ਮੁਹਾਲੀ ਦੇ ਸਨਅਤਕਾਰਾਂ ਲਈ ‘ਕਾਲੀ-ਦੀਵਾਲੀ‘
ਉਦਯੋਗਾਂ ਨੂੰ ਕੱਚੇ ਮਾਲ ਦੀ ਘਾਟ ਦਾ ਕਰਨਾ ਪੈ ਰਿਹਾ ਸਾਹਮਣਾ
ਨਿਰਯਾਤ ਦਾ ਮਾਲ ਨਾ ਭੇਜੇ ਜਾਣ ’ਤੇ ਭਰੋਸੇਯੋਗਤਾ ਨੂੰ ਸੱਟ ਵੱਜੇਗੀ
ਅੱਤਵਾਦ ਦੇ ਸਿਖਰਲੇ ਦਿਨਾਂ ਦੌਰਾਨ ਵੀ ਰੇਲ ਸੇਵਾਵਾਂ ਬੰਦ ਨਹੀਂ ਕੀਤੀਆਂ ਗਈਆਂ; ਕੇਂਦਰ ਸਰਕਾਰ ਰੇਲ ਸੇਵਾਵਾਂ ਨੂੰ ਜਲਦ ਤੋਂ ਜਲਦ ਬਹਾਲ ਕਰੇ : ਪਵਨ ਦੀਵਾਨ
ਚੰਡੀਗੜ/ਐਸ ਏ ਐਸ ਨਗਰ, 1 ਨਵੰਬਰ:
ਸੂਬੇ ਵਿਚ ਮਾਲ ਗੱਡੀਆਂ ਦੀ ਆਵਾਜਾਈ ’ਤੇ ਪਾਬੰਦੀ ਲਗਾ ਕੇ ਇੰਡਸਟਰੀ ਨੂੰ ਬੁਰੀ ਤਰਾਂ ਸੱਟ ਮਾਰਨ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਵਰਦਿਆਂ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਰੇਲ ਸੇਵਾਵਾਂ ਅੱਤਵਾਦ ਦੇ ਸਿਖ਼ਰਲੇ ਦਿਨਾਂ ਦੌਰਾਨ ਵੀ ਬੰਦ ਨਹੀਂ ਕੀਤੀਆਂ ਗਈਆਂ ਸਨ। ਮਾਲ ਰੇਲ ਗੱਡੀਆਂ ਦੀ ਮੁਅੱਤਲੀ ਨੇ ਉਦਯੋਗ ਦੇ ਜਖ਼ਮਾਂ ’ਤੇ ਲੂਣ ਭੁੱਕਣ ਵਲਾ ਕੰਮ ਕੀਤਾ ਹੈ ਜੋ ਪਹਿਲਾਂ ਹੀ ਕੋਵਿਡ-19 ਤੋਂ ਬਾਹਰ ਆਉਣ ਲਈ ਜੂਝ ਰਹੇ ਹਨ।
ਇਥੇ ਜਾਰੀ ਇੱਕ ਬਿਆਨ ਵਿੱਚ ਦੀਵਾਨ ਨੇ ਕਿਹਾ ਕਿ ਕੇਂਦਰ ਵੱਲੋਂ ਵਾਅਦਾ ਕੀਤੇ ਗਏ 20 ਹਜ਼ਾਰ ਕਰੋੜ ਦੇ ਆਰਥਿਕ ਪੈਕੇਜ ਨੂੰ ਹਾਲੇ ਤੱਕ ਸਹੀ ਅਰਥਾਂ ਵਿੱਚ ਲਾਗੂ ਨਹੀਂ ਕੀਤਾ, ਕੇਂਦਰ ਸਰਕਾਰ ਦਾ ਇਹ ਫੈਸਲਾ ਉਦਯੋਗਾਂ ਦੀ ਰੀੜ ਦੀ ਹੱਡੀ ਤੋੜਨ ਦੇ ਬਾਰਬਰ ਹੈ। ,
ਦੀਵਾਨ ਨੇ ਕਿਹਾ ਕਿ ਰੇਲ ਗੱਡੀਆਂ ਦੇ ਨਾ ਚੱਲਣ ਕਰਕੇ ਆਯਾਤ ਅਤੇ ਨਿਰਯਾਤ ਦੋਵਾਂ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਉਦਯੋਗ ਕੱਚੇ ਮਾਲ ਦੀ ਅਣਹੋਂਦ ਵਿੱਚ ਉਤਪਾਦਨ ਕਰਨ ਵਿੱਚ ਅਸਮਰੱਥ ਹਨ। ਉਨਾਂ ਕਿਹਾ ਉਦਯੋਗਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਸਾਰੀ ਆਰਥਿਕਤਾ ਉੱਤੇ ਮਾੜਾ ਪ੍ਰਭਾਵ ਪਏਗਾ, ਇਸ ਲਈ ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਆਪਣੇ ਫੈਸਲੇ ਦੀ ਸਮੀਖਿਆ ਕਰਨੀ ਚਾਹੀਦੀ ਹੈ ।
ਹੌਜ਼ਰੀ ਉਦਯੋਗ ਦੀ ਮਿਸਾਲ ਦਿੰਦਿਆਂ ਦੀਵਾਨ ਨੇ ਕਿਹਾ ਕਿ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਹੋਜ਼ਰੀ ਦੀ ਵਿਕਰੀ ਪੰਜਾਬ ਤੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਇਸ ਤੋਂ ਬਾਹਰ ਕੀਤੀ ਜਾਏਗੀ; ਪਰ ਰੇਲ ਆਵਾਜਾਈ ਦੇ ਬੰਦ ਹੋਣ ਕਰਕੇ ਇਸ ਵਿੱਚ ਰੁਕਾਵਟ ਖੜੀ ਹੋ ਗਈ ਹੈ। ਹੋਰ ਉਦਯੋਗਾਂ ਸਾਹਮਣੇ ਵੀ ਇਹੀ ਮੁਸ਼ਕਿਲਾਂ ਦਰਪੇਸ਼ ਹਨ।
ਮੁਹਾਲੀ ਇੰਡਸਟਰੀਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਜਿਨਾਂ ਦਾ ਸ਼ੀਟ ਮੈਟਲ ਕੰਪੋਨੈਂਟਸ ਮੈਨੂਫੈਕਚਰਿੰਗ ਦਾ ਕੰਮ ਹੈ, ਨੇ ਕਿਹਾ, ਇਹ ਅਸਲ ਵਿੱਚ ਉਦਯੋਗਾਂ ਲਈ ਬਹੁਤ ਔਖਾ ਸਮਾਂ ਹੈ; ਲੇਬਰ ਦੀ ਘਾਟ, ਕੋਵਿਡ ਦਾ ਪ੍ਰਭਾਵ, ਵਿੱਤੀ ਮੁਸ਼ਕਲਾਂ ਅਤੇ ਸਭ ਤੋਂ ਉੱਪਰ ਮਾਲ-ਗੱਡੀਆਂ ਦੀ ਆਵਾਜਾਈ ’ਤੇ ਰੋਕ, ਜਿਸ ਕਰਕੇ ਬਹੁਤ ਮਸ਼ਕਿਲਾਂ ਖੜੀਆਂ ਹੋ ਗਈਆਂ ਹਨ। ਨਿਰਯਾਤਕਾਰਾਂ ਨੂੰ ਡਰ ਹੈ ਕਿ ਆਰਡਰ ਸਮੇਂ ਸਿਰ ਨਾ ਭੇਜਣ ਕਰਕੇ ਉਨਾਂ ਨੂੰ ਆਰਡਰ ਰੱਦ ਹੋਣ, ਵਸਤਾਂ ਦੀ ਡਲਿਵਰੀ ਨਾ ਹੋਣ ਕਰਕੇ ਜੁਰਮਾਨੇ ਅਤੇ ਭਰੋਸੇਯੋਗਤਾ ਗਵਾਉਣ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨਾਂ ਕਿਹਾ ਕਿ ਘਰੇਲੂ ਆਰਡਰਾਂ ਨੂੰ ਪੂਰਾ ਕਰਨਾ ਵੀ ਮੁਸ਼ਕਿਲ ਜਾਪਦਾ ਹੈ ਕਿਉਂਕਿ ਰੇਲ ਦੀ ਬਜਾਏ ਸੜਕ ਰਾਹੀਂ ਆਵਾਜਾਈ ਨਾਲ ਖ਼ਰਚੇ ਕਾਫ਼ੀ ਵਧ ਜਾਣਗੇ। ਸਨਅਤਕਾਰਾਂ ਨੂੰ ਖਦਸ਼ਾ ਹੈ ਕਿ ਇਸ ਸੀਜ਼ਨ ਦੀ ਦਿਵਾਲੀ ‘ਕਾਲੀ-ਦੀਵਾਲੀ‘ ਹੋਵੇਗੀ।ਦੀਵਾਲੀ ਬੋਨਸ ਦੀ ਉਮੀਦ ਕਰ ਰਹੇ ਕੋਵਿਡ ਨਾਲ ਝੰਬੇ ਮਜ਼ਦੂਰਾਂ ਨੂੰ ਹੁਣ ਨੌਕਰੀਆਂ ਜਾਣ ਦਾ ਡਰ ਹੈ ਅਤੇ ਨਿਰਮਾਤਾ ਹਾਲਾਤ ਸਾਵੇਂ ਹੋਣ ਦੀ ਉਡੀਕ ਕਰ ਰਹੇ ਹਨ।
ਇਸੇ ਤਰਾਂ ਸਿਲਾਈ ਮਸ਼ੀਨ ਸਪੇਅਰ ਪਾਰਟਸ ਦੇ ਨਿਰਮਾਤਾ ਬਹਾਦੁਰ ਉਦਯੋਗ ਦੇ ਬਹਾਦਰ ਸਿੰਘ ਅਤੇ ਨੈਸ਼ਨਲ ਸਟੀਲ ਇੰਡਸਟਰੀਜ਼ ਦੇ ਜਸਵਿੰਦਰ ਸਿੰਘ ਸੈਣੀ ਨੇ ਕੋਲੇ ਦੀ ਘਾਟ ਅਤੇ ਅੰਬਾਲਾ, ਹਰਿਆਣਾ ਵਿਚ ਵਿੱਚ ਮਾਲ ਦੇ ਰੈਕ ਫਸੇ ਹੋਣ ’ਤੇ ਦੁੱਖ ਜਤਾਇਆ।
ਛੱਤੀਸਗੜ ਤੋਂ ਲੋਹੇ ਦਾ ਆਰਡਰ ਨਾ ਆਉਣ ’ਤੇ ਏ.ਵੀ. ਫੈਬਰਿਕੇਸ਼ਨਜ਼ ਦੇ ਏ.ਆਰ. ਚੌਧਰੀ ਨੇ ਕਿਹਾ ਕਿ ਹੁਣ ਅਸੀਂ ਆਪਣੀ ਉਪਲੱਬਧ ਸਮੱਗਰੀ ਨਾਲ ਕੰਮ ਚਲਾ ਰਹੇ ਹਾਂ। ਉਨਾਂ ਕਿਹਾ ਕਿ ਸਾਨੂੰ ਸਥਾਨਕ ਬਾਜ਼ਾਰਾਂ ਤੋਂ ਵੱਧ ਕੀਮਤ ’ਤੇ ਕੱਚਾ ਮਾਲ ਖਰੀਦਣ ਲਈ ਮਜਬੂਰ ਹੋਣਾ ਪਿਆ।
——–
Related posts
Subscribe
* You will receive the latest news and updates on your favorite celebrities!
Quick Cook!
Review Of Healthy Breakfast Meals For Energy Boost
Lorem ipsum dolor sit amet, consectetur adipiscing elit. Quisque hendrerit fringilla enim, ut scelerisque dui. In hac habitasse platea dictumst….