12.5 C
New York
Sunday, April 2, 2023

Buy now

spot_img

ਰੇਲ ਆਵਾਜਾਈ ਦੀ ਬਹਾਲੀ ਨਾਲ ਸੂਬੇ ਵਿਚ 46 ਰੈਕਾਂ ਰਾਹੀਂ 114348 ਮੀਟਿ੍ਰਕ ਟਨ ਯੂਰੀਏ ਦੀ ਹੋਈ ਸਪਲਾਈ

ਚੰਡੀਗੜ, 29 ਨਵੰਬਰ:

ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ, ਰੇਲ ਆਵਾਜਾਈ ਦੀ ਬਹਾਲੀ ਨਾਲ ਹੁਣ ਤੱਕ ਸੂਬੇ ਵਿਚ 46 ਰੈਕਾਂ ਰਾਹੀਂ 114348 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ ਹੈ।

ਸੂਬੇ ਵਿਚ ਹੁਣ ਤੱਕ 46 ਰੈਕਾਂ ਰਾਹੀਂ 114348 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਆਬਾ ਇਲਾਕੇ ਵਿਚ 6 ਰੈਕਾ ਰਾਹੀਂ 13765 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਕਰ ਗਈ ਹੈ ਜਦਕਿ ਮਾਝਾ ਇਲਾਕੇ ਵਿਚ 11 ਰੈਕਾਂ ਰਾਹੀਂ 26412 ਅਤੇ ਮਾਲਵਾ ਵਿਚ 29 ਰੈਕਾਂ ਰਾਹੀਂ 74171 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ।

ਸਟੇਸ਼ਨ ਪੱਧਰ ‘ਤੇ ਯੂਰੀਏ ਦੀ ਸਪਲਾਈ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 25 ਨਵੰਬਰ ਨੂੰ ਧੂਰੀ ਅਤੇ ਮਾਨਸਾ ਹਰੇਕ ਵਿਚ 3195 ਮੀਟਿ੍ਰਕ ਟਨ ਯੂਰੀਏ ਦੀ ਆਮਦ ਹੋਈ ਜਦਕਿ ਤਰਨ ਤਾਰਨ ਵਿਚ 2662 ਮੀਟਿ੍ਰਕ ਟਨ, ਫਾਜ਼ਿਕਲਾ ਵਿਚ 2644 ਮੀਟਿ੍ਰਕ ਟਨ, ਰਾਮਪੁਰਾ ਫੂਲ ਵਿਚ ਅਤੇ ਮਾਨਸਾ ਹਰੇਕ ਵਿਚ 1500 ਮੀਟਿ੍ਰਕ ਟਨ ਅਤੇ ਗੁਰਦਾਸਪੁਰ, ਅੰਮਿ੍ਰਤਸਰ ਅਤੇ ਖੰਨਾ (ਹਰੇਕ) ਵਿਚ 2600 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ।

ਇਸੇ ਤਰਾਂ, 26 ਨਵੰਬਰ ਨੂੰ, ਅੰਮਿ੍ਰਤਸਰ ਵਿਚ 2600 ਮੀਟਿ੍ਰਕ ਟਨ, ਲੁਧਿਆਣਾ ਤੇ ਬਟਾਲਾ (ਹਰੇਕ) ਵਿਚ 500 ਮੀਟਿ੍ਰਕ ਟਨ, ਰਾਮਪੁਰਾ ਫੂਲ, ਧੂਰੀ ਅਤੇ ਸੰਗਰੂਰ ਵਿਚ 3000 ਮੀਟਿ੍ਰਕ ਟਨ ਅਤੇ ਜਲੰਧਰ ਵਿਚ 2650 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਹੋਈ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 27 ਨਵੰਬਰ ਨੂੰ, ਅੰਮਿ੍ਰਤਸਰ, ਸ੍ਰੀ ਮੁਕਤਸਰ ਸਾਹਿਬ ਅਤੇ ਜਲੰਧਰ (ਹਰੇਕ) ਵਿਚ 2650 ਮੀਟਿ੍ਰਕ ਟਨ, ਮੋਗਾ ਵਿਚ 2655 ਮੀਟਿ੍ਰਕ ਟਨ, ਰੋਪੜ ਵਿਚ 2000 ਮੀਟਿ੍ਰਕ ਟਨ ਅਤੇ ਤਰਨ ਤਾਰਨ ਵਿਚ 3000 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਹੋਈ।

ਇਸੇ ਤਰਾਂ 28 ਨਵੰਬਰ ਨੂੰ ਜਲੰਧਰ ਵਿਚ ਇਕ ਦਿਨ ਵਿਚ ਦੋ ਵਾਰ 2600 ਅਤੇ 865 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ ਜਦਕਿ ਸੁਨਾਮ ਵਿਚ 3000 ਮੀਟਿ੍ਰਕ ਟਨ, ਰਾਜਪੁਰਾ ਵਿਚ 2655 ਮੀਟਿ੍ਰਕ ਟਨ, ਕੋਟਕਪੂਰਾ ਵਿਚ 2634 ਮੀਟਿ੍ਰਕ ਟਨ, ਮੁਕਤਸਰ ਵਿਚ ਇਕ ਦਿਨ ‘ਚ ਦੋ ਵਾਰ 2650 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਹੋਈ। ਇਸ ਦੇ ਨਾਲ ਹੀ ਅੰਮਿ੍ਰਤਸਰ ਵਿਚ ਦੋ ਵਾਰ 2650 ਅਤੇ 1350 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਹੋਈ ਅਤੇ ਲੁਧਿਆਣਾ ਵਿਚ ਵੀ ਇਕ ਦਿਨ ‘ਚ ਦੋ ਵਾਰ 2650 ਅਤੇ 1350 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ। ਇਸ ਤੋਂ ਇਲਾਵਾ ਬਟਾਲਾ ਅਤੇ ਪਟਿਆਲਾ ਵਿਚ ਹਰੇਕ ਨੂੰ 3200 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਹੋਈ।

ਇਸੇ ਦੌਰਾਨ, 29 ਨਵੰਬਰ ਨੂੰ ਸੰਗਰੂਰ ਵਿਚ ਇਕੋ ਦਿਨ ਦੋ ਵਾਰ 2600 ਮੀਟਿ੍ਰਕ ਟਨ ਯੂਰੀਏ, ਰਾਮਪੁਰਾ ਫੂਲ ਵਿਚ 2600 ਮੀਟਿ੍ਰਕ ਟਨ, ਜਲੰਧਰ ਅਤੇ ਫ਼ਿਰੋਜਪੁਰ ਵਿਚ ਹਰੇਕ ਨੂੰ 3000 ਮੀਟਿ੍ਰਕ ਟਨ, ਅਬੋਹਰ, ਪਟਿਆਲਾ ਅਤੇ ਸੁਨਾਮ (ਹਰੇਕ) ਨੂੰ 2650 ਮੀਟਿ੍ਰਕ ਟਨ, ਅੰਮਿ੍ਰਤਸਰ ਵਿਚ 2600 ਮੀਟਿ੍ਰਕ ਟਨ, ਸੁਨਾਮ ਅਤੇ ਮੁਕਤਸਰ (ਹਰੇਕ) ਨੂੰ 2600 ਮੀਟਿ੍ਰਕ ਟਨ, ਖੰਨਾ ਤੇ ਲੁਧਿਆਣਾ ਵਿਚ 3000 ਮੀਟਿ੍ਰਕ ਟਨ ਅਤੇ ਮੁਕਤਸਰ ਵਿਚ 2643 ਮੀਟਿ੍ਰਕ ਟਨ ਯੂਰੀਏ ਦੀ ਸਪਲਾਈ ਕੀਤੀ ਗਈ।

ਜ਼ਿਕਰਯੋਗ ਹੈ ਕਿ ਰੇਲ ਆਵਾਜਾਈ ‘ਤੇ ਰੋਕ ਕਾਰਨ ਯੂਰੀਏ ਅਤੇ ਕੋਲਾ ਦੀ ਸਪਲਾਈ ਕਾਫ਼ੀ ਪ੍ਰਭਾਵਿਤ ਹੋਈ ਜਿਸ ਕਾਰਨ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਪਰ ਹੁਣ ਰੇਲ ਆਵਾਜਾਈ ਦੀ ਮੁੜ ਬਹਾਲੀ ਨਾਲ ਸੂਬੇ ਦੇ ਅਰਥਚਾਰੇ ਦੇ ਇਹਨਾਂ ਦੋ ਮਹੱਤਵਪੂਰਨ ਖੇਤਰਾਂ

Related Articles

LEAVE A REPLY

Please enter your comment!
Please enter your name here

Stay Connected

0FansLike
3,758FollowersFollow
0SubscribersSubscribe
- Advertisement -spot_img

Latest Articles