Friday , April 3 2020
Breaking News

ਮੀਡੀਆ ਕਰਮੀਆਂ ਦੇ ਕਰਫਿਊ ਪਾਸ ਜਾਰੀ ਨਾ ਹੋਣ ਕਾਰਣ ਭਾਰੀ ਸਮੱਸਿਆ

ਮੀਡੀਆ ਕਰਮੀਆਂ ਦੇ ਕਰਫਿਊ ਪਾਸ ਜਾਰੀ ਨਾ ਹੋਣ ਕਾਰਣ ਭਾਰੀ ਸਮੱਸਿਆ

ਮਾਲੇਰਕੋਟਲਾ ੨੫ ਮਾਰਚ (ਸ਼ਾਹਿਦ ਜ਼ੁਬੈਰੀ) ਸਾਰੀ ਦੁਨੀਆ ‘ਤੇ ਮੰਡਰਾ ਰਹੇ ਕਰੋਨਾ ਵਾਇਰਸ ਦੇ ਖਤਰੇ ਨੂੰ ਗੰਭੀਰਤਾ ਨਾਲ ਲੈਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਰੋਨਾ ਵਾਇਰਸ ਨਾਲ ਲੜਨ ਲਈ ੨੨ ਮਾਰਚ ਨੂੰ ਜਨਤਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਜੋ ਕਿ ਇਸ ਮਹਾਂਮਾਰੀ ਤੋਂ ਬਚਣ ਦਾ ਇੱਕ ਵਧੀਆ ਵਿਗਿਆਨਕ ਤਰੀਕਾ ਹੈ ਜਿਸਦਾ ਦੇਸ਼ ਦੀ ਜਨਤਾ ਨੇ ਭਰਪੂਰ ਸਹਿਯੋਗ ਕੀਤਾ। ੨੪ ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਫਿਰ ਤੋਂ ਸੰਬੋਧਨ ਕੀਤਾ ਕਿ ੨੧ ਦਿਨ ਲਈ ਪੂਰੇ ਦੇਸ਼ ਅੰਦਰ ਲਾਕਡਾਊਨ ਯਾਨੀ ਕਰਫਿਊ ਵਰਗੀ ਸਥਿਤੀ ਦਾ ਐਲਾਨ ਕੀਤਾ ਹੈ। ਵਰਨਣਯੋਗ ਹੈ ਕਿ ਅਜਿਹੀ ਨਾਜ਼ੁਕ ਸਥਿਤੀ ਵਿੱਚ ਆਮ ਲੋਕਾਂ ਨੇ ਸਿਰਫ਼ ਘਰ ਅੰਦਰ ਬੰਦ ਰਹਿਣਾ ਹੈ ਪਰੰਤੂ ਸਿਹਤ ਸੇਵਾਵਾਂ ਦੇ ਮੁਲਾਜ਼ਮ, ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਮੀਡੀਆ ਕਰਮੀਆਂ ਨੇ ਫੀਲਡ ਵਿੱਚ ਰਹਿਕੇ ਕੰੰਮ ਕਰਨਾ ਹੁੰਦਾ ਹੈ ਜਿਸ ਲਈ ਸਾਰੇ ਵਰਗਾਂ ਦਾ ਆਪਸ ਵਿੱਚ ਸਹਿਯੋਗ ਅਤੇ ਤਾਲਮੇਲ ਹੋਣਾ ਲਾਜ਼ਮੀ ਹੈ।
ਪਰੰਤੂ ਮਾਲੇਰਕੋਟਲਾ ਦੇ ਮੀਡੀਆ ਕਰਮੀਆਂ ਜੋ ਬਿਨਾਂ ਕਿਸੇ ਲਾਲਚ ਅਤੇ ਵੇਤਨ ਦੇ ਹਰ ਔਖੀ ਘੜੀ ‘ਚ ਆਪਣੀਆਂ ਸੇਵਾਵਾਂ ਦਿੰਦੇ ਹਨ ਨੂੰ ਐਸ.ਡੀ.ਐਮ. ਦਫਤਰ ਵੱਲੋਂ ਅਜੇ ਤੱਕ ਕਰਫਿਊ ਪਾਸ ਜਾਰੀ ਨਹੀਂ ਕੀਤੇ ਗਏ ਜਿਸ ਕਾਰਣ ਵੱਖ-ਵੱਖ ਅਖ਼ਬਾਰਾਂ, ਟੀਵੀ ਚੈਨਲਾਂ ਅਤੇ ਸ਼ੋਸ਼ਲ ਮੀਡੀਆ ਕਰਮੀਆਂ ਨੂੰ ਇਲਾਕੇ ਦੀ ਸਹੀ ਸੂਚਨਾ ਲੋਕਾਂ ਅਤੇ ਸਰਕਾਰ ਨੂੰ ਦੇਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਅਤੇ ਇਸ ਕਾਰਣ ਮੀਡੀਆ ਕਰਮੀਆਂ ‘ਚ ਰੋਸ ਪਾਇਆ ਜਾ ਰਿਹਾ ਹੈ ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਨੂੰ ਲੱਭ ਕੇ ਟੈਸਟ ਕਰਨ ਅਤੇ 21 ਦਿਨ ਦੇ ਏਕਾਂਤਵਾਸ ਦੇ ਭੇਜਣ ਲਈ ਕਿਹਾ

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ …

Leave a Reply

Your email address will not be published. Required fields are marked *