ਮੁੱਖ ਚੋਣ ਅਧਿਕਾਰੀ ਨੇ ਕੌਮਾਂਤਰੀ ਅਪੰਗਤਾ ਦਿਵਸ ਮਨਾਇਆ
ਸੂਬੇ ਦੇ ਸਾਰੇ ਜ਼ਿਲਿਆਂ ਵਿਚ ਕਰਵਾਏ 118 ਮੁਕਾਬਲੇ
ਚੰਡੀਗੜ, 3 ਦਸੰਬਰ:
ਵਿਸ਼ਵ ਅਪੰਗਤਾ ਦਿਵਸ ਮਨਾਉਣ ਲਈ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਵਲੋਂ ਅੱਜ ਇੱਕ ਫੇਸਬੁੱਕ ਲਾਈਵ ਈਵੈਂਟ ਕਰਵਾਇਆ ਕੀਤਾ ਗਿਆ।
ਇਸ ਦੇ ਨਾਲ ਹੀ ਦਿਵਿਆਂਗ ਵਿਅਕਤੀਆਂ ਨਾਲ ਸਬੰਧਤ ਐਨਜੀਓਜ਼/ਐਸੋਸੀਏਸ਼ਨਾਂ ਲਈ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਸੂਬੇ ਦੇ ਸਾਰੇ ਜ਼ਿਲਿਆਂ ਵਿਚ ਵੱਖ-ਵੱਖ ਤਰਾਂ ਦੇ ਈਵੈਂਟ ਕਰਵਾਏ ਗਏ ਅਤੇ ਜ਼ਿਲੇ ਦੇ ਪਹਿਲੇ ਸਥਾਨ ਹਾਸਲ ਕਰਨ ਵਾਲਿਆਂ ਨੂੰ ਅੱਜ ਸੂਬਾ ਪੱਧਰੀ ਵਰਚੁਅਲ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।
5 ਨਵੰਬਰ, 2020 ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਵਿਆਂਗ ਵਿਅਕਤੀਆਂ (ਪੀ.ਡਬਲਯੂ.ਡੀ), ਦਿਵਿਆਂਗ ਵਿਅਕਤੀਆਂ ਨਾਲ ਸਬੰਧਤ ਐਸੋਸੀਏਸ਼ਨਾਂ, ਐਨਜੀਓਜ਼, ਚੋਣ ਸਾਖ਼ਰਤਾ ਕਲੱਬਾਂ (ਈਐਲਸੀ) ਅਤੇ ਈਐਲਸੀ ਇੰਚਾਰਜ ਲਈ ਵੱਖ-ਵੱਖ ਮੁਕਾਬਲੇ ਕਰਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਸਨ।
ਪਰਸਨਜ਼ ਵਿੱਦ ਡਿਸਏਬਿਲਟੀ ਐਕਟ, 1995 ਅਤੇ ਚਾਰ ਸ਼੍ਰੇਣੀਆਂ ਈਐਲਸੀ ਕਲੱਬਾਂ, ਈਐਲਸੀ ਇੰਚਾਰਜ, ਦਿਵਿਆਂਗ ਵਿਅਕਤੀਆਂ ਦੀਆਂ ਐਸੋਸੀਏਸ਼ਨਾਂ/ਐਨਜੀਓਜ਼ ਵਿਚ ਚੋਣ ਪ੍ਰਕਿਰਿਆ ਬਾਰੇ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਗਏ। ਆਮ ਜਨਤਾ ਅਤੇ ਈਐਲਸੀ ਕਲੱਬਾਂ ਵਿੱਚ ਦਿਵਿਆਂਗ ਵਿਅਕਤੀਆਂ ਲਈ ਗੀਤ, ਡਾਂਸ, ਸਕਿੱਟ ਅਤੇ ਮੋਨੋ ਅਦਾਕਾਰੀ, ਵੀਲ ਚੇਅਰ ਦੌੜ, ਕਵਿਤਾ ਗਾਇਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਨੇਤਰਹੀਣ ਵਿਅਕਤੀ ਲਈ ਬ੍ਰੇਲ ਵਿੱਚ ਸੰਗੀਤ ਮੁਕਾਬਲਾ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵਲੋਂ ਸਾਰੀਆਂ ਸ਼੍ਰੇਣੀਆਂ ਵਿੱਚ ਜ਼ਿਲਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕੀਤਾ। ਆਪਣੀ ਕਿਸਮ ਦੀ ਇਕ ਅਨੌਖੀ ਮੁਹਿੰਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਪੰਜਾਬ ਦੇ ਸਾਰੇ 22 ਜ਼ਿਲਿਆਂ ਵਿੱਚ ਕੁੱਲ 118 ਸ਼੍ਰੇਣੀਆਂ ਦੇ ਮੁਕਾਬਲੇ ਕਰਵਾਏ ਗਏ। ਹਰੇਕ ਜ਼ਿਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।
ਡਾ. ਰਾਜੂ ਨੇ ਕਿਹਾ ਕਿ ਇਸ ਮੁਹਿੰਮ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਦੇ ਸ਼ਕਤੀਕਰਨ ਅਤੇ ਸਮਾਜ ਵਿੱਚ ਉਨਾਂ ਦੀ ਸ਼ਮੂਲੀਅਤ ਅਤੇ ਬਰਾਬਰੀ ਨੂੰ ਯਕੀਨੀ ਬਣਾਉਣਾ ਅਤੇ ਕਿਸੇ ਨੂੰ ਵੀ ਪਿੱਛੇ ਨਾ ਛੱਡਣ ਲਈ ਵੱਖ-ਵੱਖ ਭਾਈਵਾਲਾਂ ਦੀ ਸਾਂਝੀ ਕਾਰਵਾਈ ਨੂੰ ਉਤਸ਼ਾਹਤ ਕਰਨਾ ਸੀ। ਉਨਾਂ ਸਮੂਹ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਇਨਾਂ ਸਮਾਗਮਾਂ ਵਿੱਚ ਉਨਾਂ ਦੀ ਸ਼ਮੂਲੀਅਤ ਦੀ ਤਰਾਂ ਉਹ ਚੋਣ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਜੋ ਸਾਡੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਸਹਾਈ ਹੋਵੇਗਾ।
ਏ.ਸੀ.ਈ.ਓ., ਪੰਜਾਬ ਸ੍ਰੀਮਤੀ ਮਧਵੀ ਕਟਾਰੀਆ, ਜਿਹਨਾਂ ਨੇ ਅਪੰਗਤਾ ਦੀਆਂ ਸਾਰੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀਆਂ ਦੇ ਸ਼ਕਤੀਕਰਨ ‘ਤੇ ਕੇਂਦਰਿਤ ਇਸ ਸੂਬਾ ਪੱਧਰੀ ਗਤੀਵਿਧੀਆਂ ਦੀ ਯੋਜਨਾ ਉਲੀਕੀ ਸੀ, ਨੇ ਇਸ ਪ੍ਰੋਗਰਾਮ ਦੀ ਸ਼ਾਨਦਾਰ ਸਫ਼ਲਤਾ ਲਈ ਜ਼ਿਲਾ ਪ੍ਰਸ਼ਾਸਨ, ਸਵੀਪ ਨੋਡਲ ਅਧਿਕਾਰੀਆਂ ਅਤੇ ਸਮੂਹ ਅਧਿਕਾਰੀਆਂ ਅਤੇ ਵਲੰਟੀਅਰਾਂ ਦਾ ਉਹਨਾਂ ਦੇ ਯਤਨਾਂ ਲਈ ਧੰਨਵਾਦ ਕੀਤਾ।
ਸੀ.ਈ.ਓ., ਪੰਜਾਬ ਵਿਦਿਆਂਗ ਵਿਅਕਤੀਆਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਸਾਰੇ ਭਾਈਵਾਲਾਂ-ਸਿਵਲ ਸੁਸਾਇਟੀ ਸੰਸਥਾਵਾਂ (ਸੀਐਸਓਜ਼), ਐਨਜੀਓਜ਼, ਨੌਜਵਾਨ ਸਭਾਵਾਂ ਜਿਵੇਂ ਐਨਵਾਈਕੇਐਸ, ਐਨਐਸਐਸ, ਐਨਸੀਸੀ ਅਤੇ ਕਾਰਪੋਰੇਟ ਹਾਊਸਿਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਸ਼ਮੂਲੀਅਤ ਵਿਚ ਵਾਧਾ ਕਰਨ ਹਿੱਤ ਮੁਸ਼ਕਿਲ ਰਹਿਤ ਵਾਤਾਵਰਨ ਯਕੀਨੀ ਬਣਾਉਣ ਤੋਂ ਇਲਾਵਾ, ਪਹੁੰਚਯੋਗ ਜਾਣਕਾਰੀ, ਜਾਗਰੂਕਤਾ ਅਤੇ ਸਹੂਲਤ ਪ੍ਰਦਾਨ ਕਰਨ ਦੇ ਵੀ ਯਤਨ ਕੀਤੇ ਜਾ ਰਹੇ ਹਨ।
———–
Related posts
Subscribe
* You will receive the latest news and updates on your favorite celebrities!
Quick Cook!
Review Of Healthy Breakfast Meals For Energy Boost
Lorem ipsum dolor sit amet, consectetur adipiscing elit. Quisque hendrerit fringilla enim, ut scelerisque dui. In hac habitasse platea dictumst….