Wednesday , July 8 2020
Breaking News

ਮਾਮਲਾ ਜ਼ਰੂਰਤਮੰਦਾਂ ਦੇ ਕੱਟੇ ਗਏ ਨੀਲੇ ਕਾਰਡਾਂ ਦਾ ਕੌਂਸਲਰ ਸਾਕਿਬ ਅਲੀ ਰਾਜਾ ਅਤੇ ਕੌਂਸਲਰ ਅਸਲਮ ਕਾਲਾ ਨੇ ਫੂਡ ਸਪਲਾਈ ਮਹਿਕਮੇ ਅੱਗੇ ਕੀਤੀ ਨਾਅਰੇਬਾਜ਼ੀ

ਮਾਮਲਾ ਜ਼ਰੂਰਤਮੰਦਾਂ ਦੇ ਕੱਟੇ ਗਏ ਨੀਲੇ ਕਾਰਡਾਂ ਦਾ
ਕੌਂਸਲਰ ਸਾਕਿਬ ਅਲੀ ਰਾਜਾ ਅਤੇ ਕੌਂਸਲਰ ਅਸਲਮ ਕਾਲਾ ਨੇ ਫੂਡ ਸਪਲਾਈ ਮਹਿਕਮੇ ਅੱਗੇ ਕੀਤੀ ਨਾਅਰੇਬਾਜ਼ੀ

ਜੇਕਰ ਕੱਟੇ ਗਏ ਕਾਰਡ ਬਹਾਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ‘ਚ ਅਕਾਲੀ ਦਲ ਵੱਲੋਂ ਸਖਤ ਰਣਨੀਤੀ ਤਿਆਰ ਕੀਤੀ ਜਾਵੇਗੀ : ਰਾਜਾ
ਮਾਲੇਰਕੋਟਲਾ, ੦੫ ਜੂਨ (ਸ਼ਾਹਿਦ ਜ਼ੁਬੈਰੀ) ਕਰੋਨਾ ਵਾਇਰਸ ਦੇ ਝੰਬੇ ਲੋਕ ਅੱਜ ਕੱਲ ਤੀਹਰੀ ਮਾਰ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਹੀ ਕਾਰਨ ਹੈ ਕਈ ਲੋਕ ਪੂਰੀ ਤਰਾਂ ਤਬਾਹ ਹੋਏ ਉਨਾਂ ਦੇ ਕਾਰੋਬਾਰ ਅਤੇ ਸਰਕਾਰੀ ਧੱਕੇਸ਼ਾਹੀਆਂ ਦੇ ਮੱਦੇਨਜ਼ਰ ਖੁਦਕਸ਼ੀ ਜਿਹੇ ਕਦਮ ਵੀ ਉਠਾ ਚੁੱਕੇ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਾਕਿਬ ਅਲੀ ਰਾਜਾ ਨੇ ਅੱਜ ਸਥਾਨਕ ਏਐਫਐਸਓ ਦਫਤਰ ਦੇ ਬਾਹਰ ਇੱਕਤਰ ਉਨਾਂ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਹਮਾਇਤ ਕਰਦਿਆਂ ਕੀਤਾ ਜਿਨਾਂ ਦੇ ਲਾਕਡਾਊਨ ਦੌਰਾਨ ਨੀਲੇ ਕਾਰਡ ਜਾਂ ਤਾਂ ਕੱਟੇ ਗਏ ਹਨ ਜਾਂ ਜਿਨਾਂ ਦੇ ਨੀਲੇ ਕਾਰਡ ਤਾਂ ਨਹੀਂ ਕਟੇ ਪਰ ਕੇਂਦਰ ਸਰਕਾਰ ਦੀ ਲਾਕ ਡਾਊਨ ਦੇ ਮੱਦੇਨਜ਼ਰ ਗਰੀਬ ਕਲਿਆਣ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਪ੍ਰਤੀ ਜੀਅ ੧੫ ਕਿੱਲੋ ਕਣਕ ਅਤੇ ਤਿੰਨ ਕਿੱਲੋ ਦਾਲਾਂ ਦੇਣ ‘ਚ ਮਹਿਕਮੇ ਦੀ ਕਥਿਤ ਮਿਲੀ ਭੁਗਤ ਨਾਲ ਡਿੱਪੂ ਹੋਲਡਰਾਂ ਵੱਲੋਂ ਹੇਰਾ ਫੇਰੀ ਕਰਕੇ ਉਨਾਂ ਨੂੰ ਉਕਤ ਰਾਸ਼ਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਘੱਟ ਮੈਂਬਰਾਂ ਦਾ ਰਾਸ਼ਨ ਦਿੱਤਾ ਜਾ ਰਿਹਾ ਹੈ ਜਾਂ ਰਾਸ਼ਨ ਦੇ ਬਦਲੇ ਪੈਸੇ ਆਦਿ ਵਸੂਲੇ ਜਾ ਰਹੇ ਹਨ।ਉਨਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ, ਸਥਾਨਕ ਵਿਧਾਇਕਾ ਅਤੇ ਸਬੰਧਤ ਮਹਿਕਮੇ ਨੂੰ ਜ਼ਰੂਰਤਮੰਦਾਂ, ਗਰੀਬਾਂ ਅਤੇ ਅਪਾਹਜ ਲੋਕਾਂ ਨੂੰ ਤਰਜੀਹੀ ਤੌਰ ‘ਤੇ ਨੀਲੇ ਕਾਰਡ ਬਣਵਾ ਕੇ ਦੇਣੇ ਚਾਹੀਦੇ ਹਨ ਤਾਂ ਕਿ ਪਹਿਲਾਂ ਲਾਕ ਡਾਊਨ ਕਾਰਨ ਕਾਰੋਬਾਰ ਤੋਂ ਹੋਏ ਵਿਹਲੇ ਅਤੇ ਫਿਰ ਨੀਲੇ ਕਾਰਡ ਕਟਣ ਅਤੇ ਹੁਣ ਘੱਟ ਮੈਂਬਰਾਂ ਜਾਂ ਪੈਸੇ ਲੈ ਕੇ ਦਿੱਤੇ ਜਾ ਰਹੇ ਰਾਸ਼ਨ ਦੇ ਮਾਰੇ ਇਨਾਂ ਬੇਸਹਾਰਾ ਲੋਕਾਂ ਨੂੰ ਜਿਊਂਦੇ ਜੀਅ ਮਰਨ ਤੋਂ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਅਜਿਹੇ ਮਾਮਲੇ ‘ਚ ਸਾਰੀਆਂ ਪਾਰਟੀਆਂ ਚਾਹੇ ਉਹ ਸਰਕਾਰ ‘ਚ ਹਨ ਜਾਂ ਵਿਰੋਧ ‘ਚ ਕਿਸੇ ਤਰਾਂ ਦੀ ਸਿਆਸਤ ਨਾ ਕਰਕੇ ਇਨਾਂ ਮਜਬੂਰ ‘ਤੇ ਬੇਬਸ ਲੋਕਾਂ ਦੇ ਨੀਲੇ ਕਾਰਡ ਫਿਰ ਤੋਂ ਬਨਵਾਉਣ ਲਈ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਜੇਕਰ ਲੋੜ ਪਵੇ ਤਾਂ ਸਬੰਧਤ ਮਹਿਕਮੇ ਜਾਂ ਐਸਡੀਐਮ ਦਫਤਰ ਦਾ ਘਿਰਾਓ ਤੱਕ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਸ ਮੌਕੇ ਉਨਾਂ ਫੂਡ ਸਪਲਾਈ ਮਹਿਕਮੇ ਦੇ ਬਾਹਰ ਲੋਕਾਂ ਦੇ ਸਹਿਯੋਗ ਨਾਲ ਨਾਅਰੇਬਾਜ਼ੀ ਵੀ ਕੀਤੀ ਅਤੇ ਇਹ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਕੁੱਝ ਦਿਨਾਂ ‘ਚ ਗਰੀਬ ਲੋਕਾਂ ਦੇ ਕਾਰਡ ਬਹਾਲ ਨਾ ਹੋਏ ਤਾਂ ਉਨਾਂ ਦੀ ਪਾਰਟੀ ਆਪਣੇ ਤੌਰ ‘ਤੇ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ।ਇਸ ਮੋਕੇ ਉਨਾਂ ਨਾਲ ਕੌਂਸਲਰ ਅਸਲਮ ਕਾਲਾ ਤੋਂ ਇਲਾਵਾ ਕਈ ਅਕਾਲੀ ਆਗੂ ਅਤੇ ਸ਼ਹਿਰਵਾਸੀ ਮੌਜੂਦ ਸਨ।ਦੂਜੇ ਪਾਸੇ ਵਾਰਡ ਨੰਬਰ ੨ ਤੋਂ ਸਮਾਜ ਸੇਵੀ ਹਾਜੀ ਮੁਹੰਮਦ ਅਖਤਰ ਨੇ ਵੀ ਕਈ ਅਜਿਹੇ ਲੋਕਾਂ ਦਾ ਦਰਦ ਬਿਆਨ ਕੀਤਾ ਹੈ ਜਿਨਾਂ ਦੀ ਮਾਲੀ ਹਾਲਤ ਬੇਹੱਦ ਤਰਸਯੋਗ ਹੈ ਅਤੇ ਫਿਰ ਵੀ ਮਹਿਕਮੇ ਨੇ ਉਨਾਂ ਦੇ ਨੀਲੇ ਕਾਰਡ ਕੱਟ ਦਿੱਤੇ ਹਨ ਅਤੇ ਹੁਣ ਕੇਂਦਰ ਸਰਕਾਰ ਵਾਲੀ ਕਣਕ ‘ਤੇ ਦਾਲਾਂ ਵੀ ਲੋਕਾਂ ਨੂੰ ਇਹ ਕਹਿ ਕੇ ਤੁਹਾਡੇ ਪੰਜ ‘ਚੋਂ ਚਾਰ ਮੈਂਬਰਾਂ ਦਾ ਰਾਸ਼ਨ ਆਇਆ ਹੈ, ਚੂਨਾ ਲਗਾਇਆ ਜਾ ਰਿਹਾ ਹੈ।ਜਦੋਂ ਕਿ ਵਾਰਡ ਨੰਬਰ ੩੩ ਦੇ ਕੌਂਸਲਰ ਤਨਵੀਰ ਅਹਿਮਦ ਨੇ ਵੀ ਤਬਲੀਗ਼ੀ ਮਰਕਜ਼ ਨੇੜੇ ਇੱਕ ਡਿੱਪੂ ਹੋਲਡਰ ਖਿਲਾਫ ਅਜਿਹੇ ਹੀ ਦੋਸ਼ ਲਾਏ ਹਨ।

About admin

Check Also

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜਾਂ ਲਈ ਕੋਵਿਡ ਮਾਹਿਰ ਸਲਾਹਕਾਰ ਕਮੇਟੀਆਂ ਗਠਿਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ …

Leave a Reply

Your email address will not be published. Required fields are marked *