Thursday , August 6 2020
Breaking News

ਮਿਸ਼ਨ ਫਤਿਹ ਤਹਿਤ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਵਲੋਂ ਫਰੀ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ

ਮਿਸ਼ਨ ਫਤਿਹ ਤਹਿਤ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਵਲੋਂ ਫਰੀ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ
ਮਲੇਰਕੋਟਲਾ ੨੫ ਜੁਲਾਈ ( ਸ਼ਾਹਿਦ ਜ਼ੁਬੈਰੀ / ਮੁਹੰਮਦ ਕਾਜ਼ਿਮ ) ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ ਬਲੋਂ ਕੋਰੋਨਾ ਦੀ ਮਾਹਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੀਆਂ ਗਾਈਡ ਲਾਈਨ ਨੂੰ ਮੁੱਖ ਰੱਖ ਦਿਆਂ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ ਰਜਿ. ਬਲਾਕ ਮਲੇਰਕੋਟਲਾ ਵਲੋਂ ਵੀ ਸ਼ਹਿਰ ਦੇ ਚਾਰ ਚੌਂਕਾਂ ਵਿੱਚ ਸਟਾਲਾਂ ਲਗਾ ਕੇ ਲੋਕਾਂ ਨੂੰ ਫਰੀ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਾਡੀ ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਇਹ ਪ੍ਰਕਿਆ ਸ਼ੁਰੂ ਕਰ ਦਿੱਤੀ ਗਈ ਹੈ। ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਜੀ ਨੇ ਸਾਰੇ ਜਿਲਿਆਂ ਵਿੱਚ ਫਰੀ ਮਾਸਕ ਵੰਡਣ ਦੀ ਹੱਦਾਇਤ ਕੀਤੀ ਗਈ। ਇਹ ਮੁਹਿਮ ਪੂਰੇ ਪੰਜਾਬ ਵਿੱਚ ੩੧ ਜੁਲਾਈ ਤੱਕ ਚੱਲੇਗੀ ਸੋ ਅਸੀ ਸਾਰੇ ਪ੍ਰੈਕਟੀਸਨਰਜ਼ ਡਾਕਟਰ ਬਲਾਕ ਮਲੇਰਕੋਟਲਾ ਤੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਸਾਡੇ ਵਿੱਚ ਉੱਚੇਚੇ ਤੌਰ ਤੇ ਪਹੂੰਚੇ ਜਿਲ੍ਹਾ ਪ੍ਰਧਾਨ ਡਾ. ਅਨਵਰ ਭਸੋੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਪਿੰਡ ਅਤੇ ਸ਼ਹਿਰਾਂ ਦੇ ਝੁਗੀ-ਝੋਂਪੜੀ ਏਰੀਆ ਜਿਵੇਂ ਪਿੰਡ ਵਿੱਚ ਮੋਟਰਾਂ ਰਹਿੰਦੇ ਪ੍ਰਵਾਸੀ ਮਜਦੂਰਾਂ ਤੱਕ ਫਰੀ ਮਾਸਕ ਅਤੇ ਸੈਨੀਟਾਈਜ਼ਰ ਦੇ ਕੇ ਆਵੇਗੀ। ਇਸ ਮੋਕੇ ਡਾ. ਜੀ.ਕੇ. ਖੁਲਰ ਬਲਾਕ ਪ੍ਰਧਾਨ, ਡਾ. ਬਲਜਿੰਦਰ ਸਿੱਘ ਚੱਕ ਜਿਲ੍ਹਾ ਸੀਨੀ.ਮੀਤ ਪ੍ਰਧਾਨ, ਡਾ. ਅਮਨਦੀਪ ਸਿੰਘ ਬਲਾਕ ਸੈਕਟਰੀ, ਡਾ. ਮੁਹੰਮਦ ਇਸਰਾਨ ਖਜਾਨਚੀ, ਡਾ. ਉਸਮਾਨ, ਡਾ. ਅਵਤਾਰ ਸਿੰਘ, ਡਾ. ਜੱਗਾ ਸਿੰਘ, ਡਾ. ਰਾਮ ਸਿੰਘ, ਡਾ. ਮਨੋਹਰ ਸਿੰਘ, ਡਾ. ਬੂਟਾ ਸਿੰਘ, ਡਾ. ਇਮਤਿਆਜ ਅਲੀ, ਡਾ. ਚੁਹਾਣ, ਡਾ. ਸ਼ਮਸ਼ਾਦ, ਡਾ. ਪਰਮਜੀਤ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਹਰਭਜਨ ਸਿੰਘ, ਡਾ. ਰਣ ਸਿੰਘ, ਡਾ. ਕ੍ਰਿਪਾਲ ਸਿੰਘ, ਡਾ. ਵਿੱਕੀ, ਡਾ. ਸਫੀਕ, ਡਾ. ਅਜੇ ਜੈਨ ਵੀ ਹਾਜਰ ਸਨ।  

SHAHID ZUBAIRY

 

About admin

Check Also

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ..

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਰਵੇਖਣ ਕਰਵਾਉਣ ਦਾ ਫੈਸਲਾ ਸੰਗਰੂਰ, 6 ਅਗਸਤ: …

Leave a Reply

Your email address will not be published. Required fields are marked *