2.6 C
New York
Friday, December 9, 2022

Buy now

spot_img

ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੀਆਂ ਰੇਲਵੇ ਲਾਈਨਾਂ ਹੋਈਆਂ ਖਾਲੀ: ਪੰਜਾਬ ਸਰਕਾਰ

ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੀਆਂ ਰੇਲਵੇ ਲਾਈਨਾਂ ਹੋਈਆਂ ਖਾਲੀ: ਪੰਜਾਬ ਸਰਕਾਰ
ਚੰਡੀਗੜ 6 ਨਵੰਬਰ: ਪੰਜਾਬ ਸਰਕਾਰ ਦੇ ਜ਼ੋਰ ਦੇਣ ‘ਤੇ ਸਾਰੀਆਂ ਕਿਸਾਨ ਯੂਨੀਅਨਾਂ ਨੇ ਸਾਰੀਆਂ ਰੇਲਵੇ ਲਾਈਨਾਂ ਨੂੰ ਖਾਲੀ ਕਰ ਦਿੱਤਾ ਹੈ ਤਾਂ ਜੋ ਪੰਜਾਬ ਭਰ ਵਿਚ ਮਾਲ ਗੱਡੀਆਂ ਦੀ ਢੋਆ-ਢੁਆਈ ਨਿਰਵਘਨ ਰੂਪ ਵਿੱਚ ਬਹਾਲ ਕੀਤੀ ਜਾ ਸਕੇ। ਇਸ ਸਬੰਧ ਵਿਚ ਕਿਸਾਨਾਂ ਵੱਲੋਂ ਮੁਜ਼ਾਹਰੇ ਵਾਲੀਆਂ ਸਾਰੀਆਂ 21 ਥਾਵਾਂ ਨੂੰ ਖਾਲੀ ਕਰ ਦਿੱਤਾ ਗਿਆ ਹੈ ਤਾਂ ਜੋ ਮਾਲ ਗੱਡੀਆਂ ਨੂੰ ਸੁਚਾਰੂ ਢੰਗ ਨਾਲ ਚੱਲ ਸਕਣ।
ਇਹ ਜਾਣਕਾਰੀ ਦਿੰਦਿਆਂ ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜ ਅੰਦਰ ਰੇਲ ਮਾਲ ਗੱਡੀਆਂ ਦੀ ਨਿਰਵਿਘਨ ਆਵਾਜਾਈ ਲਈ ਸਾਰੇ ਪੰਜਾਬ ਰਾਜ ਵਿੱਚ ਰੇਲਵੇ ਟਰੈਕ ਇਸ ਸਮੇਂ ਬਿਲਕੁਲ ਖਾਲੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅੰਮਿ੍ਰਤਸਰ ਜ਼ਿਲੇ ਵਿੱਚ ਜੰਡਿਆਲਾ ਵਿਖੇ ਸਿਰਫ ਇੱਕ ਰੇਲਵੇ ਪਲੇਟਫਾਰਮ ‘ਤੇ ਕਿਸਾਨ ਯੂਨੀਅਨ ਦੇ ਕਾਰਕੁੰਨ ਮੌਜੂਦ ਹਨ ਜਿਸ ਲਈ ਆਈਜੀ ਬਾਰਡਰ ਰੇਂਜ ਅਤੇ ਐਸਐਸਪੀ ਅੰਮਿ੍ਰਤਸਰ ਇਸ ਸਮੇਂ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਰੇਲਵੇ ਪਲੇਟਫਾਰਮ ਖਾਲੀ ਕਰਾਉਣ ਲਈ ਕੋਸ਼ਿਸ਼ ਕਰ ਰਹੇ ਹਨ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਭਰ ਵਿੱਚ ਮਾਲਗੱਡੀਆਂ ਦੀ ਆਵਾਜਾਈ ਨਿਰੰਤਰ ਹੋਣ ਤੋਂ ਕੁਝ ਦਿਨ ਬਾਅਦ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਵੀ ਸੰਭਵ ਹੋ ਸਕੇਗੀ, ਕਿਉਂਕਿ ਮੰਤਰੀਆਂ ਦੀ ਕਮੇਟੀ ਵੱਖ-ਵੱਖ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਕੇ ਵਡੇਰੇ ਲੋਕ ਹਿੱਤਾਂ ਲਈ  ਯਾਤਰੀ ਰੇਲ ਗੱਡੀਆਂ ਦੀ ਸੁਚਾਰੂ ਆਵਾਜਾਈ ਚਾਲੂ ਕਰਵਾਉਣ ਸਬੰਧੀ ਜੁਟੀ ਹੋਈ ਹੈ।
ਇਸ ਤੋਂ ਪਹਿਲਾਂ ਕੇਂਦਰੀ ਰੇਲਵੇ ਬੋਰਡ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਮੈਂਬਰ 21 ਸਥਾਨਾਂ ਤੇ ਮੌਜੂਦ ਸਨ ਪਰ ਹੁਣ ਉਂਨਾਂ ਥਾਂਵਾਂ  ਨੂੰ ਮਾਲ ਗੱਡੀਆਂ ਦੀ ਢੋਆ-ਢੁਆਈ ਲਈ ਖਾਲੀ ਕਰ ਦਿੱਤਾ ਗਿਆ ਹੈ।

Related Articles

LEAVE A REPLY

Please enter your comment!
Please enter your name here

Stay Connected

0FansLike
3,601FollowersFollow
0SubscribersSubscribe
- Advertisement -spot_img

Latest Articles