Subscribe Now

* You will receive the latest news and updates on your favorite celebrities!

Trending News

Blog Post

punjab

ਰਾਣਾ ਸੋਢੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ ਦਰਸਾਉਂਦੀ ਕਾਫੀ ਟੇਬਲ ਕਿਤਾਬ ਰਿਲੀਜ 

ਚੰਡੀਗੜ, 5 ਮਈ:
ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ ਨੂੰ ਦਰਸਾਉਂਦੀ ਕਾਫੀ ਟੇਬਲ ਕਿਤਾਬ ਜਾਰੀ ਕੀਤੀ।
ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਇਹ ਕਿਤਾਬ ਅਜਿਹੇ ਸਮੇਂ ਹੋਰ ਵੀ ਅਹਿਮੀਅਤ ਰੱਖਦੀ ਹੈ, ਜਦੋਂ ਅਸੀਂ ਨੌਵੇਂ ਗੁਰੂ ਸਾਹਿਬ ਦਾ 400ਵਾਂ ਪ੍ਰਕਾਸ ਪੁਰਬ ਬੜੇ ਜੋਸ ਅਤੇ ਉਤਸਾਹ ਨਾਲ ਮਨਾ ਰਹੇ ਹਾਂ। ਉਨਾਂ ਕਿਹਾ ਕਿ “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ” ਸਿਰਲੇਖ ਵਾਲੀ ਇਸ ਕਿਤਾਬ ਵਿੱਚ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਬੇਮਿਸਾਲ ਸਹਾਦਤ ਤੱਕ ਦੀ ਪਾਵਨ ਯਾਤਰਾ ਨੂੰ ਦਿ੍ਰਸ਼ਮਾਨ ਕੀਤਾ ਗਿਆ ਹੈ।
ਖੇਡ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਧਾਰਮਿਕ ਸਹਿਣਸੀਲਤਾ ਤੇ ਆਜਾਦੀ, ਪ੍ਰੇਮ, ਦਿਆ, ਕੁਰਬਾਨੀ ਅਤੇ ਬਹਾਦਰੀ ਦੀਆਂ ਸਿੱਖਿਆਵਾਂ ਸਮਕਾਲੀ ਸਮੇਂ ਵਿੱਚ, ਜਦੋਂ ਫਰਿਕੂ ਅਤੇ ਵੰਡ ਪਾਊ ਤਾਕਤਾਂ ਸਮਾਜ ਵਿੱਚ ਫੁੱਟ ਪਾਉਣ ਲਈ ਸਰਗਰਮ ਹੋਣ, ਅਜਿਹੇ ਸਮੇਂ ਬਹੁਤ ਅਹਿਮੀਅਤ ਰੱਖਦੀਆਂ ਹਨ।
ਕੈਬਨਿਟ ਮੰਤਰੀ ਨੇ ਕਿਤਾਬ ਦਾ ਸੰਕਲਨ ਕਰਨ ਵਾਲੇ ਵਕੀਲ ਹਰਪ੍ਰੀਤ ਸੰਧੂ ਅਤੇ ਪ੍ਰੋ. ਐਸ.ਐਸ. ਮਰਵਾਹਾ ਦੇ ਸੁਹਿਰਦ ਯਤਨਾਂ ਦੀ ਸਲਾਘਾ ਵੀ ਕੀਤੀ। ਉਨਾਂ ਕਿਹਾ ਕਿ ਇਹ ਕਾਰਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਯਾਦ ਨੂੰ ਸਮਰਪਿਤ ਹੈ, ਜਿਨਾਂ ਦੀ ਸਖਸੀਅਤ ਨੇ ਸਾਡੇ ਅਮੀਰ ਵਿਰਸੇ ‘ਤੇ ਡੂੰਘੇ ਪ੍ਰਭਾਵ ਛੱਡੇ ਹਨ। ਉਨਾਂ ਕਿਹਾ ਕਿ ਕਿਤਾਬ ਬਹੁਤ ਜਅਿਾਦਾ ਦਿਲਚਸਪ ਹੈ ਕਿਉਂ ਜੋ ਇਸ ਵਿੱਚ ਸੁਚੱਜੇ ਢੰਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨਾਂ ਦੇ ਚਿੱਤਰ ਪ੍ਰਦਰਸਤਿ ਕੀਤੇ ਗਏ ਹਨ।

Related posts

punjab

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਪੰਜਾਬ ਖੇਡ ਵਿਭਾਗ ਦੀ ਡਿਜੀਟਲ ਪਹਿਲ, ਰਾਣਾ ਸੋਢੀ ਵੱਲੋਂ ਮੋਬਾਈਲ ਐਪ “ਖੇਡੋ ਪੰਜਾਬ“ ਜਾਰੀ ਖਿਡਾਰੀ ਖੁਦ ਨੂੰ ਆਨਲਾਈਨ ਰਜਿਸਟਰ ਕਰ ਸਕਦੇ ਹਨ, ਦਿਲਚਸਪੀ ਵਾਲੀ ਖੇਡ ਚੁਣ ਸਕਦੇ ਹਨ ਅਤੇ ਸਮੂਹ ਕੋਚਿੰਗ ਸੈਂਟਰਾਂ ਤੇ ਵਿੰਗਾਂ ਦੀ ਭਾਲ ਕਰ ਸਕਦੇ ਹਨ 

punjab

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸ਼ਰ, ਸੰਗਰੂਰ ਘਨੌਰੀ ਕਲਾਂ ਦੇ ਸਕੂਲੀ ਵਿਦਿਆਰਥੀਆਂ ਨੇ ਲੇਖ ਮੁਕਾਬਲੇ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕੀਤੀ *ਲੇਖ ਲਿਖਣ ਮੁਕਾਬਲੇ ’ਚ ਜਸਨਦੀਪ ਕੌਰ ਨੇ ਪਹਿਲੀ, ਗੁਰਲੀਨ ਕੌਰ ਨੇ ਦੂਜੀ ਅਤੇ ਜਸਵੀਨ ਕੌਰ ਨੇ ਤੀਜ਼ੀ ਪੁਜੀਸ਼ਨ ਹਾਸ਼ਿਲ ਕੀ 

Leave a Reply

Required fields are marked *