Subscribe Now

* You will receive the latest news and updates on your favorite celebrities!

Trending News

Blog Post

Uncategorized

ਮੁੱਖ ਚੋਣ ਅਫਸਰ ਨੇ ਮੋਬਾਇਲ ਵੈਨਾਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ 


ਚੰਡੀਗੜ, 5 ਦਸੰਬਰ : ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਚੱਲ ਰਹੀ ਪ੍ਰੀਕਿ੍ਰਆ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਪੰਜ ਮੋਬਾਇਲ ਵੈਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨਾਂ ਸੂਬੇ ਦੇ ਪੰਜ ਜ਼ਿਲਿਆਂ ( ਐਸ.ਏ.ਐਸ. ਨਗਰ, ਲੁਧਿਆਣਾ, ਹੁਸ਼ਿਆਰਪੁਰ, ਰੂਪਨਗਰ ਅਤੇ ਬਰਨਾਲਾ) ਵਿੱਚ ਲੋਕਾਂ ਨੂੰ ਵੋਟਾਂ ਬਨਾਉਣ ਅਤੇ ਕਟਵਾਉਣ ਬਾਰੇ ਜਾਗਰੂਕ ਕਰਨਗੀਆ ਤਾਂ ਜ਼ੋ ਸਹੀ ਵੋਟਰ ਸੂਚੀਆਂ ਬਣ ਸਕਣ।
ਇਹ ਮੋਬਾਇਲ ਵੈਨਾਂ ਪਹਿਲਾਂ ਤੋਂ ਹੀ ਚੱਲ ਰਹੇ ਵੋਟਰ ਸੁਧਾਈ ਪ੍ਰੋਗਰਾਮ ਵਿੱਚ ਹਿੱਸਾ ਪਾਉਣਗੀਆਂ ਅਤੇ ਵੱਖ-ਵੱਖ ਸ਼ਹਿਰਾਂ ਪਿੰਡਾਂ ਦੀਆਂ ਪ੍ਰਸਿੱਧ ਥਾਵਾਂ ਤੇ ਲੋਕਾਂ ਨੂੰ ਵੋਟਾਂ ਬਨਾਉਣ/ਕਟਵਾਉਣ ਅਤੇ ਸੋਧ ਸਬੰਧੀ ਸੇਵਾਵਾਂ ਮੁਹੱਈਆ ਕਰਨਗੀਆਂ ਤੇ ਮੌਕੇ ਤੇ ਹੀ ਪ੍ਰਤੀ ਬੇਨਤੀ ਵੀ ਸਵੀਕਾਰ ਕਰਨਗੇ।
ਜ਼ਿਲਾ ਐਸ.ਏ.ਐਸ. ਨਗਰ ਦਾ ਵਿਧਾਨ ਸਭਾ ਹਲਕਾ ਮੁਹਾਲੀ, ਜ਼ਿਲਾ ਲੁਧਿਆਣਾ  ਦਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ, ਜ਼ਿਲਾ  ਹੁਸ਼ਿਆਰਪੁਰ ਦਾ ਵਿਧਾਨ ਸਭਾ ਹਲਕਾ  ਉੜਮੁੜ , ਜ਼ਿਲਾ  ਰੂਪਨਗਰ ਦਾ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ, ਅਤੇ  ਜ਼ਿਲਾ ਬਰਨਾਲਾ ਦਾ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਇਹ ਵੈਨਾਂ ਆਪਣੀਆਂ ਸੇਵਾਵਾਂ ਮੁਹੱਈਆ ਕਰਨਗੀਆਂ।
ਵਿਧਾਨ ਸਭਾ ਹਲਕਾ ਮੁਹਾਲੀ, ਵਿਧਾਨ ਸਭਾ ਹਲਕਾ ਚਮਕੌਰ ਸਾਹਿਬ, ਅਤੇ  ਜ਼ਿਲਾ ਬਰਨਾਲਾ ਦਾ ਵਿਧਾਨ ਸਭਾ ਹਲਕਾ ਬਰਨਾਲਾ ਵਿੱਚ ਵੋਟਰ ਪ੍ਰਤੀਸ਼ਤ ਨੂੰ ਵਧਾਉਣ ਲਈ   ਅਤੇ  ਜ਼ਿਲਾ ਲੁਧਿਆਣਾ  ਦਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ  ਅਤੇ ਹੁਸ਼ਿਆਰਪੁਰ ਦਾ ਵਿਧਾਨ ਸਭਾ ਹਲਕਾ  ਉੜਮੁੜ ਦੀ ਚੋਣ ਲਿੰਗ ਅਨੁਪਾਤ ਅਨੁਸਾਰ ਵੋਟਰਾਂ ਦੀ ਗਿਣਤੀ ਵਧਾਉਣ ਲਈ   ਕੀਤੀ ਗਈ ਹੈ ।
ਇਸ ਮੌਕੇ ਤੇ ਬੋਲਦਿਆਂ ਮੁਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਲੋਕਤੰਤਰ ਦੀ ਬੁਨਿਆਦ ਵੋਟਰ ਸੂਚੀਆਂ ਵਿੱਚ ਸਾਰੇ ਵਰਗਾਂ ਦੇ ਪੂਰੀ ਸ਼ਮੂਲੀਅਤ ਉਤੇ ਹੀ ਟਿਕੀ ਹੋਈ ਹੈ। ਉਨਾਂ ਕਿਹਾ ਕਿ ਸਾਰੇ ਵਰਗਾਂ ਦੀ ਵੋਟਰ ਸੂਚੀਆਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹੀ ਅਸੀਂ ਇਹ ਉਪਰਾਲਾ ਕੀਤਾ ਹੈ ਤਾਂ ਜ਼ੋ ਸਬੰਧਤ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਤੱਕ ਸਿੱਧੀ ਪਹੁੰਚ ਕੀਤੀ ਜਾ ਸਕੇ।
ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ  ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐਸ ਨੇ ਕਿਹਾ ਕਿ ਲੋਕਾਂ ਦੇ ਸਮੂਹਾ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਸੰਦੇਸ਼ਾਂ ਵਾਲੀਆਂ ਖਾਸ ਤੌਰ ‘ਤੇ ਤਿਆਰ ਕੀਤੀਆਂ ਵੈਨ ਇੱਕ ਵਿਲੱਖਣ ਕੋਸ਼ਿਸ਼ ਹੈ। ਵੱਖ ਵੱਖ ਨਿਰਧਾਰਤ ਥਾਵਾਂ ‘ਤੇ ਵੈਨ ਰੋਕ ਕੇ  ਵੋਟਰਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਅਤੇ ਵੋਟ ਪਾਉਣ ਲਈ ਪ੍ਰੇਰਿਤ ਅਤੇ ਜਾਗਰੂਕ ਕਰਨ ਸਬੰਧੀ  ਸਭਿਆਚਾਰਕ ਗਤੀਵਿਧੀਆਂ ਕੀਤੀਆਂ ਜਾਣਗੀਆਂ।  ਸਟੇਟ ਆਈਕਨ ਸੋਨੂੰ ਸੂਦ ਦਾ ਪੋਸਟਰ ਅਤੇ ਆਡੀਓ / ਵੀਡੀਓ ਅਪੀਲ ਵੀ ਇਸ ਵਿਸ਼ੇਸ਼ ਡਰਾਈਵ ਦੀ ਇਕ ਹੋਰ ਵਿਸ਼ੇਸ਼ਤਾ ਹੋਵੇਗੀ।
ਡਰਾਫਟ ਵੋਟਰ ਸੂਚੀ 16.11.2020 ਨੂੰ ਪ੍ਰਕਾਸ਼ਤ ਕੀਤੀ ਗਈ ਸੀ ਅਤੇ ਭਾਰਤੀ  ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 15.12.2020 ਤੱਕ ਫਾਰਮ ਭਰੇ ਜਾ ਸਕਦੇ ਹਨ। ਇਸ ਮੁਹਿੰਮ ਤਹਿਤ ਪੰਜਾਬ ਦੇ ਸਮੂਹ ਪੋਲਿੰਗ ਬੂਥਾਂ ਤੇ 05.12.2020 (ਸ਼ਨੀਵਾਰ) ਅਤੇ 06.12.2020 (ਐਤਵਾਰ) ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਬੂਥ ਲੈਵਲ ਅਧਿਕਾਰੀ (ਬੀ.ਐਲ.ਓਜ਼) ਵੀ ਇੱਕੇ ਮੌਜੂਦ ਰਹਿਣਗੇ।
ਫਾਰਮ ਵੈਬਸਾਈਟ www.voterportal.eci.gov.in  ਰਾਹੀਂ ਜਾਂ ਵੋਟਰ ਹੈਲਪਲਾਈਨ ਮੋਬਾਈਲ ਐਪ ਰਾਹੀਂ ਆਨਲਾਈਨ ਭਰੇ ਜਾ ਸਕਦੇ ਹਨ। ਜੋ ਵਿਅਕਤੀ  01.01.2021 ਨੂੰ 18 ਸਾਲ ਦੇ ਹੋ ਜਾਣਗੇ ਉਹ ਇੱਕ ਵੋਟਰ ਵਜੋਂ ਰਜਿਸਟਰ ਕਰ ਸਕਦੇ ਹਨ।
————–

Related posts

Leave a Reply

Required fields are marked *