ਮਿਸਨ ਫਤਿਹ
ਪੀ.ਐਚ.ਸੀ ਫਤਿਹਗੜ੍ਹ ਪੰਜਗਰਾਈਆਂ ਅਤੇ ਬਰਕਤਪੁਰਾ ਵਿਖੇ 100
ਵਿਅਕਤੀਆਂ ਦੇ ਕੋਵਿਡ-19 ਦੇ ਸੈਪਲ ਲਏ
*ਬਦਲਦੇ ਮੌਸਮ ਵਿੱਚ ਲੋਕਾਂ ਨੂੰ ਹੋਰ ਵੀ ਧਿਆਨ ਰੱਖਣ ਦੀ ਲੋੜ -ਡਾ.ਗੀਤਾ
ਸੰਦੌੜ/ਸੰਗਰੂਰ, 18 ਅਕਤੂਬਰ:
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿੱਚ ਪੀ.ਐਚ.ਸੀ ਅਤੇ ਬਰਕਤਪੁਰਾ ਵਿਖੇ 100 ਵਿਅਕਤੀਆਂ ਦੇ ਕੋਵਿਡ-19 ਸੈਪਲ ਲਏ ਗਏ। ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਹੁਣ ਹੋਰ ਵੀ ਧਿਆਨ ਦੇਣ ਦੀ ਜਰੂਰਤ ਹੈ ਕਿਉਂਕਿ ਮੌਸਮ ਵਿੱਚ ਵਿੱਚ ਬਦਲਾਵ ਆ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਧੂੰਏ ਤੋਂ ਬਚਾਅ ਵੀ ਜਰੂਰੀ ਹੈ । ਉਹਨਾਂ ਕਿਹਾ ਕੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਜਾਰੀ ਸਾਵਧਾਨੀਆਂ ਦਾ ਵਿਸੇਸ ਧਿਆਨ ਰੱਖਣਾ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਘਰਾਂ ’ਚ ਏਕਾਂਤਵਾਸ ਹੋਏ ਕੋਵਿਡ ਪਾਜ਼ਟਿਵ ਮਰੀਜਾਂ ਨੰੂ ਫਤਿਹ ਕਿੱਟਾ ਦਿੱਤੀਆ ਜਾਂਦੀਆ ਹਨ ਤਾਂ ਜੋ ਘਰ ਵਿੱਚ ਰਹਿ ਕੇ ਆਪਣੀ ਦੇਖ-ਭਾਲ ਲਈ ਲੋੜੀਂਦੇ 18 ਤਰ੍ਹਾਂ ਦੇ ਸਾਮਾਨ ਦਾ ਇਸਤੇਮਾਲ ਕਰ ਸਕਣ। ਇਸ ਮੌਕੇ ਰਵਿੰਦਰ ਕੌਰ ਸਟਾਫ ਨਰਸ, ਐਸ.ਆਈ ਨਿਰਭੈ ਸਿੰਘ, ਗੁਰਮੀਤ ਸਿੰਘ, ਜਸਪ੍ਰੀਤ ਕੌਰ ਸੀ.ਐਚ.ਓ, ਗੁਰਮੀਤ ਕੌਰ ਮਪਹਵ ਫੀਮੇਲ, ਰਾਜੇਸ ਰਿਖੀ, ਮਨਮੋਹਨ ਕੌਰ, ਗੁਰਪ੍ਰੀਤ ਸਿੰਘ,ਮੁਸਤਾਕ ਮੁੰਹਮਦ ਸਰਪੰਚ , ਪੰਚਾਇਤ ਸੈਕਟਰੀ ਜਗਮੋਹਨ ਸਿੰਘ, ਮਾਸਟਰ ਗੁਰਵਿੰਦਰ ਦਰਿਆ, ਰਿਸਵ ਗੋਇਲ, ਬਬੂਲ ਟਿੱਬਾ, ਅਤੇ ਆਸਾ ਵਰਕਰ ਸਮੇਤ ਕਈ ਕਰਮਚਾਰੀ ਹਾਜ਼ਰ ਸਨ।