Friday , July 10 2020
Breaking News

ਮਿਸ਼ਨ ਫ਼ਤਿਹ ਤਹਿਤ 2 ਸਾਲਾਂ ਦੀ ਬੱਚੀ ਸਮੇਤ 6 ਜਣੇ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ

ਮਿਸ਼ਨ ਫ਼ਤਿਹ ਤਹਿਤ 2 ਸਾਲਾਂ ਦੀ ਬੱਚੀ ਸਮੇਤ 6 ਜਣੇ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ
*ਜਿਲ੍ਹੇ ਵਿੱਚ ਹੁਣ 42 ਕੇਸ ਐਕਟਿਵ
ਸੰਗਰੂਰ,17 ਜੂਨ
ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਕੋਵਿਡ-19 ਨੂੰ ਮਾਤ ਦੇ ਕੇ ਘਰ ਪਰਤਣ ਵਾਲਿਆਂ ਵਿੱਚ 6 ਹੋਰ ਨਾਮ ਸ਼ਾਮਲ ਹੋ ਗਏ ਹਨ ਜਿਨ੍ਹਾਂ ਵਿੱਚ ਇੱਕ 2 ਸਾਲਾਂ ਅਤੇ ਇੱਕ 9 ਸਾਲਾਂ ਦਾ ਬੱਚਾ ਵੀ ਸ਼ਾਮਲ ਹੈ। ਜ਼ਿਲ੍ਹਾ ਸੰਗਰੂਰ ਦੇ ਨਾਲ ਸਬੰਧਤ 123 ਵਿਅਕਤੀ ਹੁਣ ਤੱਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਤੰਦਰੁਸਤ ਹੋਏ ਇਹ 6 ਜਣੇ ਮਲੇਰਕੋਟਲਾ ਦੇ ਹੀ ਵਸਨੀਕ ਹਨ ਜਿਨ੍ਹਾਂ ਵਿੱਚ 2 ਸਾਲਾਂ ਦੀ ਬੱਚੀ ਜੁਵੇਰੀਆ, 9 ਸਾਲਾਂ ਬੱਚਾ ਅਬਦੁਲ ਵਸੀਤ, 52 ਸਾਲਾਂ ਵਿਅਕਤੀ ਨੂਰ ਮੁਹੰਮਦ, 40 ਸਾਲਾਂ ਦੀ ਔਰਤ ਬਲਜੀਤ ਕੌਰ, 32 ਵਰ੍ਹਿਆਂ ਦਾ ਅਬਦੁਲ ਗੁਫਾਰ ਅਤੇ 32 ਸਾਲਾਂ ਦੀ ਹੀ ਨਸੀਮ ਸ਼ਾਮਲ ਹਨ. ਇਹਨਾਂ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇ ਕੇ ਘਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਹੁਣ ਕੁੱਲ ਐਕਟਿਵ ਕੇਸਾਂ ਦੀ ਗਿਣਤੀ 42 ਹੈ ਅਤੇ 4 ਜਣਿਆਂ ਦੀ ਮੌਤ ਹੋ ਚੁੱਕੀ ਹੈ।
I/36705/2020

About admin

Check Also

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ ਹੋਰ ਵਾਧਾ ਕਰਨ ਦਾ ਮਾਮਲਾ ਵਿੱਤ ਵਿਭਾਗ ਕੋਲ ਉਠਾਇਆ ਜਾਵੇਗਾ : ਆਸ਼ੂ

ਖੁਰਾਕ ਸਪਲਾਈ ਮੰਤਰੀ ਨੇ ਸੁਣੀਆਂ ਡਿੱਪੂ ਹੋਲਡਰਾਂ ਦੀਆਂ ਮੰਗਾਂ ਮਾਰਜਨ ਮਨੀ ਵਿੱਚ 20 ਰੁਪਏ ਦਾ …

Leave a Reply

Your email address will not be published. Required fields are marked *