Friday , April 3 2020
Breaking News

ਮਾਲੇਰਕੋਟਲਾ ‘ਚ ਕਰਫਿਊ ਦੇ ਐਲਾਨ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਮਾਲੇਰਕੋਟਲਾ ‘ਚ ਕਰਫਿਊ ਦੇ ਐਲਾਨ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ
ਸਿਵਲ ‘ਤੇ ਪੁਲਿਸ ਪ੍ਰਸਾਸ਼ਨ ਵੱਲੋਂ ਕੱਢਿਆ ਗਿਆ ਫਲੈਗ਼ ਮਾਰਚ
ਮਾਲੇਰਕੋਟਲਾ ੨੩ ਮਾਰਚ (ਸ਼ਾਹਿਦ ਜ਼ੁਬੈਰੀ) ਕਰੋਨਾ ਵਾਇਰਸ ‘ਤੇ ਪੂਰੀ ਤਰਾਂ ਕੰਟਰੋਲ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਦੇ ਨਾਲ ਨਾਲ ਬਿਨਾਂ ਕੋਈ ਰਾਹਤ ਦਿੰਦਿਆਂ ਸਮੁੱਚੇ ਪੰਜਾਬ ‘ਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਮਾਲੇਰਕੋਟਲਾ ਸ਼ਹਿਰ ‘ਚ ਬਾਕਾਇਦਾ ਸਥਾਨਕ ਐਸ.ਡੀ.ਐਮ. ਮਾਲੇਰਕੋਟਲਾ ਅਤੇ ਡੀ.ਐਸ.ਪੀ. ਮਾਲੇਰਕੋਟਲਾ ਦੀ ਰਹਿਨੁਮਾਈ ‘ਚ ਵੱਡੀ ਮਾਤਰਾ ‘ਚ ਪਿਲਸ ਫੋਰਸ ਨਾਲ ਫਲੈਗ਼ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ ਕਰਫਿਊ ਦੇ ਮੱਦੇਨਜ਼ਰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ। ਗੱਲ-ਬਾਤ ਦੌਰਾਨ ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਕਰਫਿਊ ਦਾ ਐਲਾਨ ਮਾਣਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਕੀਤਾ ਗਿਆ ਹੈ।ਉਨਾਂ ਅਨੁਸਾਰ ਇਸ ਕਰਫਿਊ ਨਾਲ ਕਰੋਨਾ ‘ਚ ਕਾਫੀ ਫਾਇਦਾ ਪਹੁੰਚੇਗਾ। ਉਨਾਂ ਕਿਹਾ ਕਿ ਕਿਸੇ ਵੀ ਅਦਾਰੇ ਨੂੰ ਅਜੇ ਤੱਕ ਕੋਈ ਛੁਟ ਨਹੀਂ ਹੈ ਅਤੇ ਕਰਫਿਊ ‘ਚ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਜਾਵੇਗਾ। ਦੱਸਣ ਬਣਦਾ ਹੈ ਕਰਫਿਊ ਦਾ ਐਲਾਨ ਹੁੰਦਿਆਂ ਹੀ ਇੱਕ ਦਮ ਦੁਕਾਨਦਾਰਾਂ ਨੇ ਜ਼ਰੂਰੀ ਵਸਤੂਆਂ ਦੇ ਰੇਟ ਇੱਕ ਵਾਰ ਫਿਰ ਤੋਂ ਅਸਮਾਨੀ ਚੜ੍ਹਾ ਦਿੱਤੇ। ਜਦੋਂ ਕਿ ਆਮ ਲੋਕਾਂ ‘ਚ ਇੱਕ ਤਰਾਂ ਦਾ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਹ ਆਪਣੇ ਲਈ ਜ਼ਰੂਰੀ ਸਾਮਾਨ ਖ੍ਰੀਦਣ ਵਾਸਤੇ ਵੱਡੀ ਮਾਤਰਾ ‘ਚ ਇਧਰ-ਓਧਰ ਆਉਂਦੇ ਜਾਂਦੇ ਦਿਖਾਈ ਦਿੱਤੇ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ ਵਾਲਿਆਂ ਨੂੰ ਲੱਭ ਕੇ ਟੈਸਟ ਕਰਨ ਅਤੇ 21 ਦਿਨ ਦੇ ਏਕਾਂਤਵਾਸ ਦੇ ਭੇਜਣ ਲਈ ਕਿਹਾ

ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੇ ਇਕੱਠਾਂ ‘ਤੇ ਰੋਕ ਲਾਈ, ਨਿਜ਼ਾਮੂਦੀਨ ਤੋਂ ਪਰਤਣ …

Leave a Reply

Your email address will not be published. Required fields are marked *