Subscribe Now

* You will receive the latest news and updates on your favorite celebrities!

Trending News

Blog Post

ਮੈਂ ਬਾਦਲਾਂ ਵਾਂਗ ਨਾ ਹੀ ਡਰਪੋਕ ਹਾਂ ਤੇ ਨਾ ਹੀ ਗਦਾਰ: ਕੈਪਟਨ ਅਮਰਿੰਦਰ ਸਿੰਘ
Lifestyle

ਮੈਂ ਬਾਦਲਾਂ ਵਾਂਗ ਨਾ ਹੀ ਡਰਪੋਕ ਹਾਂ ਤੇ ਨਾ ਹੀ ਗਦਾਰ: ਕੈਪਟਨ ਅਮਰਿੰਦਰ ਸਿੰਘ 

ਮੈਂ ਬਾਦਲਾਂ ਵਾਂਗ ਨਾ ਹੀ ਡਰਪੋਕ ਹਾਂ ਤੇ ਨਾ ਹੀ ਗਦਾਰ: ਕੈਪਟਨ ਅਮਰਿੰਦਰ ਸਿੰਘ
ਸੁਖਬੀਰ ਨੂੰ ਪੁੱਛਿਆ, ‘‘ਈ.ਡੀ.ਕੇਸਾਂ ਨੂੰ ਦੇਖ ਕੇ ਮੈਂ ਕਦੋਂ ਮੇਰੇ ਲੋਕਾਂ ਲਈ ਲੜਨ ਤੋਂ ਪਿੱਛੇ ਹਟਿਆ?’’
ਅਕਾਲੀ ਦਲ ਦੇ ਡੁੱਬਦੇ ਬੇੜੇ ਨੂੰ ਬਚਾਉਣ ਖਾਤਰ ਸੁਖਬੀਰ ਵੱਲੋਂ ਕੌਮੀ ਸੁਰੱਖਿਆ ਨੂੰ ਪਾਕਿਸਤਾਨ ਦੇ ਖਤਰੇ ਨੂੰ ਦਰਕਿਨਾਰ ਕਰਨ ਲਈ ਭੰਡਿਆ
ਚੰਡੀਗੜ, 5 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਉਨਾਂ (ਮੁੱਖ ਮੰਤਰੀ) ਦੀ ਬੇਲੋੜੀ ਆਲੋਚਨਾ ਨੂੰ ਤਮਾਸ਼ਾ ਕਰਾਰ ਦਿੰਦੇ ਹੋਏ ਅੱਜ ਕਿਹਾ ਕਿ ਕੋਈ ਵੀ ਈ.ਡੀ. ਕੇਸ ਉਨਾਂ ਨੂੰ ਆਪਣੇ ਲੋਕਾਂ ਖਾਤਰ ਲੜਨ ਵਾਸਤੇ ਰੋਕ ਨਹੀਂ ਸਕਦਾ। ਉਨਾਂ ਅੱਗੇ ਕਿਹਾ ਕਿ ਬਾਦਲਾਂ ਵਾਂਗ ਉਹ ਨਾ ਹੀ ਡਰਪੋਕ ਹਨ ਅਤੇ ਨਾ ਹੀ ਗਦਾਰ।
ਸੁਖਬੀਰ ਵੱਲੋਂ ਉਨਾਂ ’ਤੇ ‘ਬਲੈਕਮੇਲ ’ਤੇ ਸਮਰਪਣ ਕਰਨ’ ਅਤੇ ਉਨਾਂ ਦੇ ਪਰਿਵਾਰ ਉਤੇ ਈ.ਡੀ.ਕੇਸਾਂ ਬਾਰੇ ਕੀਤੀ ਟਿੱਪਣੀਆਂ ਦਾ ਸਖਤ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿਸਾਨਾਂ ਨਾਲ ਵਿਸ਼ਵਾਸਘਾਤ ਕਰਨ ਕਰਕੇ ਪੂਰੀ ਤਰਾਂ ਅਲੱਗ-ਥਲੱਗ ਪਏ ਬਾਦਲ ਆਪਣੇ ਫਰੇਬ ਨੂੰ ਛੁਪਵਾਉਣ ਲਈ ਘਬਰਾਹਟ ਵਿੱਚ ਆ ਕੇ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸੁਖਬੀਰ ਦੀ ਨਿਰਾਸ਼ਤਾ ਦਾ ਪੱਧਰ ਹੀ ਹੈ ਕਿ ਉਹ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਨੂੰ ਪਾਕਿਸਤਾਨ ਦੇ ਖਤਰੇ ਨੂੰ ਦਰਕਿਨਾਰ ਕਰ ਰਿਹਾ ਹੈ। ਅਜਿਹਾ ਕਰਕੇ ਸੁਖਬੀਰ ਸਰਹੱਦਾਂ ਉਤੇ ਦੁਸ਼ਮਣਾਂ ਨਾਲ ਲੜਾਈ ਦੌਰਾਨ ਰੋਜ਼ਾਨਾ ਆਪਣੀਆਂ ਜਾਨਾਂ ਗਵਾਉਣ ਵਾਲੇ ਰੱਖਿਆ ਸੈਨਾਵਾਂ ਨਾਲ ਵਿਸ਼ਵਾਸਘਾਤ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਸੁਖਬੀਰ ਨੂੰ ਪੁੱਛਿਆ, ‘‘ਕੀ ਤੁਸੀ ਅਤੇ ਤੁਹਾਡੀ ਪਾਰਟੀ ਸੱਤਾ ਹਾਸਲ ਕਰਨ ਲਈ ਇੰਨੇ ਭੁੱਖੇ ਹੋ ਗਏ ਹੋ ਕਿ ਤੁਸੀਂ ਪਾਕਿਸਤਾਨ ਹੱਥੋਂ ਸਾਡੀ ਸੁਰੱਖਿਆ ਨੂੰ ਲੈ ਕੇ ਅੱਖਾਂ ਬੰਦ ਕਰ ਲਈਆਂ ਹਨ? ਕੀ ਤੁਸੀਂ ਇਹ ਆਖ ਰਹੇ ਹੋ ਕਿ ਪੰਜਾਬ ਨਾਲ ਲੱਗਦੀ ਸਰਹੱਦ ਤੋਂ ਸਾਡੇ ਬਹਾਦਰ ਰੱਖਿਆ ਸੈਨਿਕਾਂ ਨੇ ਜੋ ਹਥਿਆਰ, ਗੋਲੀ ਸਿੱਕਾ ਤੇ ਡਰੋਨ ਫੜੇ, ਇਹ ਸਭ ਖਤਰਾ ਨਹੀਂ ਹਨ।’’ ਉਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੁਖਬੀਰ ਪੂਰੀ ਤਰਾਂ ਗੁੰਮ-ਸੁੰਮ ਹੋ ਗਿਆ ਹੈ।
ਈ.ਡੀ. ਕੇਸਾਂ ਦੇ ਮਾਮਲੇ ਵਿੱਚ ਮੁੱਖ ਮੰਤਰੀ ਨੇ ਸੁਖਬੀਰ ਨੂੰ ਪੁੱਛਿਆ, ‘‘ਮੇਰੇ ਅਤੇ ਮੇਰੇ ਪਰਿਵਾਰ ਖਿਲਾਫ ਈ.ਡੀ. ਕੇਸਾਂ ਵਿੱਚ ਨਵੀਂ ਗੱਲ ਕੀ ਹੈ ਕਿ ਮੈਨੂੰ ਅਚਾਨਕ ਡਰ ਲੱਗਣਾ ਸ਼ੁਰੂ ਹੋ ਗਿਆ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਤੇ ਉਨਾਂ ਦਾ ਪਰਿਵਾਰ ਈ.ਡੀ. ਅਤੇ ਹੋਰ ਕੇਸਾਂ ਖਿਲਾਫ ਵਰਿਆਂ ਤੋਂ ਲੜ ਰਹੇ ਹਨ। ਅਜਿਹਾ ਕੋਈ ਵੀ ਕੇਸ ਉਨਾਂ ਨੂੰ ਲੋਕਾਂ ਖਾਤਰ ਲੜਨ ਤੋਂ ਰੋਕ ਨਹੀਂ ਸਕਦਾ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਉਨਾਂ (ਮੁੱਖ ਮੰਤਰੀ) ਉਤੇ ਭਾਜਪਾ ਦੇ ਬਲੈਕਮੇਲ ਅੱਗੇ ਸਮਰਪਣ ਕਰਨ ਦੇ ਲਾਏ ਦੋਸ਼ਾਂ ਦਾ ਕਰਾਰ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਕੀ ਤੁਸੀਂ ਬਲੈਕਮੇਲ ਦਾ ਅਰਥ ਜਾਣਦੇ ਹੋ?’’ ਉਨਾਂ ਅੱਗੇ ਕਿਹਾ, ‘‘ਇਹ ਤੁਸੀ ਅਤੇ ਤੁਹਾਡੀ ਪਾਰਟੀ ਸੀ ਜਿਹੜੇ ਕਈ ਸਾਲਾਂ ਤੋਂ ਭਾਜਪਾ ਦੇ ਹਿੱਤਾਂ ਦੀ ਪੈਰਵੀ ਕਰਦੇ ਰਹੇ ਅਤੇ ਉਨਾਂ ਦੇ ਸਹਿਯੋਗੀ ਬਣ ਕੇ ਉਨਾਂ ਦਾ ਦਬਾਅ ਝੱਲਦੇ ਰਹੇ।’’
ਮੁੱਖ ਮੰਤਰੀ ਨੇ ਕਿਹਾ ਕਿ ਜੇ ਮੈਂ ਅਖੌਤੀ ਬਲੈਕਮੇਲ ਤੋਂ ਡਰ ਗਿਆ ਹੁੰਦਾ, ਤਾਂ ਮੈਂ ਵਿਧਾਨ ਸਭਾ ਵਿੱਚ ਸੋਧ ਬਿੱਲ ਨਾ ਲਿਆਉਂਦਾ ਅਤੇ ਦਿੱਲੀ ਦੇ ਮੁੱਖ ਮੰਤਰੀ ਵਾਂਗ ਕੇਂਦਰੀ ਖੇਤੀ ਕਾਨੂੰਨਾਂ ਨੂੰ ਬਹੁਤ ਪਹਿਲਾਂ ਨੋਟੀਫਾਈ ਕਰ ਦਿੰਦਾ। ਇਸ ਲਈ ਝੂਠ ਬੋਲਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਗੁਰੇਜ਼ ਕਰੋ। ਉਨਾਂ ਕਿਹਾ ਕਿ ਕੋਈ ਵੀ ਅਕਾਲੀਆਂ ਦੀ ਇਸ ਝੂਠੀ ਬਿਆਨਬਾਜ਼ੀ ਦੇ ਝਾਂਸੇ ਵਿੱਚ ਨਹੀਂ ਫਸ ਰਿਹਾ, ਜਿਹਨਾਂ ਦੀ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੇ ਮੁੱਦਿਆਂ ਬਾਰੇ ਦੋਗਲਾਪਣ ਕਈ ਵਾਰ ਉਜਾਗਰ ਹੋ ਚੁੱਕਿਆ ਹੈ। ਉਨਾਂ ਸੁਖਬੀਰ ਨੂੰ ਪੁੱਛਿਆ ਕਿ ਜਦੋਂ ਪਹਿਲਾਂ ਤੁਸੀਂ ਵਿਧਾਨ ਸਭਾ ਵਿੱਚ ਖੇਤੀ ਬਿੱਲਾਂ ਦਾ ਸਮਰਥਨ ਕੀਤਾ ਸੀ ਤਾਂ ਬਾਅਦ ਵਿੱਚ ਸੂਬੇ ਦੇ ਸੋਧ ਬਿੱਲਾਂ ’ਤੇ ਕਿਸ ਦੇ ਡਰਾਵੇ ਹੇਠ ਪਲਟੀ ਮਾਰੀ ਸੀ?
ਸੁਖਬੀਰ ਦੇ ਝੂਠਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਨੇਤਾ ਨੂੰ ਪੁੱਛਿਆ ਕਿ ਉਹ ਕਿਹੜੀ ਿਚਤਾਵਨੀ ਦਾ ਜ਼ਿਕਰ ਕਰ ਰਹੇ ਹਨ। ਕੀ ਤੁਸੀਂ ਅਜਿਹੀ ਇਕ ਵੀ ਉਦਾਹਰਣ ਦੇ ਸਕਦੇ ਹੋ ਜਦੋਂ ਮੈਂ ਕਿਸਾਨਾਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਲਈ ਕਿਹਾ ਹੋਵੇ? ਉਨਾਂ ਕਿਹਾ, ਇਹ ਸਪੱਸ਼ਟ ਹੈ ਕਿ ਹਰਸਿਮਰਤ ਬਾਦਲ ਵਾਂਗ ਸੁਖਬੀਰ ਬਾਦਲ ਨੂੰ ਵੀ ਸਾਦੀ ਅਤੇ ਸਰਲ ਅੰਗਰੇਜ਼ੀ ਦੀ ਸਮਝ ਨਹੀਂ ਹੈ। ਉਨਾਂ ਸੁਖਬੀਰ ਨੂੰ ਪੁੱਛਿਆ, ਕੀ ਤਹਾਨੂੰ ਕਿਸਾਨਾਂ ਅਤੇ ਕੇਂਦਰ ਸਰਕਾਰ ਨੂੰ ਮਸਲੇ ਦਾ ਛੇਤੀ ਹੱਲ ਲੱਭਣ ਦੀ ਅਪੀਲ ਕਰਨ ਅਤੇ ਚਿਤਾਵਨੀ ਜਾਰੀ ਕਰਨ ਵਿਚਲੇ ਫਰਕ ਦੀ ਸਮਝ ਹੈ?
ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੇ ਬਾਦਲ ਕੁਨਬੇ ਦੀਆਂ ਨੌਟੰਕੀਆਂ ਅਤੇ ਝੂਠ ਕਿਸਾਨਾਂ ਜਾਂ ਬਾਕੀ ਪੰਜਾਬੀਆਂ ਦੀਆਂ ਨਜ਼ਰਾਂ ਵਿੱਚ ਆਪਣਾ ਵੱਕਾਰ ਬਹਾਲ ਕਰਨ ਵਿੱਚ ਸਹਾਈ ਨਹੀਂ ਹੋਣੇ। ਉਨਾਂ ਕਿਹਾ ਕਿ ਇਹ ਗੱਲ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਬਾਦਲਾਂ ਨੇ ਪਹਿਲਾਂ ਖੇਤੀ ਕਾਨੂੰਨਾਂ ਦੇ ਕਸੀਦੇ ਪੜਦੇ ਹਨ ਅਤੇ ਹੁਣ ਕਿਸਾਨਾਂ ਦੇ ਮਸੀਹੇ ਬਣਨ ਦਾ ਢਕਵੰਜ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀਆਂ ਉਹ ਵੀਡੀਓ ਵੀ ਨਹੀਂ ਭੁੱਲੀਆਂ, ਜਿਨਾਂ ਵਿੱਚ ਉਹ ਕੇਂਦਰੀ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੇ ਹਨ ਅਤੇ ਨਾ ਹੀ ਕੇਂਦਰੀ ਮੰਤਰੀ ਵਜੋਂ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਆਰਡੀਨੈਂਸਾਂ ਦੀ ਮਨਜੂਰੀ ਲਈ ਦਿੱਤੀ ਹਮਾਇਤ ਭੁੱਲ਼ੀ ਅਤੇ ਨਾ ਹੀ ਲੋਕਾਂ ਨੇ ਸੁਖਬੀਰ ਵੱਲੋਂ ਇਸ ਮੁੱਦੇ ਉਤੇ ਇਕ ਤੋਂ ਬਾਅਦ ਇਕ ਸਟੈਂਡ ਬਦਲੇ ਜਾਣ ਨੂੰ ਵਿਸਾਰਿਆ।

Related posts

Leave a Reply

Required fields are marked *