ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਹਾਜਰੀ ‘ਚ ਮਲੇਰਕੋਟਲਾ ਵਿਖੇ ੨੪.੯੦ ਕਰੋੜ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ
ਮੈਡਮ ਰਜ਼ੀਆ ਨੇ ਬਠਿੰਡੀਆ ਮੁਹੱਲੇ ਤੇ ਜਮਾਲਪੁਰੇ ‘ਚ ੫੦-੫੦ ਲੱਖ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਅਤੇ ਡਿਸਪੈਂਸਰੀ ਦਾ ਨੀਂਹ ਪੱਥਰ ਰੱਖਿਆ
ਮਲੇਰਕੋਟਲਾ ੨੪ ਅਕਤੂਬਰ (ਸ਼ਾਹਿਦ ਜ਼ੁਬੈਰੀ) ਕੈਬਨਿਟ ਮੰਤਰੀ ਮੈਡਮ ਰਜੀਆ ਸੁਲਤਾਨਾ ਜੀ ਦੀਆਂ ਕੋਸ਼ਿਸਾਂ ਸਦਕਾ ਅੱਜ ਸ਼ਹਿਰੀ ਵਾਤਾਵਰਣ ਸੁਧਾਰ ਯੋਜਨਾ,ਪੰਜਾਬ ਦੇ ਦੂਸਰੇ ਗੇੜ ਦੀ ਪੰਜਾਬ ਪੱਧਰੀ ਸੁਰੂਆਤ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਵਿਖੇ ੨੪.੯੦ ਕਰੋੜ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਦਾ ਔਨ ਲਾਈਨ ਉਦਘਾਟਨ ਕੀਤਾ। ਨਗਰ ਕੌਂਸਲ ਮਲੇਰਕੋਟਲਾ ਦੇ ਮੀਟਿੰਗ ਹਾਲ ਵਿੱਚ ਹੋਏ ਉਦਘਾਟਨੀ ਸਮਾਗਮ ਵਿਚ ਨਗਰ ਕੌਂਸਲ ਦੇ ਅਧਿਕਾਰੀ ਅਤੇ ਸਥਾਨਕ ਕਾਂਗਰਸੀ ਆਗੂ ਸ਼ਾਮਿਲ ਹੋਏ। ਬਾਅਦ ਵਿਚ ਮੈਡਮ ਰਜੀਆ ਸੁਲਤਾਨਾ ਨੇ ਕੱਚਾ ਦਰਵਾਜਾ,ਜਮਾਲਪੁਰਾ ਵਿਖੇ ੫੦ ਲੱਖ ਦੀ ਲਾਗਤ ਨਾਲ ਦੂਸਰੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਅਤੇ ਬਠਿੰਡੀਆਂ ਮੁਹੱਲਾ ਵਿਖੇ ੫੦ ਲੱਖ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਪਿੱਛੋਂ ਪੱਤਰਕਾਰਾਂਚ ਨਾਲਮ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸਹਿਰ ਦੀ ਸਫਾਈ ਨੂੰ ਯਕੀਨੀ ਬਨਾਉਣ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਾਫ ਆਦੇਸ਼ ਦੇ ਦਿਤੇ ਹਨ ਕਿ ਕੋਈ ਵੀ ਸਫਾਈ ਸੇਵਕ ਕਿਸੇ ਦੇ ਘਰ ਕੰਮ ਕਰਨ ਦੀ ਬਜਾਏ ਲੋਕਾਂ ਦੀ ਸੇਵਾ ਵਿਚ ਆਪਣੀ ਜਿੰਮੇਵਾਰੀ ਨਿਭਾਵੇ। ਉਨ੍ਹਾਂ ਸਿਵਲ ਹਸਪਤਾਲ ਮਲੇਰਕੋਟਲਾ ਅੰਦਰ ਕੁੱਝ ਡਾਕਟਰਾਂ ‘ਤੇ ਮਹਿੰਗੀਆਂ ਦਵਾਈਆਂ ਲਿਖਣ ਦੇ ਲੱਗ ਰਹੇ ਦੋਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੌਕੇ ‘ਤੇ ਹਾਜਰ ਐਸ.ਐਮ.ਓ. ਮਲੇਰਕੋਟਲਾ ਡਾ. ਜਸਵਿੰਦਰ ਸਿੰਘ ਨੂੰ ਸਪੱਸਟ ਆਦੇਸ਼ ਦਿਤੇ ਕਿ ਉਹ ਹਸਪਤਾਲ ਦੀ ਵਿਵਸਥਾ ਨੂੰ ਦਰੁਸਤ ਕਰਨ ਤਾਂ ਜੋ ਗਰੀਬ ਮਰੀਜਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਮੈਡਮ ਰਜ਼ੀਆ ਨੇ ਪੰਜਾਬ ਸਹਿਰੀ ਵਾਤਾਵਰਨ ਸੁਧਾਰ ਪ੍ਰੋਗ੍ਰਾਮ ਦੇ ਦੂਜੇ ਪੜਾਅ ਦੀ ਸੁਰੂਆਤ ਤਹਿਤ ਸੀਵਰੇਜ ਪਲਾਂਟ ,੨੪ ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ, ਐਲ.ਈ.ਡੀ ਲਾਈਟਾਂ ਅਤੇ ਸੌਲਿਡ ਵੇਸਟ ਦੇ ਪ੍ਰਬੰਧ ਵਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਨਗਰ ਕੌਂਸਲ ਦੇ ਈ.ਓ. ਸੁਖਦੇਵ ਸਿੰਘ, ਖੁਰਸ਼ੀਦ ਜੰਗ, ਪੀ.ਏ. ਦਰਬਾਰਾ ਸਿੰਘ ਤੇ ਮੁਹੰਮਦ ਤਾਰਿਕ, ਚੌਧਰੀ ਮੁਹੰਮਦ ਬਸੀਰ ਚੇਅਰਮੈਨ ਇੰਪਰੂਵਮੈਂਟ ਟਰੱਸਟ, ਸਾਬਕਾ ਪ੍ਰਧਾਨ ਨਗਰ ਕੌਂਸਲ ਇਕਬਾਲ ਫੌਜੀ, ਮੁਹੰਮਦ ਅਸਰਫ ਅਬਦੁਲਾ, ਸਚਿਨ ਕੁਮਾਰ, ਮਨੋਜ ਉਪਲ, ਅਜੇ ਕੁਮਾਰ ਅੱਜੂ, ਮੁਹੰਮਦ ਿeਬਰਾਹੀਮ, ਮੁਹੰਮਦ ਸਬੀਰ, ਫਾਰੂਕ ਅਨਸਾਰੀ, ਗੁਰਬਖਸ ਸਿੰਘ ਚੱਕੀ ਵਾਲੇ ( ਸਾਰੇ ਕੌਂਸਲਰ ), ਮੁਨਸੀ ਮੁਹੰਮਦ ਅਸਰਫ, ਸੇਖ ਸਜ਼ਾਦ ਹੁਸੈਨ ਮੈਂਬਰ ਪੰਜਾਬ ਵਕਫ ਬੋਰਡ, ਇੰਸਪੈਕਟਰ ਪਰਮਜੀਤ ਸਿੰਘ ਧਨੇਸ਼ਰ ਅਤੇ ਪੱਪੂ ਕਲਿਆਣ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਲਰ ਹਾਜਿਰ ਸਨ।