Saturday , July 4 2020
Breaking News

ਮਲੇਰਕੋਟਲਾ ‘ਚ ਤਿੰਨ ਪੁਲਿਸ ਮੁਲਾਜਮ ਅਤੇ ਇੱਕ ਹਵਾਲਾਤੀ ਕਰੋਨਾ ਪਾਜਿਟਿਵ ਪਾਏ ਗਏ

ਮਲੇਰਕੋਟਲਾ ‘ਚ ਤਿੰਨ ਪੁਲਿਸ ਮੁਲਾਜਮ ਅਤੇ ਇੱਕ ਹਵਾਲਾਤੀ ਕਰੋਨਾ ਪਾਜਿਟਿਵ ਪਾਏ ਗਏ
ਮਲੇਰਕੋਟਲਾ: ੧੧ ਜੂਨ ਅੱਜ ਮਲੇਰਕੋਟਲਾ ਦੇ ਤਿੰਨ ਪੁਲਿਸ ਕਰਮਚਾਰੀ ਅਤੇ ਇਕ ਹਵਾਲਾਤੀ ਕਰੋਨਾ ਪਾਜਿਟਿਵ ਪਾਏ ਗਏ ਹਨ। ਥਾਣਾ ਸਿਟੀ-੧ ਅਤੇ ਥਾਣਾ ਸਿਟੀ-੨ ਵਿਖੇ ਤਾਇਨਾਤ ਇਨ੍ਹਾਂ ਪੁਲਿਸ ਕਰਮਚਾਰੀਆਂ ਦੀ ਉਮਰ ੫੧,੪੫ ਤੇ ੩੦ ਸਾਲ ਦੱਸੀ ਜਾ ਰਹੀ ਹੈ ਜਦਕਿ ਨੇੜਲੇ ਪਿੰਡ ਭੈਣੀ ਕੰਬੋਆਂ ਦਾ ਵਾਸ਼ੀ ਹਵਾਲਾਤੀ ੫੫ ਵਰ੍ਹਿਆਂ ਦਾ ਹੈ। ਅੱਜ ਚਾਰ ਨਵੇਂ ਕਰੋਨਾ ਮਰੀਜ ਸਾਹਮਣੇ ਆਉਣ ਨਾਲ ਮਲੇਰਕੋਟਲਾ ‘ਚ ਕਰੋਨਾ ਮਰੀਜਾਂ ਦੀ ਗਿਣਤੀ ਦਾ ਅੰਕੜਾ ੨੦ ਹੋ ਗਿਆ ਹੈ। ਐਸ.ਐਮ.ਓ. ਮਲੇਰਕੋਟਲਾ ਡਾ. ਜਸਵਿੰਦਰ ਸਿੰਘ ਨੇ ਅੱਜ ਚਾਰ ਨਵੇਂ ਕਰੋਨਾ ਮਰੀਜ ਮਿਲਣ ਦੀ ਪੁਸ਼ਟੀ ਕੀਤੀ ਹੈ। ਅੱਜ ਕਰੋਨਾ ਪਾਜਿਟਿਵ ਪਾਏ ਗਏ ਸਾਰੇ ਮਰੀਜਾਂ ਨੂੰ ਕਰੋਨਾ ਕੇਅਰ ਸੈਂਟਰ ਘਾਬਦਾਂ ਵਿਖੇ ਭੇਜ ਦਿਤਾ ਗਿਆ ਹੈ। ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਸਿਟੀ-੨ ਦੇ ਮੁੱਖ ਅਫਸਰ ਇੰਸਪੈਕਟਰ ਦੀਪਇੰਦਰਪਾਲ ਸਿੰਘ ਜੇਜੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਥਾਣਾ ਸਿਟੀ-੧ ਅਤੇ ਦੋ ਮੁਲਾਜਮ ਥਾਣਾ ਸਿਟੀ -੨ ਵਿਖੈ ਤਾਇਨਾਤ ਹਨ। ਇੰਸਪੈਕਟਰ ਜੇਜੀ ਮੁਤਾਬਿਕ ਅੱਜ ਉਨ੍ਹਾਂ ਆਪਣਾ ਕਰੋਨਾ ਸੈਂਪਲ ਦੇ ਦਿੱਤਾ ਹੈ ਅਤੇ ਕੱਲ੍ਹ ਨੂੰ ਥਾਣੇ ਦੇ ਬਾਕੀ ਮੁਲਾਜਮਾਂ ਦੇ ਵੀ ਸੈਂਪਲ ਲਏ ਜਾਣਗੇ।

About admin

Check Also

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨ ਲਈ ਹਰੀ ਝੰਡੀ ਦਿੱਤੀ

ਪੰਜਾਬ ਦੇ ਮੁੱਖ ਮੰਤਰੀ ਨੇ ਅਗਲੇ ਹਫਤੇ ਤੋਂ ਰੈਪਿਡ ਐਂਟੀਜਨ ਟੈਸਟਿੰਗ ਨੂੰ ਪਾਇਲਟ ਪ੍ਰਾਜੈਕਟ ਵਜੋਂ …

Leave a Reply

Your email address will not be published. Required fields are marked *