ਮੁੱਖ ਚੋਣ ਅਧਿਕਾਰੀ ਵੱਲੋਂ ਲੋਕਤੰਤਰ ਪ੍ਰਤੀ ਸੰਵਿਧਾਨ ਅਧਾਰਤ ਪਹੁੰਚ ਵਿਸ਼ੇ ’ਤੇ ਕਰਵਾਏ ਗਏ ਆਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਦਾ ਐਲਾਨ
ਚੰਡੀਗੜ, 26 ਨਵੰਬਰ:
ਅੱਜ ਇੱਥੇ ਸੰਵਿਧਾਨ ਦਿਵਸ ਮੌਕੇ ਦਫ਼ਤਰ, ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਇਕ ਫੇਸਬੁੱਕ ਲਾਈਵ ਈਵੈਂਟ ਜ਼ਰੀਏ ਲੋਕਤੰਤਰ ਪ੍ਰਤੀ ਸੰਵਿਧਾਨ ਅਧਾਰਤ ਪਹੁੰਚ ਦੇ ਵਿਸ਼ੇ ‘ਤੇ ਕਰਵਾਏ ਗਏ ਆਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ।
ਇਹ ਕੁਇਜ਼ ਮੁਕਾਬਲਾ ਕਰਵਾਉਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਭਾਰਤੀ ਸੰਵਿਧਾਨ ਦੀ ਰੌਸ਼ਨੀ ਵਿੱਚ ਵਿਚਾਰ-ਚਰਚਾ ਅਤੇ ਵਿਚਾਰ-ਵਟਾਂਦਰੇ ਲਈ ਇੱਕ ਮੰਚ ਤਿਆਰ ਕਰਕੇ ਨਾਗਰਿਕਾਂ ਨੂੰ ਸੰਵਿਧਾਨਕ ਸ਼ਰਤ ਵਿਧਾਨ ਬਾਰੇ ਚੰਗੀ ਤਰਾਂ ਜਾਣੂੰ ਕਰਵਾਇਆ ਜਾ ਸਕੇ।ਸੰਵਿਧਾਨ ਪ੍ਰਤੀ ਨਾਗਕਿਰਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ, ਸੋਸ਼ਲ ਮੀਡੀਆ ਤੇ ਰੋਜ਼ਾਨਾ 27 ਆਰਟੀਕਲ ਸਾਂਝੇ ਕੀਤੇ ਗਏ ਅਤੇ ਬਾਅਦ ਵਿੱਚ ਇਨਾਂ ਆਰਟੀਕਲਾਂ ਨੂੰ ਸੰਖੇਪ ਵਿੱਚ ਪੇਸ਼ ਕਰਨ ਲਈ 8 ਵੀਡੀਓ ਸਾਂਝੇ ਕੀਤੇ ਗਏ।
ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਪੰਜਾਬ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧੇਰੇ ਜਾਗਰੂਕ ਨਾਗਰਿਕ ਬਣਨ ਅਤੇ ਭਾਰਤੀ ਸੰਵਿਧਾਨ ਬਾਰੇ ਜਾਣਕਾਰੀ ਹਾਸਲ ਕਰਨ ਜੋ ਕਿ ਇੱਕ ਮੁੱਖ ਕਿਤਾਬ ਹੈ ਜਿਸ ਅਨੁਸਾਰ ਭਾਰਤ ਸਰਕਾਰ ਅਤੇ ਲੋਕਤੰਤਰ ਨੂੰ ਚਲਾਇਆ ਜਾਂਦਾ ਹੈ। ਉਨਾਂ ਫੇਸਬੂਕ ਲਾਈਵ ਈਵੈਂਟ ਦੌਰਾਨ ਜੇਤੂਆਂ ਦਾ ਐਲਾਨ ਕੀਤਾ। ਜੇਤੂਆਂ ਦੇ ਨਾਮ ਹੇਠਾਂ ਦਿੱਤੇ ਹਨ:
ਪਹਿਲਾ ਇਨਾਮ: ਸ਼੍ਰੀ ਪੁਨੀਤ ਗਰਗ, ਜ਼ਿਲਾ ਪਟਿਆਲਾ
ਦੂਜਾ ਇਨਾਮ: ਸ੍ਰੀ ਗੁਰਜੀਤ ਸਿੰਘ, ਜ਼ਿਲਾ ਬਰਨਾਲਾ
ਤੀਜਾ ਇਨਾਮ: ਸੰਜੀਵ ਕੁਮਾਰ, ਜ਼ਿਲਾ ਬਠਿੰਡਾ
ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ ਸ੍ਰੀਮਤੀ ਮਾਧਵੀ ਕਟਾਰੀਆ ਨੇ ਕਿਹਾ ਕਿ ਭਾਰਤ ਦੇ ਹਰੇਕ ਨਾਗਕਿਰ ਨੂੰ ਸਮਾਨਤਾ ਅਤੇ ਮਾਣ-ਸਤਿਕਾਰ ਦੀ ਜ਼ਿੰਦਗੀ ਦੇਣ ਲਈ ਸਾਡੇ ਸੰਵਿਧਾਨ ਨੂੰ ਜਾਤੀ, ਲਿੰਗ, ਧਰਮ, ਆਰਥਿਕ ਹਾਲਾਤ ਜਿਹੇ ਵਿਚਾਰਾਂ ਤੋਂ ਉੱਪਰ ਉੱਠ ਕੇ ਚਲਾਇਆ ਜਾਣਾ ਚਾਹੀਦਾ ਹੈ। ਇਹ ਮੌਜੂਦਾ ਪ੍ਰਣਾਲੀ ਨੂੰ ਸੁਤੰਤਰ ਲੋਕਤੰਤਰ ਵਿੱਚ ਬਦਲ ਦੇਵੇਗਾ ਜਿਸਦੇ ਲਈ ਸਾਡੇ ਸੁਤੰਤਰਤਾ ਸੰਗਰਾਮੀਆਂ ਨੇ ਬਿ੍ਰਟਿਸ਼ ਸਾਮਰਾਜਵਾਦ ਦੇ ਖ਼ਾਤਮੇ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਉਨਾਂ ਖੁਲਾਸਾ ਕੀਤਾ ਕਿ ਇਸ ਆਨਲਾਈਨ ਮੁਕਾਬਲੇ ਵਿੱਚ 2977 ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਅੱਗੇ ਕਿਹਾ ਕਿ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੇ ਮੁਹਿੰਮ ਨੂੰ ਉਤਸ਼ਾਹ ਨਾਲ ਚਲਾਉਣ ਲਈ ਵਿਭਾਗ ਦੇ ਯਤਨਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਉਸਨੇ ਇਹ ਵੀ ਦੱਸਿਆ ਕਿ ਨਵਾਂ ਕੁਇਜ਼ ਮੁਕਾਬਲਾ ਪੰਜਾਬ ਦੇ ਚੋਣ ਸਾਖਰਤਾ ਕਲੱਬਾਂ (ਈਐਲਸੀਜ਼) ਲਈ ਵੀ ਖੁੱਲਾ ਰਹੇਗਾ।
ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਮੈਰਿਟ ਸਰਟੀਫਿਕੇਟ ਦੇ ਨਾਲ ਨਗਦ ਇਨਾਮ ਦਿੱਤਾ ਜਾਵੇਗਾ।