20 C
New York
Tuesday, May 30, 2023

Buy now

spot_img

ਮੁੱਖ ਮੰਤਰੀ ਵਲੋਂ ਵੀਡੀਓ-ਕਨਫਰੰਸਿੰਗ ਰਾਹੀਂ ਮੂਸਾ ਅਤੇ ਰਾਮਗੜ ਭੁੱਡਾ ਵਿਖੇ 66 ਕੇ.ਵੀ. ਗਰਿੱਡ ਸਬ ਸਟੇਸਨ ਲੋਕਾਂ ਨੂੰ ਸਮਰਪਿਤ

ਮੁੱਖ ਮੰਤਰੀ ਵਲੋਂ ਵੀਡੀਓ-ਕਨਫਰੰਸਿੰਗ ਰਾਹੀਂ ਮੂਸਾ ਅਤੇ ਰਾਮਗੜ ਭੁੱਡਾ ਵਿਖੇ 66 ਕੇ.ਵੀ. ਗਰਿੱਡ ਸਬ ਸਟੇਸਨ ਲੋਕਾਂ ਨੂੰ ਸਮਰਪਿਤ
ਚੰਡੀਗੜ, 4 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਮਾਨਸਾ ਅਤੇ ਮੁਹਾਲੀ ਜਿਲਿਆਂ ਵਿੱਚ ਦੋ 66 ਕੇ.ਵੀ. ਗਰਿੱਡ ਸਬ-ਸਟੇਸਨ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤੇ ਗਏ।
ਮੂਸਾ (ਮਾਨਸਾ) ਗਰਿੱਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਮੂਸਾ ਪਿੰਡ ਦੇ ਵਸਨੀਕਾਂ ਨੂੰ ਹੁਣ ਸਹਿਰੀ ਤਰਜ ‘ਤੇ ਬਿਜਲੀ ਮਿਲੇਗੀ ਜਦਕਿ ਮੁਹਾਲੀ ਜਿਲੇ ਦੇ ਰਾਮਗੜ ਭੁੱਡਾ ਗਰਿੱਡ, ਜੀਰਕਪੁਰ ਸਹਿਰ ਦੇ ਉਪਭੋਗਤਾਵਾਂ ਨੂੰ ਲੰਬੇ ਬਿਜਲੀ ਕੱਟ ਤੋਂ ਰਾਹਤ ਦੇਵੇਗਾ ਅਤੇ ਬਿਜਲੀ ਦੀ ਬਿਹਤਰ ਸਪਲਾਈ ਮੁਹੱਈਆ ਕਰਵਾਏਗਾ।
ਮੂਸਾ ਗਰਿੱਡ ਸਬ-ਸਟੇਸਨ ਦਾ ਨਿਰਮਾਣ 1.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਜਦਕਿ ਰਾਮਗੜ ਬੁੱਡਾ ਗਰਿੱਡ ਸਬ ਸਟੇਸਨ ‘ਤੇ 10 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੂਸਾ ਸਬ-ਸਟੇਸਨ ਪਿੰਡ ਮੂਸਾ, ਔਤਾਂਵਾਲੀ , ਮੈਨ ਬਿਬਰੀਆਂ ਦੇ ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਵਾਧਾ ਕਰੇਗਾ। ਪਹਿਲਾਂ ਇਹ ਚਾਰੋਂ ਪਿੰਡ 11 ਕੇ.ਵੀ. ਮੱਖਾ, 11 ਕੇ.ਵੀ. ਰਾਏਪੁਰ, 11 ਕੇ.ਵੀ. ਗੱਗੋਵਾਲ ਅਤੇ 11 ਕੇ.ਵੀ. ਛਾਪਿਆਂਵਾਲੀ ਨਾਲ ਜੁੜੇ ਹੋਏ ਸਨ।
ਆਧੁਨਿਕ ਅਤੇ ਨਵੀਨਤਮ ਤਕਨਾਲੋਜੀ ਨਾਲ ਲੈਸ, ਮੂਸਾ ਸਬ-ਸਟੇਸਨ ਸਵੈ-ਚਾਲਿਤ ਹੋਵੇਗਾ ਅਤੇ ਆਧੁਨਿਕ ਸੂਚਨਾ ਤਕਨਾਲੋਜੀ ਦੇ ਅਧਾਰ ‘ਤੇ ਬਿਜਲੀ ਦੀ ਸਪਲਾਈ ਨੂੰ ਨਿਯਮਤ ਕਰੇਗਾ। ਇਸ ਗਰਿੱਡ ਸਬ ਸਟੇਸਨ ‘ਤੇ 6.3 / 8 ਐਮਵੀਏ ਸਮਰੱਥਾ ਦਾ ਟ੍ਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ, ਜਿਸ ਨੂੰ ਝੁਨੀਰ ਤੋਂ ਰਾਏਪੁਰ ਤੱਕ ਟੀ-ਆਫ ਜ਼ਰੀਏ ਚਾਰਜ ਕੀਤਾ ਗਿਆ ਹੈ।
ਇਸ ਗਰਿੱਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਤਿੰਨ ਗਰਿੱਡ ਸਬ ਸਟੇਸਨਾਂ, ਜਿਨਾਂ ਵਿਚ 66 ਕੇਵੀ ਸਬ-ਸਟੇਸਨ ਅਨਾਜ ਮੰਡੀ, 66 ਕੇਵੀ ਸਬ-ਸਟੇਸਨ ਰਾਏਪੁਰ ਅਤੇ 66 ਕੇਵੀ ਸਬ-ਸਟੇਸਨ ਕੋਟਲੀ ਸਾਮਲ ਹਨ, ਨੂੰ ਬਿਹਤਰ ਬਿਜਲੀ ਸਪਲਾਈ ਨੂੰ ਨਿਯਮਤ ਕਰਨ ਲਈ ਰਾਹਤ ਮਿਲੇਗੀ।
ਰਾਮਗੜ ਭੁੱਡਾ ਗਰਿੱਡ ਸਪਲਾਈ ਏਰੋਸਿਟੀ ਵਿਖੇ 66 ਕੇਵੀ ਬਨੂੜ-ਭਬਾਤ ਲਾਈਨ ਨੂੰ ਟੈਪ ਕਰਕੇ ਜ਼ਮੀਨਦੋਜ਼ 66 ਕੇ.ਵੀ. ਨਾਲ ਜੋੜਿਆ ਹੋਇਆ ਹੈ। ਲਗਭਗ 4.6 ਕਿਲੋਮੀਟਰ ਤੱਕ ਕੇਬਲ 240 ਮਿ.ਮੀ. 2 ਪਾਈ ਗਈ ਹੈ। ਰਾਮਗੜ ਬੁੱਡਾ ਗਰਿੱਡ ਤੋਂ 20 ਐਮ.ਵੀ.ਏ. ਸਮਰੱਥਾ ਨੰਬਰ 1: 66/11 ਕੇਵੀ ਟ੍ਰਾਂਸਫਾਰਮਰ ਸਥਾਪਤ ਕੀਤਾ ਗਿਆ ਹੈ।
ਇਸ ਗਰਿੱਡ ਤੋਂ ਜੀਰਕਪੁਰ ਸਹਿਰ ਦੇ ਵੀਆਈਪੀ ਰੋਡ, ਅੰਬਾਲਾ ਰੋਡ, ਸਿੰਘਪੁਰਾ, ਛੱਤ, ਰਾਮਗੜ, ਬਿਸਨਪੁਰਾ, ਨਗਲਾ ਰੋਡ ਆਦਿ ਇਲਾਕਿਆਂ ਵਿੱਚ ਰਹਿੰਦੇ 30,000 ਖਪਤਕਾਰਾਂ ਨੂੰ ਮਿਆਰੀ ਬਿਜਲੀ ਸਪਲਾਈ ਮੁਹੱਈਆ ਕਰਾਉਣ ਲਈ 6 ਫੀਡਰ 11 ਕੇ.ਵੀ. ਲਾਈਨਾਂ ਪਾਈਆਂ ਜਾਣਗੀਆਂ।
ਇਸ ਗਰਿੱਡ ਦੇ ਬਣਨ ਨਾਲ 66 ਕੇ.ਵੀ ਗਰਿੱਡ ਭਬਾਤ ਅਤੇ ਢਕੋਲੀ 66 ਕੇ.ਵੀ ਗਰਿੱਡ ਸਬ-ਸਟੇਸਨ ‘ਤੇ ਲੋਡ ਘਟੇਗਾ ਜੋ ਇਨਾਂ ਗਰਿੱਡਾਂ ਦੇ ਅਧੀਨ ਆਉਣ ਵਾਲੇ ਖੇਤਰ ਨੂੰ ਮਿਆਰੀ ਬਿਜਲੀ ਸਪਲਾਈ ਦੇਵੇਗਾ।
————

Related Articles

LEAVE A REPLY

Please enter your comment!
Please enter your name here

Stay Connected

0FansLike
3,791FollowersFollow
0SubscribersSubscribe
- Advertisement -spot_img

Latest Articles