Subscribe Now

* You will receive the latest news and updates on your favorite celebrities!

Trending News

Blog Post

ਯੂਥ ਵੀਰਾਂਗਣਾਏਂ ਭਵਾਨੀਗੜ੍ਹ ਨੇ ਲੋੜਵੰਦ ਬੱਚਿਆਂ ਨੂੰ ਬੂਟ ਵੰਡੇ…
Lifestyle

ਯੂਥ ਵੀਰਾਂਗਣਾਏਂ ਭਵਾਨੀਗੜ੍ਹ ਨੇ ਲੋੜਵੰਦ ਬੱਚਿਆਂ ਨੂੰ ਬੂਟ ਵੰਡੇ… 

ਯੂਥ ਵੀਰਾਂਗਣਾਏਂ ਭਵਾਨੀਗੜ੍ਹ ਨੇ ਲੋੜਵੰਦ ਬੱਚਿਆਂ ਨੂੰ ਬੂਟ ਵੰਡੇ
ਭਵਾਨੀਗੜ੍ਹ, 16 ਨਵੰਬਰ ਯੂਥ ਵੀਰਾਂਗਣਾਏਂ ਰਜਿ. ਦੀ ਇਕਾਈ ਭਵਾਨੀਗੜ੍ਹ ਵੱਲੋਂ ਮਾਨਵਤਾ ਭਲਾਈ ਦੇ ਅਨੇਕਾਂ ਹੀ ਕੰਮ ਕੀਤੇ ਜਾ ਰਹੇ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਵੱਲੋਂ ਬਾਲ ਦਿਵਸ ਮੌਕੇ ਸਥਾਨਕ ਚਹਿਲਾਂ ਪੱਤੀ ਵਿਖੇ ਸਰਦੀ ਤੋਂ ਬਚਾਅ ਲਈ 60 ਲੋੜਵੰਦ ਛੋਟੇ ਬੱਚਿਆਂ ਨੂੰ ਬੂਟ ਦੇ ਕੇ ਮਾਨਵਤਾ ਦੀ ਸੇਵਾ ਕੀਤੀ ਗਈ। ਬੱਚੇ ਨਵੇਂ ਬੂਟ ਪਾ ਕੇ ਬਹੁਤ ਖੁਸ਼ ਹੋਏ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੰਸਥਾ ਦੀ ਆਗੂ ਜੋਤੀ ਰਾਣੀ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਸਮੇਂ ਸਮੇਂ ਤੇ ਸਮਾਜ ਵਿੱਚ ਅਨੇਕਾਂ ਹੀ ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਕਤ ਸੰਸਥਾ ਵੱਲੋਂ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹੱਤਿਆ, ਨਸ਼ੇ ਆਦਿ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਪਿੰਡਾਂ ਸ਼ਹਿਰਾਂ ਵਿੱਚ ਰੈਲੀਆਂ ਕੱਢੀਆ ਜਾਂਦੀਆਂ ਹਨ ਇਸ ਤੋਂ ਇਲਾਵਾ ਮੁਫਤ ਸਿਲਾਈ ਸੈਂਟਰ ਖੋਲ੍ਹਣਾ, ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮੁਫਤ ਟਿਊਸ਼ਨ ਪੜਾÀ੍ਹਣਾ, ਲੋੜਵੰਦਾਂ ਨੂੰ ਰਾਸਨ ਦੇਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਖੂਨਦਾਨ ਕਰਨਾ, ਬੱਚਿਆਂ ਤੇ ਬਜ਼ੁਰਗਾਂ ਨੂੰ ਸਰਦੀ ਤੋਂ ਬਚਾਅ ਲਈ ਕੱਪੜੇ ਬੂਟ ਆਦਿ ਵੰਡਣਾ ਸ਼ਾਮਿਲ ਹੈ। ਇਸ ਮੌਕੇ ਦੀਪਾ ਰਾਣੀ, ਸ਼ੈਲੀ ਰਾਣੀ, ਸੰਜਣਾ ਰਾਣੀ, ਕੋਮਲ ਰਾਣੀ, ਪੂਜਾ ਰਾਣੀ, ਸ਼ੰਤੋਸ ਰਾਣੀ, ਦਰਸ਼ਨਾ ਰਾਣੀ ਤੋਂ ਇਲਾਵਾ ਸੰਸਥਾ ਦੀਆਂ ਹੋਰ ਵੀ ਮੈਂਬਰ ਹਾਜਰ ਸਨ।

Related posts

Lifestyle

ਸਬ-ਇੰਸਪੈਕਟਰ ਵਿਰੁੱਧ ਰਿਸ਼ਵਤ ਬਾਰੇ ਮਿਲੀ ਆਨਲਾਈਨ ਸ਼ਿਕਾਇਤ- ਵਿਜੀਲੈਂਸ ਵਲੋਂ ਰਿਸ਼ਵਤ ਦਾ ਪਰਚਾ ਦਰਜ ਚੰਡੀਗੜ, 23 ਦਸੰਬਰ: ਪੰਜਾਬ ਵਿਜੀਲੈਂਸ ਬਿਊੂਰੋ ਨੇ ਸ਼ਿਕਾਇਤਕਰਤਾ ਦੀ ਮੱਦਦ ਕਰਨ ਦੇ ਇਵਜ਼ ਵਿੱਚ ਰਿਸ਼ਵਤ ਦੀ ਮੰਗ ਕਰਨ ਵਾਲੇ ਸਬ-ਇੰਸਪੈਕਟਰ ਨਰਿੰਦਰ ਸਿੰਘ (ਨੰਬਰ 1846/ ਪਟਿਆਲਾ) ਖਿਲਾਫ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਹੈ। ਇਹ ਸਬ-ਇੰਸਪੈਕਟਰ ਪੁਲਿਸ ਚੌਕੀ, ਬੱਸ ਸਟੈਂਡ ਰਾਜਪੁਰਾ, ਜਿਲਾ ਪਟਿਆਲਾ ਵਿਖੇ ਤਾਇਨਾਤ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਬ-ਇੰਸਪੈਕਟਰ ਨਰਿੰਦਰ ਸਿੰਘ ਵਿਰੁੱਧ ਮਿਤੀ 12.01.2020 ਖਿਲਾਫ ਬਿਊਰੋ ਨੂੰ ਇੱਕ ਆਨਲਾਈਨ ਸ਼ਿਕਾਇਤ ਮਿਲੀ ਸੀ ਜਿਸ ਦੇ ਅਧਾਰ ’ਤੇ ਇਹ ਮਾਮਲਾ ਦਰਜ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਅਮਨਦੀਪ ਸਿੰਘ ਵਾਸੀ ਰਣਜੀਤ ਨਗਰ, ਪਟਿਆਲਾ ਨੇ ਬਿਊਰੋ ਤੱਕ ਪਹੁੰਚ ਕੀਤੀ ਅਤੇ ਦੱਸਿਆ ਕਿ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੀ ਮਾਂ ਅਤੇ ਉਸਦੇ ਚਾਚੇ ਵਿਰੁੱਧ ਦਰਜ ਇੱਕ ਪੁਲਿਸ ਕੇਸ ਵਿੱਚ ਸ਼ਿਕਾਇਤਕਰਤਾ ਦੀ ਮੱਦਦ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ। ਉਹਨਾਂ ਅੱਗੇ ਦੱਸਿਆ ਕਿ ਦੋਸ਼ੀ ਪੁਲਿਸ ਅਧਿਕਾਰੀ ਵਿਰੁੱਧ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਰਿਸ਼ਵਤਖੋਰੀ ਦਾ ਮਾਮਲਾ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ। ———— 

Leave a Reply

Required fields are marked *