੱਤਣ ਵਾਲੀ ਪੰਜਾਬ ਦੀ ਮਹਿਲਾ ਮੁੱਕੇਬਾਜ਼ ਅਤੇ ਉਲੰਪਿਕ ਕੁਆਲੀਫ਼ਾਇਰ ਸਿਮਰਨਜੀਤ ਕੌਰ ਬਾਠ ਨੂੰ ਉਸ ਦੀ ਮਾਣਮੱਤੀ ਸਫ਼ਲਤਾ ਲਈ ਵਧਾਈ ਦਿੱਤੀ ਹੈ। ਰਾਣਾ ਸੋਢੀ ਨੇ ਕਿਹਾ ਕਿ 25 ਸਾਲਾ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਜਿਵੇਂ ਆਪਣੀ ਜਰਮਨ ਵਿਰੋਧੀ ਮੁੱਕੇਬਾਜ਼ ਨੂੰ ਫ਼ਾਈਨਲ ਵਿਚ ਚਿੱਤ ਕਰਨ ਕਲੀਨ ਮੁੱਕਿਆਂ ਨਾਲ ਤੇਜ਼ ਫੁਟਵਰਕ ਕੀਤਾ, ਉਸ ਤੋਂ ਪੂਰੀ ਉਮੀਦ ਹੈ ਕਿ ਉਹ ਨਿਸ਼ਚਿਤ ਤੌਰ ’ਤੇ ਟੋਕਿਓ ਓਲੰਪਿਕ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰੇਗੀ।
ਇੱਥੇ ਜਾਰੀ ਬਿਆਨ ਵਿੱਚ ਖੇਡ ਮੰਤਰੀ ਨੇ ਕਿਹਾ ਕਿ ਭਾਰਤ ਦੀ ਏ.ਆਈ.ਬੀ.ਏ. ਮਹਿਲਾ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਸਿਮਰਨਜੀਤ ਕੌਰ ਨੇ ਸੈਮੀਫ਼ਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 60 ਕਿਲੋ ਭਾਰ ਵਰਗ ਦੀ ਖ਼ਿਤਾਬੀ ਜੰਗ ਵਿੱਚ ਮਾਇਆ ਕਲੈਨਹੰਸ ਨੂੰ ਹਰਾ ਕੇ ਮੁਕਾਬਲਾ ਜਿੱਤਿਆ।
ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਸੂਬੇ ਦੀ ਇਸ ਪਲੇਠੀ ਮਹਿਲਾ ਮੁੱਕੇਬਾਜ਼ ਦੀਆਂ ਉਲੰਪਿਕ ਦੀਆਂ ਤਿਆਰੀਆਂ ਦਾ ਸਾਰਾ ਖ਼ਰਚ ਚੁੱਕਣ ਦਾ ਐਲਾਨ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਇਹ ਇਕ ਸਧਾਰਣ ਪਰਿਵਾਰ ਦੀ ਧੀ ਦੀ ਅਸਧਾਰਣ ਪ੍ਰਾਪਤੀ ਹੈ ਅਤੇ ਰਾਜ ਸਰਕਾਰ ਵੱਲੋਂ ਉਸ ਦੇ ਖੇਡ ਕੈਰੀਅਰ ਨੂੰ ਹੋਰ ਅੱਗੇ ਵਧਾਉਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਰਾਣਾ ਸੋਢੀ ਨੇ ਕਿਹਾ ਕਿ ਖੇਡਾਂ ਵਿੱਚ ਮੱਲਾਂ ਕਾਰਨ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ ਪ੍ਰੇਰਣਾਸੋਰਤ ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਪੰਜਾਬੀ ਮਹਿਲਾ ਮੁੱਕੇਬਾਜ਼ ਹੈ ਅਤੇ ਉਸ ‘ਤੇ ਪੰਜਾਬ ਨੂੰ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਮਾਣ ਹੈ। ਮੰਤਰੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਏਸ਼ੀਆ-ਓਸ਼ੇਨੀਆ ਕੁਆਲੀਫ਼ਾਇਰ ਵਿਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ ਅਤੇ ਹੁਣ ਉਹ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਪਿੜ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਖ਼ੁਦ ਨੂੰ ਤਿਆਰ ਕਰ ਰਹੀ ਹੈ।
ਦੱਸਣਯੋਗ ਹੈ ਕਿ ਕੋਲੋਨ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਤਿੰਨ ਸੋਨੇ ਦੇ ਤਮਗ਼ੇ ਜਿੱਤ ਹਨ, ਜਿਨਾਂ ਵਿਚ ਸਿਮਰਨਜੀਤ ਕੌਰ (60 ਕਿਲੋ ਭਾਰ ਵਰਗ), ਮਨੀਸ਼ਾ ਮੌਨ (57 ਕਿਲੋ ਭਾਰ ਵਰਗ) ਅਤੇ ਅਮਿਤ ਪੰਗਾਲ (52 ਕਿੱਲੋ ਭਾਰ ਵਰਗ) ਸ਼ਾਮਲ ਹਨ ਜਦ ਕਿ ਦੋ ਚਾਂਦੀ ਅਤੇ ਚਾਰ ਕਾਂਸੀ ਦਾ ਤਮਗ਼ੇ ਭਾਰਤ ਦੀ ਝੋਲੀ ਪਏ ਹਨ।

Related posts

Leave a Reply

Required fields are marked *